ਨੇਮਾਰ ਨੇ ਤੋੜਿਆ ਪੇਲੇ ਦਾ ਰੀਕਾਰਡ, ਬ੍ਰਾਜ਼ੀਲ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ

By : BIKRAM

Published : Sep 9, 2023, 2:11 pm IST
Updated : Sep 9, 2023, 2:12 pm IST
SHARE ARTICLE
Neymar
Neymar

ਬੋਲੀਵੀਆ ਵਿਰੁਧ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ ਅਪਣਾ 78ਵਾਂ ਦਾਗ ਕੇ ਪੇਲੇ ਦੇ 77 ਗੋਲਾਂ ਦੇ ਰੀਕਾਰਡ ਨੂੰ ਪਿੱਛੇ ਛਡਿਆ

ਸਾਓ ਪਾਓਲੋ: ਨੇਮਾਰ ਸ਼ੁਕਰਵਾਰ ਨੂੰ ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਅਤੇ ਮਹਾਨ ਫੁੱਟਬਾਲਰ ਪੇਲੇ ਨੂੰ ਪਛਾੜ ਕੇ ਬ੍ਰਾਜ਼ੀਲ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣ ਗਿਆ।

ਨੇਮਾਰ ਨੇ ਬੋਲੀਵੀਆ ਵਿਰੁਧ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ 61ਵੇਂ ਮਿੰਟ ’ਚ ਗੋਲ ਕਰ ਕੇ ਇਹ ਪ੍ਰਾਪਤੀ ਹਾਸਲ ਕੀਤੀ। ਅਮੇਜ਼ਨ ਸ਼ਹਿਰ ਬੇਲੇਮ ’ਚ ਇਸ 31 ਸਾਲਾ ਖਿਡਾਰੀ ਨੇ ਅਪਣਾ 78ਵਾਂ ਗੋਲ ਕੀਤਾ, ਜਿਸ ਨਾਲ ਪੇਲੇ ਦੇ 77 ਗੋਲਾਂ ਦੇ ਰੀਕਾਰਡ ਨੂੰ ਵੀ ਪਿੱਛੇ ਛੱਡ ਦਿਤਾ।

ਇਸ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ ਬ੍ਰਾਜ਼ੀਲ ਨੇ 5-1 ਨਾਲ ਜਿੱਤ ਦਰਜ ਕੀਤੀ। ਨੇਮਾਰ ਨੇ ਮੈਚ ’ਚ ਟੀਮ ਲਈ ਚੌਥਾ ਅਤੇ ਪੰਜਵਾਂ ਗੋਲ ਕੀਤਾ। ਹੁਣ ਉਸ ਨੇ ਕੁੱਲ 79 ਗੋਲ ਕੀਤੇ ਹਨ। ਅਲ ਹਿਲਾਲ ਦਾ ਇਹ ਸਟ੍ਰਾਈਕਰ 17ਵੇਂ ਮਿੰਟ ’ਚ ਪੈਨਲਟੀ ਤੋਂ ਵੀ ਖੁੰਝ ਗਿਆ।

ਇਹ ਰੀਕਾਰਡ ਗੋਲ ਕਰਨ ਤੋਂ ਬਾਅਦ, ਨੇਮਾਰ ਨੇ ਅਪਣੀ ਮੁੱਠੀ ਨੂੰ ਹਵਾ ’ਚ ਮੁੱਕਾ ਮਾਰ ਕੇ ਜਸ਼ਨ ਮਨਾਇਆ, ਜਿਵੇਂ ਕਿ ਪੇਲੇ ਆਮ ਤੌਰ ’ਤੇ ਕਰਦਾ ਸੀ। ਪੇਲੇ ਦੀ ਪਿਛਲੇ ਸਾਲ ਦਸੰਬਰ ’ਚ ਮੌਤ ਹੋ ਗਈ ਸੀ, ਜਿਸ ਨੇ ਬ੍ਰਾਜ਼ੀਲ ਲਈ 92 ਮੈਚਾਂ ’ਚ 77 ਗੋਲ ਕੀਤੇ ਸਨ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement