10 ਸਾਲ ਬਾਅਦ ਟੀਮ ਇੰਡੀਆ ਨੂੰ ਨਿਊਜੀਲੈਂਡ ਖਿਲਾਫ T - 20 'ਚ ਮਿਲੀ ਜਿੱਤ
Published : Nov 2, 2017, 10:05 am IST
Updated : Nov 2, 2017, 4:35 am IST
SHARE ARTICLE

ਨਵੀਂ ਦਿੱਲੀ: ਭਾਰਤ 'ਤੇ ਨਿਊਜ਼ੀਲੈਂਡ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਦਿੱਲੀ ਦੇ ਸਟੇਡੀਅਮ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਖੇਡਿਆ ਗਿਆ। ਪਹਿਲੇ ਹੀ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ ਹਰਾ ਕੇ 10 ਸਾਲ ਬਾਅਦ ਉਸ ਦੇ ਖਿਲਾਫ ਜਿੱਤ ਦਰਜ ਕੀਤੀ ਹੈ। 

ਭਾਰਤ ਨੇ ਇਸ ਟੀ-20 ਮੈਚ 'ਚ ਨਿਊਜ਼ੀਲੈਂਡ ਨੂੰ 53 ਦੌੜਾਂ ਨਾਲ ਹਰਾ ਦਿੱਤਾ। ਭਾਰਤ ਤੇ ਨਿਊਜ਼ੀਲੈਂਡ ਨੇ ਇਕ ਦੂਜੇ ਖਿਲਾਫ ਸਾਲ 2007 'ਚ ਪਹਿਲਾ ਟੀ-20 ਮੈਚ ਖੇਡਿਆ ਗਿਆ ਸੀ ਪਰ ਭਾਰਤੀ ਟੀਮ ਨੂੰ 10 ਸਾਲ (2017) 'ਚ ਕੀਵੀਆਂ ਖਿਲਾਫ ਕਿਸੇ ਟੀ-20 ਕੌਮਾਂਤਰੀ ਮੈਚ 'ਚ ਜਿੱਤ ਹਾਸਲ ਮਿਲੀ ਹੈ।


ਭਾਰਤ ਨੇ ਨਿਊਜ਼ੀਲੈਂਡ ਖਿਲਾਫ ਇਸ ਜਿੱਤ ਨਾਲ ਪਹਿਲੇ ਜੋ 6 ਟੀ-20 ਮੈਚ ਖੇਡੇ ਸੀ ਉਸ 'ਚ 5 ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ 'ਚ ਪਿਛਲੇ ਸਾਲ ਵਿਸ਼ਵ ਕੱਪ ਟੀ-20 ਦਾ ਨਾਗਪੁਰ 'ਚ ਖੇਡਿਆ ਮੈਚ ਵੀ ਸ਼ਾਮਿਲ ਹੈ। 

10 ਸਾਲ ਬਾਅਦ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਕੀਤੀ ਜਿੱਤ ਹਾਸਲ


1. 16 ਸਤੰਬਰ 2007, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ 10 ਦੌੜਾਂ ਨਾਲ ਕੀਤੀ ਜਿੱਤ ਹਾਸਲ

2. 25 ਫਰਵਰੀ 2009, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ ਕੀਤੀ 7 ਵਿਕਟਾਂ ਨਾਲ ਜਿੱਤ ਹਾਸਲ


3. 27 ਫਰਵਰੀ 2009, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ ਕੀਤੀ 5 ਵਿਕਟਾਂ ਨਾਲ ਜਿੱਤ ਹਾਸਲ

4. 8 ਸਤੰਬਰ 2012, ਭਾਰਤ-ਨਿਊਜ਼ੀਲੈਂਡ, ਮੈਚ ਰੱਦ

5. 11 ਸਤੰਬਰ 2012, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ 1 ਦੌੜ ਨਾਲ ਕੀਤੀ ਜਿੱਤ ਹਾਸਲ


6. 15 ਮਾਰਚ 2016, ਭਾਰਤ-ਨਿਊਜ਼ੀਲੈਂਡ, ਨਿਊਜ਼ੀਲੈਂਡ ਨੇ 47 ਦੌੜਾਂ ਨਾਲ ਕੀਤੀ ਜਿੱਤ ਹਾਸਲ

7. 16 ਸਤੰਬਰ 2017, ਭਾਰਤ-ਨਿਊਜ਼ੀਲੈਂਡ, ਭਾਰਤ ਨੇ 53 ਦੌੜਾਂ ਨਾਲ ਕੀਤੀ ਜਿੱਤ ਹਾਸਲ

ਰੋਹਿਤ-ਧਵਨ ਦੀ ਰਿਕਾਰਡ ਸਾਂਝੇਦਾਰੀ


ਸ਼ਿਖਰ ਧਵਨ (80) ਅਤੇ ਰੋਹਿਤ ਸ਼ਰਮਾ (80) ਦੇ ਸ਼ਾਨਦਾਰ ਅਰਧ-ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ 159 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਪਹਿਲੇ ਟਵੰਟੀ-20 ਅੰਤਰਰਾਸ਼ਟਰੀ ਮੈਚ ਵਿਚ 3 ਵਿਕਟਾਂ 'ਤੇ 202 ਦੌੜਾਂ ਦਾ ਮਜ਼ਬੂਤ ਸਕੌਰ ਬਣਾ ਲਿਆ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement