Dubai News : ਭਾਰਤ ਲਈ ਦੋਹਰੀ ਖ਼ੁਸ਼ੀ ਦਾ ਮੌਕਾ, ਬੁਮਰਾਹ ਤੇ ਮੰਧਾਨਾ ਜੂਨ ਲਈ ICC ਦੇ ‘ਬਿਹਤਰੀਨ ਖਿਡਾਰੀ’ ਚੁਣੇ ਗਏ

By : BALJINDERK

Published : Jul 9, 2024, 6:43 pm IST
Updated : Jul 9, 2024, 6:43 pm IST
SHARE ARTICLE
ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਮ੍ਰਿਤੀ ਮੰਧਾਨਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਮ੍ਰਿਤੀ ਮੰਧਾਨਾ

Dubai News : ਟੀਮ ਇੰਡੀਆ ਦੇ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਦੇ ਖਿਡਾਰੀ ਇਸ ਸਮੇਂ ਛਾਏ ਹੋਏ

Dubai News :  ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਜਿੱਤ ਦੇ ਹੀਰੋ ਜਸਪ੍ਰੀਤ ਬੁਮਰਾਹ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਜੂਨ ਮਹੀਨੇ ਦਾ ਬਿਹਤਰੀਨ ਪੁਰਸ਼ ਖਿਡਾਰੀ ਚੁਣਿਆ ਹੈ। 
ਭਾਰਤ ਲਈ ਇਹ ਦੋਹਰੀ ਖ਼ੁਸ਼ੀ ਦਾ ਮੌਕਾ ਸੀ ਕਿਉਂਕਿ ਮਹਿਲਾ ਟੀਮ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਜੂਨ ਮਹੀਨੇ ਦੀ ਬਿਹਤਰੀਨ ਮਹਿਲਾ ਖਿਡਾਰੀ ਚੁਣਿਆ ਗਿਆ ਹੈ। ਮੰਧਾਨਾ ਨੂੰ ਇਹ ਪੁਰਸਕਾਰ ਪਿਛਲੇ ਮਹੀਨੇ ਦਖਣੀ ਅਫਰੀਕਾ ਵਿਰੁਧ ਵਨਡੇ ਸੀਰੀਜ਼ ’ਚ ਬੱਲੇ ਨਾਲ ਪ੍ਰਦਰਸ਼ਨ ਕਰਨ ਲਈ ਦਿਤਾ ਗਿਆ ਸੀ।
ਬੁਮਰਾਹ ਨੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਅਫਗਾਨਿਸਤਾਨ ਦੇ ਰਹਿਮਾਨੁੱਲਾ ਗੁਰਬਾਜ਼ ਨੂੰ ਪਿੱਛੇ ਛੱਡ ਕੇ ਖਿਤਾਬ ਜਿੱਤਿਆ ਜਦਕਿ ਮੰਧਾਨਾ ਨੇ ਇੰਗਲੈਂਡ ਦੀ ਮਾਇਆ ਬਾਊਚਰ ਅਤੇ ਸ਼੍ਰੀਲੰਕਾ ਦੀ ਵਿਸਮੀ ਗੁਣਾਰਤਨੇ ਨੂੰ ਪਿੱਛੇ ਛੱਡ ਕੇ ਮਹਿਲਾ ਪੁਰਸਕਾਰ ਜਿੱਤਿਆ। 
ਆਈ.ਸੀ.ਸੀ. ਨੇ ਇਥੇ ਜਾਰੀ ਬਿਆਨ ’ਚ ਕਿਹਾ ਕਿ ਪਿਛਲੇ ਮਹੀਨੇ ਟੀ-20 ਵਿਸ਼ਵ ਕੱਪ ’ਚ 15 ਵਿਕਟਾਂ ਲੈ ਕੇ ਟੂਰਨਾਮੈਂਟ ਦਾ ਬਿਹਤਰੀਨ ਖਿਡਾਰੀ ਚੁਣੇ ਗਏ ਬੁਮਰਾਹ ਨੇ ਜੂਨ ’ਚ ਬਿਹਤਰੀਨ ਖਿਡਾਰੀ ਦਾ ਪੁਰਸਕਾਰ ਵੀ ਜਿੱਤਿਆ। 
ਬਿਆਨ ’ਚ ਬੁਮਰਾਹ ਨੇ ਕਿਹਾ ਕਿਹਾ, ‘‘ਮੈਂ ਜੂਨ ਲਈ ਆਈ.ਸੀ.ਸੀ. ਮਹੀਨੇ ਦਾ ਬਿਹਤਰੀਨ ਪੁਰਸ਼ ਖਿਡਾਰੀ ਚੁਣੇ ਜਾਣ ’ਤੇ ਖੁਸ਼ ਹਾਂ।’’ ਉਨ੍ਹਾਂ ਕਿਹਾ, ‘‘ਅਮਰੀਕਾ ਅਤੇ ਵੈਸਟਇੰਡੀਜ਼ ’ਚ ਕੁੱਝ ਯਾਦਗਾਰੀ ਹਫਤੇ ਬਿਤਾਉਣ ਤੋਂ ਬਾਅਦ ਇਹ ਮੇਰੇ ਲਈ ਵਿਸ਼ੇਸ਼ ਸਨਮਾਨ ਦੀ ਗੱਲ ਹੈ। ਸਾਡੇ ਕੋਲ ਇਕ ਟੀਮ ਵਜੋਂ ਜਸ਼ਨ ਮਨਾਉਣ ਲਈ ਬਹੁਤ ਕੁੱਝ ਹੈ ਅਤੇ ਯੋਗਦਾਨ ਪਾਉਣਾ ਖੁਸ਼ੀ ਦੀ ਗੱਲ ਹੈ।’’
ਬੁਮਰਾਹ ਨੇ ਟੀ-20 ਵਿਸ਼ਵ ਕੱਪ ’ਚ 8.26 ਦੀ ਔਸਤ ਨਾਲ ਵਿਕਟਾਂ ਲਈਆਂ ਸਨ, ਜਦਕਿ ਪ੍ਰਤੀ ਓਵਰ ਸਿਰਫ 4.17 ਦੌੜਾਂ ਬਣਾਈਆਂ ਸਨ। 
ਮਹਿਲਾ ਵਰਗ ’ਚ ਮੰਧਾਨਾ ਨੇ ਬੈਂਗਲੁਰੂ ’ਚ ਪਹਿਲੇ ਵਨਡੇ ’ਚ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਸ ਦੇ ਸੈਂਕੜੇ ਨਾਲ ਭਾਰਤ 99 ਦੌੜਾਂ ’ਤੇ ਪੰਜ ਵਿਕਟਾਂ ’ਤੇ 265 ਦੌੜਾਂ ਬਣਾਉਣ ’ਚ ਸਫਲ ਰਿਹਾ, ਜੋ ਦਖਣੀ ਅਫਰੀਕਾ ਲਈ ਕਾਫੀ ਸਾਬਤ ਹੋਇਆ। 
ਉਸ ਨੇ ਦੂਜੇ ਮੈਚ ’ਚ 120 ਗੇਂਦਾਂ ’ਚ 136 ਦੌੜਾਂ ਬਣਾਈਆਂ। ਤੀਜੇ ਮੈਚ ’ਚ 90 ਦੌੜਾਂ ’ਤੇ ਆਊਟ ਹੋਣ ਕਾਰਨ ਉਹ ਸੈਂਕੜੇ ਦੀ ਹੈਟ੍ਰਿਕ ਤੋਂ ਖੁੰਝ ਗਈ। ਮੰਧਾਨਾ ਨੇ ਦਖਣੀ ਅਫਰੀਕਾ ਵਿਰੁਧ ਤਿੰਨ ਮੈਚਾਂ ਵਿਚ 343 ਦੌੜਾਂ ਬਣਾਈਆਂ ਅਤੇ ਉਸ ਨੂੰ ਪਲੇਅਰ ਆਫ ਦਿ ਸੀਰੀਜ਼ ਚੁਣਿਆ ਗਿਆ। 
ਉਨ੍ਹਾਂ ਕਿਹਾ, ‘‘ਮੈਂ ਜੂਨ ’ਚ ਆਈ.ਸੀ.ਸੀ. ਮਹਿਲਾ ਖਿਡਾਰੀ ਦਾ ਪੁਰਸਕਾਰ ਜਿੱਤ ਕੇ ਬਹੁਤ ਖੁਸ਼ ਹਾਂ। ਜਿਸ ਤਰ੍ਹਾਂ ਟੀਮ ਨੇ ਪ੍ਰਦਰਸ਼ਨ ਕੀਤਾ ਹੈ, ਉਸ ’ਚ ਯੋਗਦਾਨ ਪਾ ਕੇ ਮੈਂ ਖੁਸ਼ ਹਾਂ। ਅਸੀਂ ਵਨਡੇ ਅਤੇ ਟੈਸਟ ਸੀਰੀਜ਼ ਜਿੱਤੀ ਹੈ ਅਤੇ ਉਮੀਦ ਹੈ ਕਿ ਅਸੀਂ ਅਪਣੀ ਫਾਰਮ ਜਾਰੀ ਰੱਖ ਸਕਾਂਗੇ ਅਤੇ ਮੈਂ ਭਾਰਤ ਲਈ ਹੋਰ ਮੈਚ ਜਿੱਤਣ ਵਿਚ ਯੋਗਦਾਨ ਦੇ ਸਕਾਂਗੀ।’’ (ਪੀਟੀਆਈ)

(For more news apart from  Bumrah and Mandhana were selected as ICC's 'Best Players' for June News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement