Arshad Nadeem: ਉਨ੍ਹਾਂ ਦੀ ਇਸ ਟਿੱਪਣੀ ਨੇ ਇੰਟਰਨੈੱਟ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
Neeraj Chopra and Arshad Nadeem's Mother News in punjabi: ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਨੀਰਜ ਲਗਾਤਾਰ ਦੋ ਓਲੰਪਿਕ ਵਿੱਚ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਦੇ ਨਵੇਂ ਓਲੰਪਿਕ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਉਸ ਨੇ 92.97 ਮੀਟਰ ਜੈਵਲਿਨ ਸੁੱਟਿਆ। ਅਰਸ਼ਦ ਦੇ 2 ਥਰੋਅ 90 ਮੀਟਰ ਤੋਂ ਵੱਧ ਸਨ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।
ਅਰਸ਼ਦ ਨਦੀਮ ਦੀ ਇਸ ਜਿੱਤ 'ਤੇ ਨੀਰਜ ਚੋਪੜਾ ਦੀ ਮਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦੀ ਇਸ ਟਿੱਪਣੀ ਨੇ ਇੰਟਰਨੈੱਟ 'ਤੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਨੀਰਜ ਚੋਪੜਾ ਦੀ ਮਾਂ ਦਾ ਬਿਆਨ
ਨੀਰਜ ਦੀ ਮਾਂ ਸਰੋਜ ਦੇਵੀ ਨੇ ਜੋ ਕਿਹਾ ਹੈ, ਉਸ ਦੀ ਪਾਕਿਸਤਾਨ ਵਿੱਚ ਵੀ ਚਰਚਾ ਹੋ ਰਹੀ ਹੈ। ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੇ ਇਸ ਬਿਆਨ ਦੀ ਕਾਫੀ ਤਾਰੀਫ ਹੋ ਰਹੀ ਹੈ। ਨੀਰਜ ਦੀ ਮਾਂ ਸਰੋਜ ਦੇਵੀ ਨੇ ਕਿਹਾ, 'ਅਸੀਂ ਬਹੁਤ ਖੁਸ਼ ਹਾਂ। ਸਾਡੇ ਲਈ ਤਾਂ ਚਾਂਦੀ ਵੀ ਸੋਨੇ ਵਰਗੀ ਹੈ। ਜਿਸ ਮੁੰਡੇ ਨੇ ਗੋਲਡ ਮੈਡਲ ਹਾਸਲ ਕੀਤਾ ਹੈ ਉਹ ਵੀ ਸਾਡਾ ਮੁੰਡਾ ਹੈ। ਬਹੁਤ ਮਿਹਨਤ ਕਰਦਾ ਹੈ।
ਅਰਸ਼ਦ ਨਦੀਮ ਦੇ ਮਾਤਾ ਦਾ ਬਿਆਨ
ਇਸ ਤੋਂ ਬਾਅਦ ਅਰਸ਼ਦ ਨਦੀਮ ਦੇ ਮਾਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਕਿ “ਨੀਰਜ ਵੀ ਮੇਰਾ ਬੇਟਾ ਹੈ, ਉਹ ਵੀ ਅਰਸ਼ਦ ਦਾ ਭਰਾ ਹੈ। ਉਹ ਦੋਸਤ ਵੀ ਹਨ।"
ਦੋਵਾਂ ਮਾਵਾਂ ਦੇ ਬਿਆਨ ਤੋਂ ਬਾਅਦ ਯੂਜ਼ਰਸ ਵੱਲੋਂ ਵੱਖ-ਵੱਖ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੇ ਬਿਆਨ ਨੇ ਹਰ ਕਿਸੇ ਦੇ ਦਿਲ ਨੂੰ ਛੂਹ ਲਿਆ। ਲੋਕ ਦੋਵਾਂ ਮਾਵਾਂ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਪੈਰਿਸ ਓਲੰਪਿਕ 'ਚ ਦੂਜੇ ਸਥਾਨ 'ਤੇ ਰਹੇ ਨੀਰਜ ਚੋਪੜਾ ਨੇ 89.45 ਮੀਟਰ ਤੱਕ ਜੈਵਲਿਨ ਸੁੱਟਿਆ ਸੀ। ਇਸ ਦੇ ਨਾਲ ਹੀ ਤੀਜੇ ਸਥਾਨ 'ਤੇ ਰਹੇ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਦਾ ਜੈਵਲਿਨ ਸੁੱਟਿਆ। ਇਸ ਦੌਰਾਨ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੀ ਆਪਣੀ ਦੂਜੀ ਥਰੋਅ ਕੀਤੀ ਸੀ, ਜੋ ਕਿ ਓਲੰਪਿਕ ਰਿਕਾਰਡ ਬਣ ਗਿਆ ਹੈ। ਇਸ ਦੇ ਨਾਲ ਅਰਸ਼ਦ ਨੇ ਨਾਰਵੇ ਦੇ ਆਂਡ੍ਰੇਸ ਥੋਰਕਿਲਡਸਨ ਦਾ ਰਿਕਾਰਡ ਤੋੜ ਦਿੱਤਾ। ਆਂਡ੍ਰੇਸ ਦ੍ਰੇਸ ਨੇ ਇਹ ਰਿਕਾਰਡ 23 ਅਗਸਤ 2008 ਨੂੰ ਬੀਜਿੰਗ ਓਲੰਪਿਕ ਵਿੱਚ 90.57 ਮੀਟਰ ਤੱਕ ਜੈਵਲਿਨ ਸੁੱਟ ਕੇ ਬਣਾਇਆ ਸੀ।