ਐਜੀਲਿਟਾਸ ਸਪੋਰਟਸ ’ਚ ਕੀਤਾ 40 ਕਰੋੜ ਰੁਪਏ ਦਾ ਨਿਵੇਸ਼
ਨਵੀਂ ਦਿੱਲੀ : ਕ੍ਰਿਕਟਰ ਵਿਰਾਟ ਕੋਹਲੀ ਨੇ ਆਪਣੇ ਸਪੋਰਟਵਿਅਰ ਅਤੇ ਐਥਲੀਜਰ ਬ੍ਰਾਂਡ ਵਨ 8 ਨੂੰ ਐਜੀਲਿਟਾਸ ਸਪੋਰਟਸ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਉਹ ਐਜੀਲਿਟਾਸ ਸਪੋਰਟ ’ਚ 40 ਕਰੋੜ ਰੁਪਏ ਦਾ ਨਿਵੇਸ਼ ਕਰਕੇ ਇਕ ਛੋਟੀ ਹਿੱਸੇਦਾਰੀ ਖਰੀਦ ਰਹੇ ਹਨ। ਇਹ ਡੀਲ ਵਿਰਾਟ ਕੋਹਲੀ ਦੇ ਲਈ ਇਕ ਨਵੇਂ ਸਫਰ ਦੀ ਸ਼ੁਰੂਆਤ ਹੈ। ਜਿੱਥੇ ਉਨ੍ਹਾਂ ਦਾ ਬ੍ਰਾਂਡ ਵਨ 8 ਹੁਣ ਇਕ ਸੁਤੰਤਰ ਗਲੋਬਲ ਸਪੋਰਟਸ ਬ੍ਰਾਂਡ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਐਜੀਲਿਟਾਸ ਸਪੋਰਟਸ ਪਹਿਲਾਂ ਤੋਂ ਹੀ ਸਪੋਰਟਸ ਫੁਟਵੀਅਰ ਮੈਨੂੰਫੈਕਚਰਿੰਗ ਅਤੇ ਲਾਇਸੈਂਸਿੰਗ ’ਚ ਸਰਗਰਮ ਹੈ। ਹੁਣ ਉਹ ਵਨ 8 ਨੂੰ ਨਵੀਆਂ ਉਚਾਈਆਂ ’ਤੇ ਲੈਣ ਦੀ ਤਿਆਰੀ ’ਚ ਹੈ।
ਇਹ ਖ਼ਬਰ ਵਿਰਾਟ ਕੋਹਲੀ ਦੇ ਲਈ ਬਹੁਤ ਅਹਿਮ ਹੈ ਅਤੇ ਉਨ੍ਹਾਂ ਇਹ ਡੀਲ ਆਪਣੇ ਇਕ ਵੱਡੇ ਐਂਡੋਰਸਮੈਂਟ ਡੀਲ ਦੇ ਖਤਮ ਹੋਣ ਦੇ ਕੁੱਝ ਮਹੀਨਿਆਂ ਬਾਦ ਕੀਤੀ ਹੈ। ਅੱਜ ਸਾਲ ਤੱਕ ਪਿਊਮਾ ਇੰਡੀਆ ਦੇ ਨਾਲ 110 ਕਰੋੜ ਰੁਪਏ ਦੀ ਡੀਲ ਤੋਂ ਬਾਅਦ ਵਿਰਾਟ ਕੋਹਲੀ ਨੇ ਹੁਣ ਐਜੀਲਿਟਾਸ ਸਪੋਰਟਸ ਦੇ ਨਾਲ ਇਕ ਨਵੀਂ ਸਾਂਝੇਦਾਰੀ ਕੀਤੀ ਹੈ।
ਐਜੀਲਿਟਾਸ ਸਪੋਰਟਸ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਅਭਿਸ਼ੇਕ ਗੰਗਵਾਰ ਨੇ ਦੱਸਿਆ ਕਿ ਵਨ 8 ਹੁਣ ਇਕ ਸੁਤੰਤਰ, ਪ੍ਰੀਮੀਅਮ ਗਲੋਬਲ ਸਪੋਰਟਸ ਬ੍ਰਾਂਡ ਦੇ ਰੂਪ ’ਚ ਕੰਮ ਕਰੇਗਾ। ਉਹ ਬ੍ਰਿਟੇਨ, ਦੱਖਣੀ ਅਫ਼ਰੀਕਾ ਅਤੇ ਅਮਰੀਕਾ ਵਰਗੇ ਬਾਜ਼ਾਰਾਂ ’ਚ ਡ੍ਰਿਸਟਰੀਬਿਊਸ਼ਨ ਪਾਰਟਨਰ ਨੂੰ ਅੰਤਿਮ ਰੂਪ ਦੇ ਰਹੇ ਹਨ।
