Kartarpur Corridor News: 4 ਸਾਲਾਂ 'ਚ 2.30 ਲੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਲਾਂਘੇ ਤੋਂ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

By : GAGANDEEP

Published : Nov 9, 2023, 10:47 am IST
Updated : Nov 9, 2023, 11:15 am IST
SHARE ARTICLE
Kartarpur Corridor
Kartarpur Corridor

Kartarpur Corridor News: ਲਾਂਘੇ ਦੇ ਨਿਰਮਾਣ ਕਾਰਨ ਸਹੂਲਤਾਂ ਤਾਂ ਵਧੀਆਂ ਪਰ ਕਈ ਪ੍ਰਾਜੈਕਟ ਅਧੂਰੇ ਪਏ

Kartarpur Corridor News in punjabi: ਵੰਡ ਦੇ 72 ਸਾਲਾਂ ਬਾਅਦ 9 ਨਵੰਬਰ 2019 ਨੂੰ ਸ੍ਰੀ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ, ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਵੱਖ ਹੋਏ ਭਰਾਵਾਂ-ਭੈਣਾਂ, ਦੋਸਤਾਂ ਅਤੇ ਪਿੰਡਾਂ ਦੇ ਲੋਕਾਂ ਦੇ ਮੁੜ ਮਿਲਾਪ ਦਾ ਮਾਧਿਅਮ ਬਣ ਰਿਹਾ ਹੈ। ਪਿਛਲੇ 4 ਸਾਲਾਂ ਵਿੱਚ ਪੰਜਾਬ ਅਤੇ ਹੋਰ ਰਾਜਾਂ ਤੋਂ 2.30 ਲੱਖ ਸ਼ਰਧਾਲੂ ਇਸ ਮਾਰਗ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕ ਚੁੱਕੇ ਹਨ। ਲਾਂਘੇ ਦੀ ਏਕੀਕ੍ਰਿਤ ਚੈੱਕ ਪੋਸਟ 'ਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ (ਐਲਪੀਏਆਈ) ਦੁਆਰਾ ਤਿਰੰਗੇ ਦੀ ਦਿੱਖ ਦਿਤੀ ਗਈ ਹੈ। ਮੁੱਖ ਗੇਟ ਨੇੜੇ ਵੱਡੇ ਝੰਡੇ ਲਗਾਏ ਗਏ ਹਨ। ਇਥੇ ਇਕ ਫਾਇਰ ਸਟੇਸ਼ਨ ਵੀ ਬਣ ਚੁੱਕਾ ਹੈ। ਸ੍ਰੀ ਕਰਤਾਰਪੁਰ ਕੋਰੀਡੋਰ ਦੇ ਇੰਡੀਕੇਟਰ ਚੈੱਕ ਪੋਸਟ ਦੀ ਚਾਰਦੀਵਾਰੀ ਵੀ ਬਣਾਈ ਜਾਣੀ ਹੈ।

ਇਹ ਵੀ ਪੜ੍ਹੋ: Anusha Shah: ਅਨੁਸ਼ਾ ਸ਼ਾਹ ਬਣੀ ਬ੍ਰਿਟੇਨ ਦੇ 'ICE' ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ 

ਜਿੱਥੇ ਇਕ ਪਾਸੇ ਸਹੂਲਤਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਉਥੇ ਦੂਜੇ ਪਾਸੇ ਲਾਂਘੇ ਦੇ ਰਸਤੇ 'ਚ ਕਈ ਪ੍ਰਾਜੈਕਟ ਅਜੇ ਵੀ ਅਧੂਰੇ ਪਏ ਹਨ। ਪਾਕਿ 4 ਸਾਲਾਂ 'ਚ ਰਾਵੀ 'ਤੇ ਪੁਲ ਨਹੀਂ ਬਣਾ ਸਕਿਆ। ਇਸ ਦੇ ਨਾਲ ਹੀ ਐੱਲ.ਪੀ.ਏ.ਆਈ ਵੱਲੋਂ ਕੋਰੀਡੋਰ ਰੋਡ ਦੇ ਪੁਲ ਨੇੜੇ ਕੱਚੀ ਧੁੱਸੀ ਬੰਨ੍ਹ 'ਤੇ ਬਿਨਾਂ ਪਾਸਪੋਰਟ ਅਤੇ ਵੀਜ਼ੇ ਦੇ ਸ਼ਰਧਾਲੂਆਂ ਲਈ ਦਰਸ਼ਨ ਸਥਾਨ ਬਣਾਇਆ ਜਾਣਾ ਸੀ, ਜੋ ਅਜੇ ਤੱਕ ਸ਼ੁਰੂ ਨਹੀਂ ਹੋਇਆ

ਇਹ ਵੀ ਪੜ੍ਹੋ: Pathankot School Bus: ਪਠਾਨਕੋਟ 'ਚ ਬੱਚਿਆਂ ਨੂੰ ਲਿਜਾ ਰਹੀ ਤੇਜ਼ ਰਫ਼ਤਾਰ ਸਕੂਲੀ ਬੱਸ ਪਲਟੀ, ਮਚ ਗਿਆ ਚੀਕ ਚਿਹਾੜਾ

|ਇਸ ਪ੍ਰੋਜੈਕਟ ਤਹਿਤ ਹੇਠਾਂ ਕੰਟੀਨ ਅਤੇ ਉੱਪਰ ਸੈਰ ਸਪਾਟਾ ਸਥਾਨ ਬਣਾਇਆ ਜਾਣਾ ਸੀ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਚੀ ਧੁਸੀ ਦੇ ਉੱਪਰ ਸੈਰ ਸਪਾਟਾ ਸਥਾਨ ਬਣਾਇਆ ਹੈ। ਇੱਥੇ ਸਿਰਫ਼ ਰਿਕਾਰਡ ਕੀਤੇ ਵੀਡੀਓ ਦਿਖਾ ਕੇ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾਏ ਜਾਂਦੇ ਹਨ। ਪੀਐਮਯੂ (ਪ੍ਰੋਜੈਕਟ ਮੈਨੇਜਮੈਂਟ ਯੂਨਿਟ ਕਰਤਾਰਪੁਰ ਕੋਰੀਡੋਰ ਪਾਕਿਸਤਾਨ) ਨੇ ਭਾਰਤ ਨੂੰ ਪ੍ਰਸਤਾਵ ਦਿੱਤਾ ਹੈ ਕਿ ਸ਼ਰਧਾਲੂਆਂ ਨੂੰ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਰਾਤ ਠਹਿਰਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸ਼ਰਧਾਲੂ ਸਵੇਰ ਦੀ ਅਰਦਾਸ ਵਿੱਚ ਸ਼ਾਮਲ ਹੋ ਸਕਣ। ਭਾਰਤ ਦੇ ਪੱਖ ਤੋਂ ਅਜੇ ਤੱਕ ਇਸ 'ਤੇ ਵਿਚਾਰ ਨਹੀਂ ਕੀਤਾ ਗਿਆ ਹੈ। ਫਿਲਹਾਲ ਸ਼ਰਧਾਲੂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਲਾਂਘੇ ਵਿੱਚ ਠਹਿਰ ਸਕਦੇ ਹਨ। 

ਕੱਚੀ ਧੁੱਸੀ ਦੇ ਉੱਪਰ ਦਰਸ਼ਨ ਸਥਾਨ ਦੇ ਨੇੜੇ ਦੂਰਬੀਨ ਵੀ ਲਗਾਈ ਜਾਵੇਗੀ। ਇਹ ਪ੍ਰੋਜੈਕਟ ਅਜੇ ਪ੍ਰਕਿਰਿਆ ਵਿੱਚ ਹੈ। ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਦੀਵਾਲੀ ਤੱਕ ਟੈਲੀਸਕੋਪ ਦੀ ਸਹੂਲਤ ਚਾਲੂ ਹੋ ਜਾਵੇਗੀ। LPAI ਅਧਿਕਾਰੀਆਂ ਮੁਤਾਬਕ, 11 ਨਵੰਬਰ ਤੱਕ ਸ਼ਰਧਾਲੂਆਂ ਲਈ ਏਕੀਕ੍ਰਿਤ ਚੈੱਕ ਪੋਸਟ 'ਤੇ ਯਾਤਰੀ ਟਰਮੀਨਲ 'ਤੇ ਜਾਣ ਦੀ ਸਹੂਲਤ ਸ਼ੁਰੂ ਹੋ ਜਾਵੇਗੀ। ਸ਼ਰਧਾਲੂ ਨੂੰ ਵੈਰੀਫਿਕੇਸ਼ਨ ਵਜੋਂ ਆਪਣਾ ਆਧਾਰ ਕਾਰਡ ਦੇਣਾ ਹੋਵੇਗਾ। 50 ਰੁਪਏ ਪ੍ਰਤੀ ਹੈੱਡ ਸਲਿੱਪ ਲਈ ਜਾਵੇਗੀ। ਸ਼ਰਧਾਲੂ ਸਿਰਫ਼ ਪੈਸੰਜਰ ਟਰਮੀਨਲ ਵਿੱਚ ਹੀ ਘੁੰਮ ਸਕਣਗੇ ਅਤੇ ਜ਼ੀਰੋ ਲਾਈਨ ਤੱਕ ਨਹੀਂ ਜਾ ਸਕਣਗੇ।
ਭਾਰਤ ਦੀ ਜ਼ੀਰੋ ਲਾਈਨ ਤੱਕ ਪੁਲ 'ਚ 7 ਮੀਟਰ ਦਾ ਗੈਪ ਹੈ। ਜਿਸ ਕੰਪਨੀ ਨੇ ਕਰਤਾਰਪੁਰ ਕੋਰੀਡੋਰ ਰੋਡ ਬਣਾਇਆ ਹੈ ਉਹ ਇਸ ਪੁਲ ਨੂੰ ਪੂਰਾ ਕਰੇਗੀ। ਸ਼ਰਧਾਲੂਆਂ ਲਈ ਪਾਕਿਸਤਾਨ ਜਾਣਾ ਆਸਾਨ ਹੋ ਜਾਵੇਗਾ।

ਗੁਰੂ ਨਾਨਕ ਦੇਵ ਜੀ ਦੇ ਪਹਿਲੇ ਚੇਲੇ ਰਾਏ ਬੁਲਾਰ ਭੱਟੀ ਦੇ ਵੰਸ਼ਜ ਐਡਵੋਕੇਟ ਰਾਏ ਅਕਰਮ ਭੱਟੀ ਦਾ ਕਹਿਣਾ ਹੈ ਕਿ 2019 ਵਿੱਚ ਭਾਰਤ-ਪਾਕਿਸਤਾਨ ਸਰਕਾਰ ਵਿਚ 5 ਹਜ਼ਾਰ ਸ਼ਰਧਾਲੂਆਂ ਦਾ ਕਰਤਾਰਪੁਰ ਲਾਂਘੇ 'ਤੇ ਰੋਜ਼ਾਨਾ ਆਉਣ ਦੀ ਸਹਿਮਤੀ ਹੋਈ ਹੈ  ਪਰ ਭਾਰਤ ਸਰਕਾਰ ਵੱਲੋਂ ਸਿਰਫ਼ 400 ਸ਼ਰਧਾਲੂਆਂ ਨੂੰ ਹੀ ਵੀਜ਼ਾ ਮਿਲ ਰਿਹਾ ਹੈ। ਇਹ ਗਿਣਤੀ ਵਧਾਈ ਜਾਣੀ ਚਾਹੀਦੀ ਹੈ। ਵੈਰੀਫਿਕੇਸ਼ਨ ਵਿੱਚ ਸਖ਼ਤੀ ਵੀ ਘਟਾਈ ਜਾਣੀ ਚਾਹੀਦੀ ਹੈ।

ਇੰਨੇ ਸ਼ਰਧਾਲੂ ਹੋਏ ਨਤਮਸਤਕ
 ਸਾਲ    ਗਿਣਤੀ
2019    34423 
2020    28363 
2021   9749
2022  84192 
 2023  73291 (ਹੁਣ ਤੱਕ)
ਸ੍ਰੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਨੇੜੇ ਬਣਾਏ ਜਾਣ ਵਾਲੇ ਥੀਮ ਪਾਰਕ ਨੂੰ 3 ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ। ਸ਼ੁਰੂਆਤੀ ਪੜਾਅ ਵਿੱਚ ਇੱਥੇ ਰੈਸਟੋਰੈਂਟ, ਝੀਲ, ਟਰੈਕ ਆਦਿ ਬਣਾਏ ਜਾਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement