
ਇਸ ਬੈਠਕ ਵਿਚ ਬੋਰਡ ਦੇ ਚੇਅਰਮੈਨ ਦੀ ਨਾਮਜ਼ਦਗੀ ਦੀ ਚੋਣ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੀ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੇ ਮੈਂਬਰਾਂ ਦੀ ਬੈਠਕ ਵਿਚ ਆਸ਼ਟ੍ਰੇਲੀਆ ਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿਖ ਚ ਡੈੱਡਲਾਕ ਸੰਬੋਧਨ ਕਰਨ ਦੀ ਉਮੀਦ ਹੈ। ਇਸ ਦੇ ਨਾਲ ਹੀ ਇਸ ਬੈਠਕ ਵਿਚ ਬੋਰਡ ਦੇ ਚੇਅਰਮੈਨ ਦੀ ਨਾਮਜ਼ਦਗੀ ਦੀ ਚੋਣ ਤੇ ਵੀ ਫੈਸਲਾ ਲਿਆ ਜਾ ਸਕਦਾ ਹੈ। ਇਸ ਸਮੇਂ ਬੋਰਡ ਇਸ ਸਾਲ ਆਸਟ੍ਰੇਲੀਆਂ ਵਿਚ ਹੋਣ ਵਾਲੇ ਟੀ-20 ਮੈਚ ਨੂੰ ਲੈ ਕੇ ਕੋਈ ਅਹਿਮ ਫੈਸਲਾ ਲੈ ਸਕਦੇ ਹਨ। ਜਿਹੜਾ ਕਿ ਕਰੋਨਾ ਮਹਾਂਮਾਰੀ ਦੇ ਕਾਰਨ ਅਨਿਸ਼ਚਤਾ ਨਾਲ ਘਿਰਿਆ ਹੋਇਆ ਹੈ। ਆਈਸੀਸੀ ਬੋਰਡ ਦੀ ਜਾਣਕਾਰੀ ਰੱਖਣ ਵਾਲੇ ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਭਾਰਤ ਜਾਂ ਤਾਂ 2021 ਵਿਚ ਟੂਰਾਂਮੈਂਟ ਦੀ ਤੈਅ ਤਰੀਖ ਤੇ ਮੇਜ਼ੁਬਾਨੀ ਕਰੇਗਾ।
Cricket
ਆਸਟ੍ਰੇਲੀਆ ਵਿਚ ਇਸ ਦਾ ਆਯੋਜਨ 2022 ਚ ਹੋਵੇ ਜਾਂ ਫਿਰ ਇਸ ਦੇ ਉਲਟ ਵੀ ਹੋ ਸਕਦਾ ਹੈ। ਕਿਸੇ ਵੀ ਸਥਿਤੀ ਵਿਚ ਇਹਲ ਫੈਸਲਾ ਸੀਰੀਜ਼ ਨੂੰ ਧਿਆਨ ਵਿਚ ਰੱਖ ਕੇ ਲਿਆ ਜਾਵੇਗਾ। ਇਕ ਹੋਰ ਪਹਿਲੂ ਬ੍ਰੌਡਕਾਸਟਰ ਸਟਾਰ ਇੰਡੀਆ ਦਾ ਹੈ ਜਿਸਨੇ ਆਈਪੀਐਲ ਅਤੇ ਆਈਸੀਸੀ ਮੁਕਾਬਲਿਆਂ ਵਿਚ ਵੀ ਨਿਵੇਸ਼ ਕੀਤਾ ਹੈ. ਅਧਿਕਾਰੀ ਨੇ ਕਿਹਾ, ‘ਸਟਾਰ ਵੀ ਹਿੱਸੇਦਾਰ ਹੈ। ਉਨ੍ਹਾਂ ਦੀ ਰਾਇ ਵੀ ਮਾਇਨੇ ਰੱਖਦੀ ਹੈ। ”ਇਹ ਵੀ ਕਿਆਸਅਰਾਈਆਂ ਹਨ ਕਿ ਜੇ ਟੀ -20 ਵਰਲਡ ਕੱਪ ਮੁਲਤਵੀ ਕਰ ਦਿੱਤਾ ਜਾਂਦਾ ਹੈ ਜਾਂ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਅਕਤੂਬਰ-ਨਵੰਬਰ ਵਿੱਚ ਆਯੋਜਿਤ ਕੀਤੀ ਜਾ ਸਕਦੀ ਹੈ।
Cricket
ਇਕ ਹੋਰ ਮਹੱਤਵਪੂਰਨ ਪਹਿਲੂ ਇਹ ਹੋਵੇਗਾ ਕਿ ਕੀ ਆਈ.ਸੀ.ਸੀ. ਦੇ ਬਾਹਰ ਜਾਣ ਵਾਲੇ ਚੇਅਰਮੈਨ ਸ਼ਸ਼ਾਂਕ ਮਨੋਹਰ ਅਤੇ ਬੋਰਡ ਰਸਮੀ ਤੌਰ 'ਤੇ ਉਸਦੇ ਉਤਰਾਧਿਕਾਰੀ ਲਈ ਨਾਮਜ਼ਦਗੀ ਪ੍ਰਕਿਰਿਆ ਦਾ ਐਲਾਨ ਕਰਨਗੇ। ਇਸ ਅਹੁਦੇ ਲਈ ਬਹੁਤ ਸਾਰੇ ਦਾਅਵੇਦਾਰ ਹਨ। ਇਕ ਮਹੀਨਾ ਪਹਿਲਾਂ ਤੱਕ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਦੇ ਕੋਲਿਨ ਗ੍ਰੇਵਸ ਸਰਬਸੰਮਤੀ ਨਾਲ ਪਸੰਦ ਕਰਦੇ ਸਨ ਅਤੇ ਅਜੇ ਵੀ ਮੁੱਖ ਦਾਅਵੇਦਾਰ ਹੈ।
Cricket
ਦੂਸਰੇ ਪਾਸੇ ਬੀਸੀਸੀਆਈ ਦੇ ਅਧਿਅਕਸ਼ ਸੋਰਵ ਗੋਂਗਲੀ ਅਤੇ ਪਾਕਿਸਤਾਨੀ ਕ੍ਰਿਕਟ ਬੋਰਡ ਦੇ ਅਹਿਸਾਨ ਮਨੀ ਦੇ ਨਾਮ ਵੀ ਉਛਾਲੇ ਜਾ ਰਹੇ ਹਨ। ਹਾਲੇ ਤੱਕ ਬੀਸੀਆਈ ਦੇ ਵੱਲੋਂ ਸੋਰਵ ਗੋਂਗਲੀ ਨੂੰ ਉਮੀਦਵਾਰ ਬਣਾਉਂਣ ਦਾ ਰਸਮੀਂ ਫੈਸਲਾ ਨਹੀਂ ਲਿਆ ਗਿਆ। ਧੂਮਲ ਨੇ ਕਿਹਾ ਕਿ ਜਲਦ ਵਾਜੀ ਕੀ ਹੈ ਉਹ ਪਹਿਲਾਂ ਉਹ ਪਹਿਲਾ ਚੋਣ ਪ੍ਰਕਿਰਿਆ ਦਾ ਐਲਾਨ ਕਰਨ, ਇਸ ਲਈ ਸਮੇਂ ਸੀਮਾਂ ਹੋਵੇਗੀ, ਅਸੀ ਸਹੀ ਸਮੇਂ ਤੇ ਫੈਸਲਾ ਲਵਾਂਗੇ।
Cricket
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।