
Paris Olympic 2024: ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ
Paris Olympic 2024: ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। 26 ਸਾਲਾ ਨੀਰਜ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਨੀਰਜ ਲਗਾਤਾਰ ਦੋ ਓਲੰਪਿਕ 'ਚ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਨੀਰਜ ਤੋਂ ਪਹਿਲਾਂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸ਼ਟਲਰ ਪੀਵੀ ਸਿੰਧੂ ਨੇ ਲਗਾਤਾਰ ਦੋ ਓਲੰਪਿਕ ਵਿੱਚ ਤਗਮੇ ਜਿੱਤੇ ਸਨ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 92.97 ਮੀਟਰ ਜੈਵਲਿਨ ਸੁੱਟ ਕੇ ਓਲੰਪਿਕ ਰਿਕਾਰਡ ਬਣਾਇਆ। ਅਰਸ਼ਦ ਦੇ 2 ਥਰੋਅ 90 ਮੀਟਰ ਤੋਂ ਵੱਧ ਸਨ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।
PM ਨਰਿੰਦਰ ਮੋਦੀ ਨੇ ਸਿਲਵਰ ਤਗਮਾ ਜਿੱਤਣ ਦੀ ਦਿੱਤੀ ਵਧਾਈ
ਲਿਖਿਆ- “ਨੀਰਜ ਚੋਪੜਾ ਉੱਤਮ ਵਿਅਕਤੀ ਹੈ! ਵਾਰ-ਵਾਰ ਉਸ ਨੇ ਆਪਣੀ ਪ੍ਰਤਿਭਾ ਦਿਖਾਈ ਹੈ। ਭਾਰਤ ਖੁਸ਼ ਹੈ ਕਿ ਉਹ ਇੱਕ ਹੋਰ ਓਲੰਪਿਕ ਸਫਲਤਾ ਦੇ ਨਾਲ ਵਾਪਸ ਆਇਆ ਹੈ। ਸਿਲਵਰ ਜਿੱਤਣ 'ਤੇ ਉਸ ਨੂੰ ਵਧਾਈ। ਉਹ ਅਣਗਿਣਤ ਆਉਣ ਵਾਲੇ ਐਥਲੀਟਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਅੱਗੇ ਵਧਾਉਣ ਅਤੇ ਸਾਡੇ ਦੇਸ਼ ਦਾ ਮਾਣ ਵਧਾਉਣ ਲਈ ਪ੍ਰੇਰਿਤ ਕਰਨਾ ਜਾਰੀ ਰੱਖਣਗੇ।”
.
CM ਨਾਇਬ ਸਿੰਘ ਸੈਣੀ ਨੇ ਨੀਰਜ ਚੋਪੜਾ ਨੂੰ ਸਿਲਵਰ ਮੈਡਲ ਜਿੱਤਣ ਦੀ ਦਿੱਤੀ ਵਧਾਈ
ਲਿਖਿਆ- ਜੈਵਲਿਨ ਥ੍ਰੋਅ ਸੁਪਰਸਟਾਰ ਅਤੇ ਹਰਿਆਣਾ ਦੀ ਸ਼ਾਨਦਾਰ ਪ੍ਰਤਿਭਾ-ਗੋਲਡਨ ਬੁਆਏ ਨੀਰਜ ਚੋਪੜਾ ਤੁਸੀਂ ਪੈਰਿਸ ਵਿੱਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤ ਕੇ ਪੂਰੇ ਦੇਸ਼ ਦੀਆਂ ਉਮੀਦਾਂ ’ਤੇ ਖਰੇ ਉਤਰੇ। ਲਗਾਤਾਰ ਦੋ ਓਲੰਪਿਕ 'ਚ ਤਗਮੇ ਜਿੱਤ ਕੇ ਜੋ ਰਿਕਾਰਡ ਬਣਾਇਆ ਹੈ, ਉਸ ਨਾਲ ਮੇਲ ਕਰਨਾ ਬਹੁਤ ਮੁਸ਼ਕਲ ਹੋਵੇਗਾ।
ਸਾਰੇ ਦੇਸ਼ਵਾਸੀਆਂ ਅਤੇ ਖਾਸ ਕਰ ਕੇ ਹਰਿਆਣਾ ਦੇ ਲੋਕਾਂ ਨੂੰ ਤੁਹਾਡੀ ਸ਼ਾਨਦਾਰ ਉਪਲਬਧੀ 'ਤੇ ਮਾਣ ਹੈ।
.