
ਭਾਰਤੀ ਗੌਲਫ਼ਰ ਜੀਵ ਮਿਲਖਾ ਸਿੰਘ ਖੇਡ ’ਚ ਸ਼ਾਨਦਾਰ ਪ੍ਰਾਪਤੀਆਂ ਲਈ 10 ਸਾਲ ਦਾ ਵੱਕਾਰੀ ਦੁਬਈ ਦਾ ‘ਗੋਲਡਨ ਵੀਜ਼ਾ’ ਹਾਸਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਗੌਲਫ਼ਰ ਬਣ ਗਏ ਹਨ।
ਦੁਬਈ : ਸਟਾਰ ਭਾਰਤੀ ਗੌਲਫ਼ਰ ਜੀਵ ਮਿਲਖਾ ਸਿੰਘ (Indian Golfer Jeev Milkha Singh) ਖੇਡ ’ਚ ਸ਼ਾਨਦਾਰ ਪ੍ਰਾਪਤੀਆਂ ਲਈ 10 ਸਾਲ ਦਾ ਵੱਕਾਰੀ ਦੁਬਈ ਦਾ ‘ਗੋਲਡਨ ਵੀਜ਼ਾ’ ( Dubai Golden Visa) ਹਾਸਲ ਕਰਨ ਵਾਲੇ ਦੁਨੀਆਂ ਦੇ ਪਹਿਲੇ ਗੌਲਫ਼ਰ ਬਣ ਗਏ ਹਨ। ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਹੈ।
Jeev Milkha Singh becomes first golfer in world to be granted Dubai Golden Visa
ਹੋਰ ਪੜ੍ਹੋ: ਕੀ ਨਵਜੋਤ ਸਿੱਧੂ ਦਾ ਘਾਟਾ ਪੂਰਾ ਨਹੀਂ ਕਰ ਸਕੀ ਭਾਜਪਾ?
ਉਨ੍ਹਾਂ ਨੇ ਇੱਥੇ ਬਹੁਤ ਸਾਰੇ ਟੂਰਨਾਮੈਂਟਾਂ ’ਚ ਹਿੱਸਾ ਲਿਆ ਅਤੇ ਸ਼ਹਿਰ ’ਚ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਹਨ। ਜੀਵ ਨੇ ਇਕ ਬਿਆਨ ’ਚ ਕਿਹਾ,‘‘ਮੈਨੂੰ ਮਾਣ ਹੈ ਕਿ ਦੁਬਈ ਦੀ ਸਰਕਾਰ ਨੇ ਗੋਲਡਨ ਵੀਜ਼ਾ ਲਈ ਮੇਰੇ ਨਾਂ ’ਤੇ ਵਿਚਾਰ ਕੀਤਾ ਅਤੇ ਮੈਂ ਇੱਥੇ ਹੋਰ ਖ਼ਾਸ ਯਾਦਾਂ ਬਣਾਉਣ ਲਈ ਉਤਸੁਕ ਹਾਂ।’’
Jeev Milkha Singh
ਹੋਰ ਪੜ੍ਹੋ: ਕਾਂਗਰਸ ਹਾਈ ਕਮਾਂਡ ਦੀਆਂ ਮਸਖ਼ਰੀਆਂ, ਅਖੇ ਕੈਪਟਨ ਸਿੱਧੂ ਲੜਾਈ ਕਾਂਗਰਸ ਨੂੰ ਫ਼ਾਇਦਾ ਪਹੁੰਚਾ ਰਹੀ ਹੈ!
ਯੂਰਪੀਅਨ ਟੂਰ ’ਤੇ ਚਾਰ, ਜਾਪਾਨ ਗੌਲਫ਼ ਟੂਰ ਉਤੇ ਚਾਰ ਤੇ ਏਸ਼ੀਆਈ ਟੂਰ ਉਤੇ ਛੇ ਖ਼ਿਤਾਬ ਜਿੱਤਣ ਵਾਲੇ 49 ਸਾਲਾਂ ਦੇ ਜੀਵ ਨੂੰ ਇਲੀਟ ਪੇਸ਼ੇਵਰ ਖਿਡਾਰੀ ਹੋਣ ਲਈ 10 ਸਾਲ ਦਾ ‘ਗੋਲਡ ਕਾਰਡ’ ਦਿਤਾ ਗਿਆ ਹੈ। ਜੀਵ ਨੇ ਕਿਹਾ,“ਇਹ ਬਹੁਤ ਵੱਡਾ ਸਨਮਾਨ ਹੈ। ਮੈਨੂੰ ਲਗਦਾ ਹੈ ਕਿ ਮੈਂ ਪਹਿਲੀ ਵਾਰ 1993 ’ਚ ਦੁਬਈ ਆਇਆ ਸੀ ਅਤੇ ਇਥੇ ਬਿਤਾਏ ਹਰ ਪਲ ਦਾ ਆਨੰਦ ਲਿਆ।’