Mohammed Shami News: ਮੁਹੰਮਦ ਸ਼ਮੀ ਦੇ ਪਿਆਰ ਵਿਚ ਪਾਗਲ ਹੋਈ ਇਹ ਅਦਾਕਾਰਾ, ਸ਼ਰੇਆਮ ਹੀ ਕਰ ਦਿਤੀ ਵਿਆਹ ਕਰਵਾਉਣ ਦੀ ਗੱਲ

By : GAGANDEEP

Published : Nov 9, 2023, 11:34 am IST
Updated : Nov 9, 2023, 11:37 am IST
SHARE ARTICLE
Mohammed Shami Receives Marriage Proposal News in punjabi
Mohammed Shami Receives Marriage Proposal News in punjabi

Mohammed Shami News: ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਰੱਖ ਦਿਤੀ ਸ਼ਰਤ

Mohammed Shami Receives Marriage Proposal News in punjabi :  ਮੁਹੰਮਦ ਸ਼ਮੀ ਇਨ੍ਹੀਂ ਦਿਨੀਂ ਮਸ਼ਹੂਰ ਕ੍ਰਿਕਟਰ ਹਨ। ਆਪਣੀ ਗੇਂਦਬਾਜ਼ੀ ਦੇ ਹੁਨਰ ਨਾਲ, ਉਸ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਥੋਂ ਤੱਕ ਕਿ ਇੱਕ ਦੱਖਣ ਦੀ ਅਦਾਕਾਰਾ ਵੀ ਸ਼ਮੀ ਦੀ ਗੇਂਦਬਾਜ਼ ਦੀ ਦੀਵਾਨੀ ਹੋ ਗਈ ਹੈ। ਅਦਾਕਾਰਾ ਨੇ ਖੁੱਲ੍ਹੇਆਮ ਕ੍ਰਿਕਟਰ ਨੂੰ ਵਿਆਹ ਦਾ ਪ੍ਰਸਤਾਵ ਦਿਤਾ ਹੈ। ਅਦਾਕਾਰਾ ਸ਼ਮੀ ਦੀ ਦੂਜੀ ਪਤਨੀ ਬਣਨ ਲਈ ਵੀ ਤਿਆਰ ਹੈ ਪਰ ਉਸ ਨੇ ਕ੍ਰਿਕਟਰ ਅੱਗੇ ਅਜੀਬ ਸ਼ਰਤ ਰੱਖ ਦਿੱਤੀ ਹੈ। ਅਦਾਕਾਰਾ ਦੀ ਇੱਕ ਪੋਸਟ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 ਇਹ ਵੀ ਪੜ੍ਹੋ: Manohar Lal Khattar Video viral : ਭੇਸ ਬਦਲ ਕੇ ਮੇਲੇ 'ਚ ਪਹੁੰਚੇ ਮੁੱਖ ਮੰਤਰੀ, ਨਾ ਕੋਈ ਸੁਰੱਖਿਆ ਗਾਰਡ, ਵੀਡੀਓ ਹੋ ਰਹੀ ਜ਼ਬਰਦਸਤ ਵਾਇਰਲ 

ਮੁਹੰਮਦ ਸ਼ਮੀ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਆਪਣੇ ਜਾਦੂ ਨਾਲ ਸਭ ਨੂੰ ਦੀਵਾਨਾ ਬਣਾ ਲਿਆ। ਟੇਡੀਅਮ 'ਚ ਸ਼੍ਰੀਲੰਕਾ ਦੇ ਨਾਲ ਮੈਚ 'ਚ ਸ਼ਮੀ ਨੇ 5 ਓਵਰਾਂ 'ਚ 18 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸ਼ਮੀ ਦੀ ਚਰਚਾ ਨਾ ਸਿਰਫ ਕ੍ਰਿਕਟ ਦੀ ਦੁਨੀਆ 'ਚ ਹੁੰਦੀ ਹੈ ਸਗੋਂ ਮਨੋਰੰਜਨ ਜਗਤ 'ਚ ਵੀ ਉਨ੍ਹਾਂ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਊਥ ਅਦਾਕਾਰਾ ਪਾਇਲ ਘੋਸ਼ ਨੇ ਸ਼ਮੀ ਨੂੰ ਸੋਸ਼ਲ ਪਲੇਟਫਾਰਮ 'ਤੇ ਵਿਆਹ ਲਈ ਪ੍ਰਪੋਜ਼ ਕੀਤਾ ਹੈ।

 ਇਹ ਵੀ ਪੜ੍ਹੋ: Kartarpur Corridor News: 4 ਸਾਲਾਂ 'ਚ 2.30 ਲੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਲਾਂਘੇ ਤੋਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ 

ਮੁਹੰਮਦ ਸ਼ਮੀ ਦੇ ਪ੍ਰਦਰਸ਼ਨ ਨੂੰ ਦੇਖ ਕੇ ਖੁਸ਼ ਪਾਇਲ ਘੋਸ਼ ਸ਼ਮੀ ਦੀ ਦੂਜੀ ਬੇਗਮ ਬਣਨ ਲਈ ਤਿਆਰ ਹੈ। ਪਾਇਲ ਨੇ ਹਾਲ ਹੀ 'ਚ ਸ਼ਮੀ ਨੂੰ ਪ੍ਰਪੋਜ਼ ਕਰਦੇ ਹੋਏ ਟਵਿਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜੋ ਹੁਣ ਵਾਇਰਲ ਹੋ ਰਹੀ ਹੈ। ਪਾਇਲ ਨੇ ਲਿਖਿਆ, ‘ਸ਼ੰਮੀ, ਆਪਣੀ ਅੰਗਰੇਜ਼ੀ ਸੁਧਾਰ ਲੋਵ। ਮੈਂ ਤੁਹਾਡੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ।’ ਇਸ ਦੇ ਨਾਲ ਹੀ ਉਸ ਨੇ ਹਾਸੇ ਦਾ ਇਮੋਜੀ ਵੀ ਸਾਂਝਾ ਕੀਤਾ ਹੈ। ਪਾਇਲ ਨੇ ਸ਼ਮੀ ਨੂੰ ਵਿਆਹ ਦਾ ਪ੍ਰਸਤਾਵ ਦਿੱਤਾ ਹੈ ਪਰ ਉਹ ਚਾਹੁੰਦੀ ਹੈ ਕਿ ਕ੍ਰਿਕਟਰ ਪਹਿਲਾਂ ਆਪਣੀ ਅੰਗਰੇਜ਼ੀ ਸੁਧਾਰੇ।


 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement