ਕਾਂਗਰਸ ਹਾਈ ਕਮਾਂਡ ਦੀਆਂ ਮਸਖ਼ਰੀਆਂ, ਅਖੇ ਕੈਪਟਨ ਸਿੱਧੂ ਲੜਾਈ ਕਾਂਗਰਸ ਨੂੰ ਫ਼ਾਇਦਾ ਪਹੁੰਚਾ ਰਹੀ ਹੈ!
Published : Sep 9, 2021, 8:04 am IST
Updated : Sep 9, 2021, 8:41 am IST
SHARE ARTICLE
Punjab Congress
Punjab Congress

ਇਸ ਸਮੇਂ ਅਜਿਹੇ ਆਗੂਆਂ ਦੀ ਲੋੜ ਹੈ ਜੋ ਪੰਜਾਬ ਦੀ ਸਿਆਸਤ ਦੀ ਖੇਡ ਵਿਚ ਲੋਕ ਮੁੱਦਿਆਂ ਨੂੰ ਇਕ ਖੇਡ ਨਾ ਬਣਾਉਣ, ਜੋ ਸਿਆਸਤ ਘੱਟ ਕਰਨ ਅਤੇ ਕੰਮ ਜ਼ਿਆਦਾ ਕਰਨ।

 

ਪੰਜਾਬ ਦੇ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਇਕ ਬੜਾ ਅਜੀਬੋ ਗ਼ਰੀਬ ਬਿਆਨ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਕਾਰ ਦਾ ਵਿਵਾਦ ਕਾਂਗਰਸ ਵਾਸਤੇ ਫ਼ਾਇਦੇਮੰਦ ਹੈ। ਇਹੀ ਬਿਆਨ ਜੇ ‘ਆਪ’ ਪਾਰਟੀ ਨੇ ਕਾਂਗਰਸ ਬਾਰੇ ਦਿਤਾ ਹੁੰਦਾ ਤਾਂ ਇਹ ਆਖਦੇ ਕਿ ਇਹ ਵਿਵਾਦ ‘ਆਪ’ ਵਾਸਤੇ ਚੰਗਾ ਹੋਵੇਗਾ, ਸਾਡੇ ਵਾਸਤੇ ਕਿਉਂ? ਉਸ ਹਾਲਤ ਵਿਚ ਇਹ ਕਥਨ ਜ਼ਿਆਦਾ ਢੁਕਵਾਂ ਲਗਦਾ। ਕਿਸੇ ਵੀ ਵਿਰੋਧੀ ਪਾਰਟੀ ਲਈ ਕਾਂਗਰਸ ਦਾ ਅੰਦਰੂਨੀ ਵਿਵਾਦ ਫ਼ਾਇਦੇਮੰਦ ਹੈ।

Congress Congress

ਜਦ ਤੋਂ ਕਾਂਗਰਸ ਦੀ ਅਪਣੀ ਲੜਾਈ ਸ਼ੁਰੂ ਹੋਈ ਹੈ, ਉਦੋਂ ਦੇ ‘ਆਪ’ ਅਤੇ ਅਕਾਲੀ ਦਲ ਸ਼ਾਂਤ ਹੋ ਕੇ ਬੈਠੇ ਹਨ ਤੇ ਵੇਖ ਰਹੇ ਹਨ ਕਿ ਕਿਸ ਤਰ੍ਹਾਂ ਕਾਂਗਰਸ ਵਿਰੋਧੀਆਂ ਵਾਸਤੇ ਕੰਮ ਆਸਾਨ ਕਰ ਰਹੀ ਹੈ। ਜੇ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਹਾਲ ਵਿਚ ‘ਸੀ’ ਵੋਟਰ ਸਰਵੇਖਣ ਦੇ ਅੰਕੜੇ ਵੇਖੇ ਹੁੰਦੇ ਤਾਂ ਉਹ ਸਮਝ ਜਾਂਦੇ ਕਿ ਵਿਵਾਦ ਫ਼ਾਇਦੇਮੰਦ ਨਹੀਂ ਬਲਕਿ ਕਾਂਗਰਸ ਨੂੰ ਪੰਜਾਬ ਵਿਚ ਹੇਠਾਂ ਲੈ ਕੇ ਜਾ ਰਿਹਾ ਹੈ ਕਿਉਂਕਿ ਇਹ ਵਿਵਾਦ ਭਾਵੇਂ ਮੁੱਦਿਆਂ ਤੇ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਜਿਸ ਨਾਲ ਹੁਣ ਕਾਂਗਰਸ ਪਾਰਟੀ ਪੰਜਾਬ ਵਿਚ ਪਿੱਛੇ ਪੈਂਦੀ ਜਾ ਰਹੀ ਹੈ।

Harish RawatHarish Rawat

ਹਰੀਸ਼ ਰਾਵਤ ਦੇ ਬਿਆਨ ਨਾਲ ਜਾਪਦਾ ਹੈ ਕਿ ਇਹ ਜੋ ਵਿਵਾਦ ਪੰਜਾਬ ਵਿਚ ਖੜਾ ਕੀਤਾ ਗਿਆ ਸੀ, ਉਹ ਹਾਈਕਮਾਂਡ ਦੀ ਮਰਜ਼ੀ ਤੇ ਹੁਕਮ ਨਾਲ ਕੀਤਾ ਗਿਆ ਸੀ। ਜੇ ਕਾਂਗਰਸ ਦੇ ਵੱਡੇ ਨੇਤਾ ਚਾਹੁੰਦੇ ਤਾਂ ਉਹ ਦੋਹਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਸੁਲਾਹ ਕਰਵਾਉਣ ਤੋਂ ਬਾਅਦ ਹੀ ਪੰਜਾਬ ਭੇਜਦੇ ਤੇ ਇਸ ਜੋੜੀ ਦੇ ਹੱਥੋਂ ਕੁੱਝ ਅਜਿਹੇ ਕੰਮ ਕਰਵਾਉਂਦੇ ਜੋ ਪੰਜਾਬ ਦੇ ਭਲੇ ਵਾਸਤੇ ਹੁੰਦੇ। ਪਰ ਜਿਸ ਹਾਈਕਮਾਂਡ ਨੂੰ ਅਪਣਾ ਦੂਜਾ ਬਚਿਆ ਰਾਜ ਵੀ ਖ਼ਾਹਮਖ਼ਾਹ ਗਵਾ ਕੇ ਤੇ ਵਿਰੋਧੀਆਂ ਦੀ ਝੋਲੀ ਵਿਚ ਸੁਟ ਕੇ ਹੀ ਸਵਾਦ ਆਉਂਦਾ ਹੋਵੇ, ਉਸ ਪਾਰਟੀ ਤੋਂ ਭਾਰਤ ਦੀ ਮੁਕਤੀ ਹੀ ਜ਼ਿਆਦਾ ਚੰਗੀ ਰਹੇਗੀ। 

Captain Amarinder Singh Captain Amarinder Singh

ਤਕਰੀਬਨ ਹਰ ਸੂਬੇ ਵਿਚ ਕਾਂਗਰਸ ਪਿਛੇ ਹੀ ਰਹਿ ਗਈ ਹੈ ਤੇ ਆਉਣ ਵਾਲੀਆਂ ਚੋਣਾਂ ਵਿਚ ਉਤਰ ਪ੍ਰਦੇਸ਼ ਵਿਚ ਮੁੱਖ ਵਿਰੋਧੀ ਦਲ, ਸਮਾਜਵਾਦੀ ਪਾਰਟੀ, ਕਾਂਗਰਸ ਨਾਲ ਹੱਥ ਮਿਲਾਉਣ ਵਾਸਤੇ ਤਿਆਰ ਨਹੀਂ। ਗੋਆ ਵਿਚ ਮੁਕਾਬਲਾ ‘ਆਪ’ ਤੇ ਭਾਜਪਾ ਵਿਚ ਹੈ ਤੇ ਉਤਰਾਖੰਡ ਤੇ ਮਨੀਪੁਰ ਵਿਚ ਭਾਜਪਾ ਦੀ ਜਿੱਤ ਦੇ ਸਾਫ਼ ਸੰਕੇਤ ਹਨ। ਬਚਿਆ ਪੰਜਾਬ ਦਾ ਸੂਬਾ ਜੋ ਹੁਣ ਮੁੜ ਤੋਂ ਅਪਣੇ ਵਾਸਤੇ ਇਕ ਨਵੀਂ ਸਰਕਾਰ ਚੁਣਨ ਜਾ ਰਿਹਾ ਹੈ। ਇਸ ਸਮੇਂ ਸੱਭ ਦੇ ਮਨਾਂ ਵਿਚ ਇਹੀ ਸੋਚ ਹੈ ਕਿ ਉਹ ਕਿਹੜਾ ਚਿਹਰਾ ਹੋਵੇਗਾ ਜੋ ਪੰਜਾਬ ਦੀ ਜ਼ਮੀਨੀ ਹਕੀਕਤ ਮੁਤਾਬਕ ਲੋਕਾਂ ਦੀਆਂ ਉਮੀਦਾਂ ਅਨੁਸਾਰ ਸਰਕਾਰ ਚਲਾ ਸਕੇਗਾ?

ਜੇ ਪੰਜਾਬ ਕਾਂਗਰਸ ਅਪਣੇ ਹਾਈਕਮਾਨ ਕਾਰਨ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਸਕੀ ਤਾਂ ਕੀ ਪੰਜਾਬ ਵਿਚ ਸੂਬਾ ਪਧਰੀ ਪਾਰਟੀ ਦੀ ਕੋਈ ਲੋੜ ਬਾਕੀ ਵੀ ਰਹਿ ਜਾਂਦੀ ਹੈ? ਪਰ ਅਕਾਲੀ ਦਲ ਦਾ 10 ਸਾਲ ਦਾ ਰਾਜ ਪੰਜਾਬੀਆਂ ਨੂੰ ਇਸ ਕਦਰ ਨਾਪਸੰਦ ਰਿਹਾ ਕਿ ਉਨ੍ਹਾਂ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦੇ ਸਥਾਨ ਤੇ ਟਿਕ ਜਾਣ ਦੇ ਕਾਬਲ ਵੀ ਨਾ ਛਡਿਆ। ਸੋ ਇਹ ਜ਼ਰੂਰੀ ਨਹੀਂ ਕਿ ਸੂਬਾ ਪਧਰੀ ਪਾਰਟੀ ਪੰਜਾਬ ਦੇ ਮਸਲੇ ਹੱਲ ਕਰਵਾਉਣ ਵਿਚ ਸਫ਼ਲ ਰਹਿ ਸਕੇਗੀ।

Harish Rawat Harish Rawat

ਇਸ ਸਮੇਂ ਪੰਜਾਬ ਵਾਸਤੇ ਅਜਿਹੇ ਆਗੂਆਂ ਦੀ ਲੋੜ ਹੈ ਜੋ ਪੰਜਾਬ ਨਾਲ ਪਿਆਰ ਕਰਦੇ ਹੋਣ, ਜੋ ਪੰਜਾਬ ਦੀ ਸਿਆਸਤ ਦੀ ਖੇਡ ਵਿਚ ਲੋਕ ਮੁੱਦਿਆਂ ਨੂੰ ਇਕ ਖੇਡ ਨਾ ਬਣਾਉਣ, ਜੋ ਸਿਆਸਤ ਘੱਟ ਕਰਨ ਅਤੇ ਕੰਮ ਜ਼ਿਆਦਾ ਕਰਨ। ਇਸ ਨੂੰ ਸਿਰਫ਼ ਦਿੱਲੀ ਹਾਈਕਮਾਂਡ ਜਾਂ ਸੂਬਾ ਪਧਰੀ ਪਾਰਟੀ ਦੀ ਨਹੀਂ ਬਲਕਿ ਅਜਿਹੇ ਆਗੂਆਂ ਦੀ ਤਲਾਸ਼ ਹੈ ਜੋ ਪੰਜਾਬ ਨੂੰ ਅਪਣੇ ਤੋਂ ਅੱਗੇ ਰੱਖ ਸਕਣ। ਜਿਹੜੇ ਹਾਲਾਤ ਵਿਚੋਂ ਪੰਜਾਬ  ਲੰਘ ਰਿਹਾ ਹੈ, ਉਥੇ ਆਉਣ ਵਾਲੇ ਸਮੇਂ ਵਿਚ ਸੰਕਟ ਹੋਰ ਵੀ ਗੰਭੀਰ ਹੋ ਸਕਦਾ ਹੈ।

-ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement