
, ਭਾਰਤ ਤੇ ਇੰਗਲੈਂਡ ਦਰਮਿਆਨ ਚੱਲ ਰਹੀ ਤਿੰਨ ਮੈਚਾਂ ਦੀ ਟੀ20 ਲੜੀ ਦੇ ਆਖ਼ਰੀ ਮੈਚ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ...
ਬ੍ਰਿਸਟਨ, ਭਾਰਤ ਤੇ ਇੰਗਲੈਂਡ ਦਰਮਿਆਨ ਚੱਲ ਰਹੀ ਤਿੰਨ ਮੈਚਾਂ ਦੀ ਟੀ20 ਲੜੀ ਦੇ ਆਖ਼ਰੀ ਮੈਚ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਆਖ਼ਰੀ ਮੈਚ ਜਿੱਤ ਕੇ ਲੜੀ 'ਤੇ ਕਬਜ਼ਾ ਕਰ ਲਿਆ ਹੈ।
Rohit Sharma After making Century
ਇਸ ਤੋਂ ਪਹਿਲਾਂ ਇੰਗਲੈਂਡ ਨੇ ਨਿਸ਼ਚਿਤ 20 ਓਵਰਾਂ 'ਚ 198 ਦੌੜਾਂ ਬਣਾਈਆਂ, ਜਿਸ ਦਾ ਪਿਛਾ ਕਰਦਿਆਂ ਭਾਵੇਂ ਭਾਰਤ ਨੇ ਦੋ ਵਿਕਟਾਂ ਛੇਤੀ ਗਵਾ ਦਿਤੀਆਂ ਪਰ ਰੋਹਿਤ ਸ਼ਰਮਾ ਦੇ ਨਾਬਾਦ ਸੈਂਕੜੇ ਨੇ ਭਾਰਤ ਨੂੰ ਜਿੱਤ ਦੀਆਂ ਦਹਿਲੀਜਾਂ 'ਤੇ ਲਿਆ ਖੜ੍ਹਾ ਕੀਤਾ ਅਤੇ ਭਾਰਤ ਨੇ 7 ਵਿਕਟਾਂ ਨਾਲ ਇਹ ਮੈਚ ਜਿੱਤ ਲਿਆ। (ਏਜੰਸੀ)