ਬਰਨਾਲਾ ਦੇ ਦਮਜੀਤ ਸਿੰਘ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ 'ਚ ਜਿੱਤਿਆ ਚਾਂਦੀ ਦਾ ਤਮਗ਼ਾ
Published : Jun 9, 2018, 12:51 pm IST
Updated : Jun 9, 2018, 12:51 pm IST
SHARE ARTICLE
Dumjeet Singh
Dumjeet Singh

ਪੰਜਾਬੀ ਨੌਜਵਾਨਾਂ ਨੇ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਖੇਡਾਂ ਦੇ ਖੇਤਰ ਵਿਚ ਪੰਜਾਬੀਆਂ ਦਾ ਨਾਮ ਉਪਰਲੇ ਨੰਬਰ 'ਤੇ ਰਿਹਾ ਹੈ। ਇਸੇ ਧਾਰਨਾ ਨੂੰ ...

ਪੰਜਾਬੀ ਨੌਜਵਾਨਾਂ ਨੇ ਹਰ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ। ਖੇਡਾਂ ਦੇ ਖੇਤਰ ਵਿਚ ਪੰਜਾਬੀਆਂ ਦਾ ਨਾਮ ਉਪਰਲੇ ਨੰਬਰ 'ਤੇ ਰਿਹਾ ਹੈ। ਇਸੇ ਧਾਰਨਾ ਨੂੰ ਬਰਨਾਲਾ ਦੇ ਰਹਿਣ ਵਾਲੇ ਦਮਜੀਤ ਸਿੰਘ ਨੇ ਸੱਚ ਕਰ ਵਿਖਾਇਆ ਹੈ। ਦਮਜੀਤ ਨੇ ਜਾਪਾਨ ਵਿਚ ਹੋ ਰਹੀ ਏਸ਼ੀਅਨ ਯੂਨੀਅਰ ਐਥਲੈਟਿਕਸ ਚੈਂਪੀਅਨਸ਼ਿੱਪ ਵਿਚ ਹੈਮਰ ਥ੍ਰੋ ਵਿਚ ਦੂਜਾ ਸਥਾਨ ਹਾਸਲ ਕਰਕੇ ਭਾਰਤ ਦੀ ਝੋਲੀ ਸਿਲਵਰ ਮੈਡਲ ਪਾਇਆ ਹੈ। ਦਸ ਦਈਏ ਕਿ ਦਮਜੀਤ ਸਿੰਘ ਨੇ ਇਸ ਤੋਂ ਪਹਿਲਾਂ ਇੰਟਰਨੈਸ਼ਨਲ ਯੂਥ ਚੈਂਪੀਅਨਸ਼ਿੱਪ ਵਿਚ ਭਾਰਤ ਲਈ ਪਹਿਲਾ ਸਿਲਵਰ ਮੈਡਲ ਜਿੱਤਿਆ ਸੀ।Dumjeet SinghDumjeet Singhਦਮਜੀਤ ਸਿੰਘ ਨੇ ਹੁਣ ਜਾਪਾਨ ਦੇ ਸ਼ਹਿਰ ਗ੍ਰੀਜੂ ਵਿਚ ਹੋਰ ਰਹੀ ਏਸ਼ੀਅਨ ਯੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹੈਮਰ ਥ੍ਰੋ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਹੈਮਰ ਥ੍ਰੋ ਮੁਕਾਬਲੇ ਵਿਚ ਦਮਜੀਤ ਨੇ 74.06 ਮੀਟਰ ਦੀ ਦੂਰੀ ਤੱਕ ਹੈਮਰ ਥ੍ਰ ਕਰਕੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਜਦ ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੇ ਹੀ ਅਸ਼ੀਸ਼ ਜਾਖੜ ਨੇ ਸੋਨੇ ਦਾ ਤਗਮਾ ਹਾਸਲ ਕੀਤਾ। ਦਮਜੀਤ ਦੀ ਇਸ ਪ੍ਰਾਪਤੀ ਉਤੇ ਉਸ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ। ਜਾਪਾਨ ਤੋਂ ਇਹ ਖ਼ਬਰ ਆਉਣ ਪਿੱਛੋਂ ਪਰਿਵਾਰ ਨੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ।

Dumjeet Singh won silver in Asian Junior ChampionshipsDumjeet Singh won silver in Asian Junior Championships ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਆਪਣੇ ਕੋਚ ਦੀ ਰਹਿਨੁਮਾਈ ਵਿਚ ਦਮਜੀਤ ਨੇ ਸਖ਼ਤ ਮਿਹਨਤ ਕੀਤੀ ਅਤੇ ਇਸੇ ਦਾ ਫ਼ਲ ਉਸ ਨੂੰ ਮਿਲਿਆ ਹੈ। ਇਸੇ ਮਿਹਨਤ ਦੇ ਦਮ ਉਤੇ ਉਸ ਨੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਆਪਣੇ ਪੁੱਤਰ ਦੀ ਪ੍ਰਾਪਤੀ ਉਤੇ ਮਾਣ ਹੈ। ਦਮਜੀਤ ਸਿੰਘ ਦੀ ਇਸ ਪ੍ਰਾਪਤੀ ਉਤੇ ਬਰਨਾਲਾ ਵਾਸੀਆਂ ਨੂੰ ਵੀ ਮਾਣ ਹੈ। ਸਥਾਨਕ ਵਾਸੀਆਂ ਨੇ ਦਮਜੀਤ ਦੀ ਪ੍ਰਾਪਤੀ ਉਤੇ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਉਥੇ ਆਖਿਆ ਕਿ ਜੇਕਰ ਅਜਿਹੇ ਖਿਡਾਰੀਆਂ ਨੂੰ ਪੂਰੀਆਂ ਸਹੂਲਤਾਂ ਮਿਲਦੀਆਂ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਅਜਿਹੇ ਨੌਜਵਾਨਾਂ ਦੀ ਦੇਸ਼ ਵਿਚ ਕਮੀ ਨਾ ਹੋਵੇ।

Dumjeet SinghDumjeet Singhਇਸ ਤੋਂ ਕੁੱਝ ਮਹੀਨੇ ਪਹਿਲਾਂ ਸਿੱਖ ਲੜਕੀ ਨਵਜੋਤ ਕੌਰ ਏਸ਼ੀਆਈ ਕੁ਼ਸ਼ਤੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਸੀ ਅਤੇ ਅਰਸ਼ਦੀਪ ਸਿੰਘ ਨੇ ਅੰਡਰ 19 ਵਿਸ਼ਵ ਕ੍ਰਿਕਟ ਵਰਲਡ ਕੱਪ ਵਿਚ ਵਧੀਆ ਕਾਰਗੁਜ਼ਾਰੀ ਦਿਖਾਈ ਸੀ, ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਇਸੇ ਤਰ੍ਹਾਂ ਸਾਲਾਨਾ ਸਿੱਖ ਖੇਡਾਂ 2018 ਦੌਰਾਨ ਪਰਥ ਸਿੱਖ ਸਵੈਨਜ਼ ਨੈਟਬਾਲ ਟੀਮ ਦੀ ਪਰਵੀਨ ਕੌਰ ਗਿੱਲ ਨੇ 1000 ਡਾਲਰ ਦਾ ਖੇਡ ਸਪਾਂਸਰਸ਼ਿਪ ਇਨਾਮ ਜਿੱਤਿਆ ਸੀ। ਇਹ ਇਨਾਮ 18 ਸਾਲਾਂ ਤੋਂ ਘੱਟ ਉਮਰ ਦੇ ਇਕ ਮਹਿਲਾ ਖਿਡਾਰੀ ਅਤੇ ਇੱਕ ਪੁਰਸ਼ ਖਿਡਾਰੀ ਨੂੰ ਹਰ ਸਾਲ ਦਿਤਾ ਜਾਂਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement