
Randhir Singh : ਪਹਿਲੀ ਵਾਰ ਕਿਸੇ ਭਾਰਤੀ ਨੂੰ ਸਰਬਸੰਮਤੀ ਨਾਲ ਮਿਲਿਆ ਅਹੁਦਾ
Randhir Singh became the President of Asian Olympic Council: ਤਜਰਬੇਕਾਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਓਲੰਪਿਕ ਕੌਂਸਲ ਆਫ ਏਸ਼ੀਆ (ਓਸੀਏ) ਦੇ ਪ੍ਰਧਾਨ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਉਨ੍ਹਾਂ ਨੂੰ ਅੱਜ ਇੱਥੇ ਇਸ ਮਹਾਂਦੀਪੀ ਸੰਗਠਨ ਦੀ 44ਵੀਂ ਜਨਰਲ ਅਸੈਂਬਲੀ ਦੌਰਾਨ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ।
ਪੰਜ ਵਾਰ ਦੇ ਓਲੰਪਿਕ ਨਿਸ਼ਾਨੇਬਾਜ਼ ਰਣਧੀਰ ਹੀ ਓਸੀਏ ਪ੍ਰਧਾਨ ਦੇ ਅਹੁਦੇ ਲਈ ਇਕਲੌਤੇ ਯੋਗ ਉਮੀਦਵਾਰ ਸਨ। ਉਨ੍ਹਾਂ ਦਾ ਕਾਰਜਕਾਲ 2024 ਤੋਂ 2028 ਤੱਕ ਰਹੇਗਾ। ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਹੈ।
ਪੰਜਾਬ ਦੇ ਪਟਿਆਲਾ ਦਾ 77 ਸਾਲਾ ਰਣਧੀਰ ਖਿਡਾਰੀਆਂ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਨੇ ਭਾਰਤ ਲਈ ਟੈਸਟ ਕ੍ਰਿਕਟ ਖੇਡੀ ਹੈ ਤੇ ਆਈ. ਓ. ਸੀ. ਦੇ ਮੈਂਬਰ ਸਨ। ਉਸਦੇ ਪਿਤਾ ਭਲਿੰਦਰ ਸਿੰਘ ਵੀ ਪਹਿਲੀ ਸ਼੍ਰੇਣੀ ਵਿਚ ਕ੍ਰਿਕਟਰ ਸਨ ਤੇ 1947 ਤੋਂ 1992 ਵਿਚਾਲੇ ਆਈ. ਓ. ਸੀ. ਦੇ ਮੈਂਬਰ ਸਨ। ਚਾਰ ਏਸ਼ੀਆਈ ਖੇਡਾਂ ਵਿਚ ਹਿੱਸਾ ਲੈਣ ਵਾਲੇ ਰਣਧੀਰ ਨੇ 1978 ਵਿਚ ਟ੍ਰੈਪ ਨਿਸ਼ਾਨੇਬਾਜ਼ੀ ਵਿਚ ਸੋਨ, 1982 ਵਿਚ ਕਾਂਸੀ ਤੇ 1986 ਵਿਚ ਟੀਮ ਚਾਂਦੀ ਤਮਗਾ ਜਿੱਤਿਆ ਸੀ। ਰਣਧੀਰ ਨੇ ਕੈਨੇਡਾ ਦੇ ਐਡਮੋਂਟਨ ਵਿਚ 1978 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ ਵੀ ਹਿੱਸਾ ਲਿਆ ਸੀ।