
ਭਾਰਤ-ਪਾਕਿਸਤਾਨ ਮੈਚ ਦੀ ਤਰੀਕ ਬਦਲੀ
ਨਵੀਂ ਦਿੱਲੀ : ਆਈ.ਸੀ.ਸੀ. ਨੇ ਵਨਡੇ ਵਿਸ਼ਵ ਕੱਪ 2023 ਦਾ ਨਵਾਂ ਸ਼ਡਿਊਲ ਜਾਰੀ ਕਰ ਦਿਤਾ ਹੈ। ਇਸ ਤੋਂ ਪਹਿਲਾਂ ਆਈ.ਸੀ.ਸੀ. ਨੇ 27 ਜੂਨ ਨੂੰ ਸ਼ਡਿਊਲ ਜਾਰੀ ਕੀਤਾ ਸੀ ਜਿਸ ਵਿਚ ਹੁਣ ਕੁਝ ਸੁਧਾਰ ਕੀਤੇ ਗਏ ਹਨ। ਇਹ ਟੂਰਨਾਮੈਂਟ ਭਾਰਤ 'ਚ 5 ਅਕਤੂਬਰ ਤੋਂ 19 ਨਵੰਬਰ ਤਕ ਖੇਡਿਆ ਜਾਵੇਗਾ ਪਰ ਕੁਝ ਮੈਚਾਂ ਦੀਆਂ ਤਰੀਕਾਂ ਬਦਲ ਦਿਤੀਆਂ ਗਈਆਂ ਹਨ।
ਇਹ ਵੀ ਪੜ੍ਹੋ : BJP ਆਗੂ ਸਰਬਜੀਤ ਸਿੰਘ ਕਾਕਾ ਬਰਾੜ ਲੱਖੇਵਾਲੀ ਦੇ ਢਿੱਡ 'ਚ ਲੱਗੀ ਗੋਲੀ
ਪਹਿਲਾ ਮੈਚ ਮੌਜੂਦਾ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਹ ਦੋਵੇਂ ਟੀਮਾਂ 2019 ਵਿਸ਼ਵ ਕੱਪ ਦੇ ਫਾਈਨਲ ਵਿਚ ਆਹਮੋ-ਸਾਹਮਣੇ ਸਨ। ਇਹ ਦੋਵੇਂ ਟੀਮਾਂ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਟੂਰਨਾਮੈਂਟ ਦਾ ਪਹਿਲਾ ਮੈਚ ਖੇਡਣਗੀਆਂ। ਇਸ ਦੇ ਨਾਲ ਹੀ ਭਾਰਤ ਦਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ਦੇ ਮੈਦਾਨ 'ਤੇ ਆਸਟਰੇਲੀਆ ਨਾਲ ਹੋਵੇਗਾ। ਕੁੱਲ ਨੌਂ ਮੈਚਾਂ ਨੂੰ ਮੁੜ ਤਹਿ ਕੀਤਾ ਗਿਆ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਇਹ ਮਹਾਮੁਕਾਬਲਾ 15 ਅਕਤੂਬਰ ਨੂੰ ਨਹੀਂ ਸਗੋਂ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਵਨਡੇ ਵਿਸ਼ਵ ਕੱਪ ਦੇ ਅੱਠ ਮੈਚਾਂ ਦੀ ਤਰੀਕ ਬਦਲ ਦਿਤੀ ਗਈ ਹੈ, ਪਰ ਇਕ ਮੈਚ ਦਾ ਸਮਾਂ ਬਦਲਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹੁਣ 15 ਅਕਤੂਬਰ ਦੀ ਬਜਾਏ 14 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਕਾਰਨ ਇੰਗਲੈਂਡ ਅਤੇ ਅਫ਼ਗ਼ਾਨਿਸਤਾਨ ਵਿਚਾਲੇ 14 ਅਕਤੂਬਰ ਨੂੰ ਹੋਣ ਵਾਲਾ ਮੈਚ 15 ਅਕਤੂਬਰ ਨੂੰ ਹੋਵੇਗਾ। ਪਾਕਿਸਤਾਨ-ਸ਼੍ਰੀਲੰਕਾ ਮੈਚ ਹੁਣ 12 ਅਕਤੂਬਰ ਦੀ ਬਜਾਏ 10 ਅਕਤੂਬਰ ਨੂੰ ਹੋਵੇਗਾ।
ਇਹ ਵੀ ਪੜ੍ਹੋ : ਵਾਲੀਬਾਲ ਨੂੰ 'ਖੇਡਾਂ ਵਤਨ ਪੰਜਾਬ ਦੀਆਂ 2023' 'ਚ ਸ਼ਾਮਲ ਕਰਨ 'ਤੇ ਪੰਜਾਬ ਸੂਟਿੰਗ ਬਾਲ ਐਸ਼ੋਸੀਏਸ਼ਨ ਨੇ ਕੀਤਾ ਪੰਜਾਬ ਸਰਕਾਰ ਦਾ ਧਨਵਾਦ
ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਮੈਚ 13 ਅਕਤੂਬਰ ਦੀ ਬਜਾਏ 12 ਅਕਤੂਬਰ ਨੂੰ ਹੋਵੇਗਾ। ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ 14 ਅਕਤੂਬਰ ਦੀ ਬਜਾਏ 13 ਅਕਤੂਬਰ ਨੂੰ ਹੋਵੇਗਾ। ਧਰਮਸ਼ਾਲਾ 'ਚ ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਮੈਚ ਦੁਪਹਿਰ ਦੀ ਬਜਾਏ ਸਵੇਰੇ 10.30 ਵਜੇ ਸ਼ੁਰੂ ਹੋਵੇਗਾ। ਭਾਰਤ-ਪਾਕਿਸਤਾਨ ਤੋਂ ਇਲਾਵਾ ਟੀਮ ਇੰਡੀਆ ਦਾ ਨੀਦਰਲੈਂਡ ਵਿਰੁਧ ਹੋਣ ਵਾਲਾ ਮੈਚ ਵੀ ਬਦਲ ਦਿਤਾ ਗਿਆ ਹੈ।
ਆਈ.ਸੀ.ਸੀ. ਵਲੋਂ ਬਦਲੇ ਗਏ ਇਨ੍ਹਾਂ ਮੈਚਾਂ ਦੇ ਸ਼ਡਿਊਲ: -
10 ਅਕਤੂਬਰ: ਇੰਗਲੈਂਡ ਬਨਾਮ ਬੰਗਲਾਦੇਸ਼ (ਸਮਾਂ ਬਦਲਿਆ ਗਿਆ)
10 ਅਕਤੂਬਰ: ਪਾਕਿਸਤਾਨ ਬਨਾਮ ਸ੍ਰੀਲੰਕਾ (ਪਹਿਲਾਂ ਇਹ ਮੈਚ 12 ਅਕਤੂਬਰ ਨੂੰ ਹੋਣਾ ਸੀ)
12 ਅਕਤੂਬਰ: ਆਸਟ੍ਰੇਲੀਆ ਬਨਾਮ ਦੱਖਣੀ ਅਫ਼ਰੀਕਾ (ਪਹਿਲਾਂ ਇਹ ਮੈਚ 13 ਅਕਤੂਬਰ ਨੂੰ ਹੋਣਾ ਸੀ)
13 ਅਕਤੂਬਰ: ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
14 ਅਕਤੂਬਰ: ਭਾਰਤ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 15 ਅਕਤੂਬਰ ਨੂੰ ਹੋਣਾ ਸੀ)
15 ਅਕਤੂਬਰ: ਇੰਗਲੈਂਡ ਬਨਾਮ ਅਫ਼ਗ਼ਾਨਿਸਤਾਨ (ਪਹਿਲਾਂ ਇਹ ਮੈਚ 14 ਅਕਤੂਬਰ ਨੂੰ ਹੋਣਾ ਸੀ)
11 ਨਵੰਬਰ: ਆਸਟ੍ਰੇਲੀਆ ਬਨਾਮ ਬੰਗਲਾਦੇਸ਼ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
11 ਨਵੰਬਰ: ਇੰਗਲੈਂਡ ਬਨਾਮ ਪਾਕਿਸਤਾਨ (ਪਹਿਲਾਂ ਇਹ ਮੈਚ 12 ਨਵੰਬਰ ਨੂੰ ਹੋਣਾ ਸੀ)
12 ਨਵੰਬਰ: ਭਾਰਤ ਬਨਾਮ ਨੀਦਰਲੈਂਡਜ਼ (ਪਹਿਲਾਂ ਇਹ ਮੈਚ 11 ਨਵੰਬਰ ਨੂੰ ਹੋਣਾ ਸੀ)
ਦਰਅਸਲ, ਪਹਿਲਾਂ ਦੇ ਪ੍ਰੋਗਰਾਮ ਦੇ ਅਨੁਸਾਰ, 15 ਅਕਤੂਬਰ, ਭਾਰਤ-ਪਾਕਿਸਤਾਨ ਮੈਚ ਦਾ ਦਿਨ, ਨਵਰਾਤਰੀ ਦਾ ਪਹਿਲਾ ਦਿਨ ਹੋਣਾ ਸੀ। ਇਹ ਗੁਜਰਾਤ ਵਿਚ ਰਾਤ ਭਰ ਗਰਬਾ ਡਾਂਸ ਨਾਲ ਮਨਾਇਆ ਜਾਂਦਾ ਹੈ। ਸੁਰੱਖਿਆ ਏਜੰਸੀਆਂ ਨੇ ਬੀ.ਸੀ.ਸੀ.ਆਈ. ਨੂੰ ਸੁਰੱਖਿਆ ਕਾਰਨਾਂ ਕਰ ਕੇ ਮੈਚ ਨੂੰ ਕਿਸੇ ਹੋਰ ਤਰੀਕ 'ਤੇ ਤੈਅ ਕਰਨ ਦੀ ਸਲਾਹ ਦਿਤੀ ਸੀ। ਇਸ ਤੋਂ ਬਾਅਦ ਆਈ.ਸੀ.ਸੀ. ਅਤੇ ਬੀ.ਸੀ.ਸੀ.ਆਈ. ਨੇ ਪਾਕਿਸਤਾਨ ਟੀਮ ਦੇ ਦੋ ਗਰੁੱਪ ਮੈਚਾਂ ਦੀ ਤਰੀਕ ਵਿਚ ਬਦਲਾਅ ਨੂੰ ਲੈ ਕੇ ਪੀ.ਸੀ.ਬੀ. ਨਾਲ ਗੱਲ ਕੀਤੀ। ਪਾਕਿਸਤਾਨ ਨੇ ਇਸ ਲਈ ਹਾਮੀ ਭਰ ਦਿਤੀ ਅਤੇ ਹੁਣ ਇਹ ਮਹਾਮੁਕਾਬਲਾ 14 ਅਕਤੂਬਰ ਨੂੰ ਖੇਡਿਆ ਜਾਵੇਗਾ।