BCCI ਦੇ ਕਾਰਨ ਦੱਸੋ ਨੋਟਿਸ ਦੇ ਜਵਾਬ ਵਿਚ ਹਾਰਦਿਕ ਪਾਂਡੇ ਨੇ ਮੰਗੀ ਮਾਫੀ, ਕਹੀ ਇਹ ਗੱਲ ...
Published : Jan 10, 2019, 3:26 pm IST
Updated : Jan 10, 2019, 3:26 pm IST
SHARE ARTICLE
Hardik Pandya
Hardik Pandya

ਟੀਮ ਇੰਡੀਆ ਦੇ ਕ੍ਰਿਕੇਟਰ ਹਾਰਦਿਕ ਪਾਂਡੇ (Hardik Pandya) ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੇ ਕਾਰਨ ਦੱਸੋ ਨੋਟਿਸ...

ਸਿਡਨੀ : ਟੀਮ ਇੰਡੀਆ ਦੇ ਕ੍ਰਿਕੇਟਰ ਹਾਰਦਿਕ ਪਾਂਡੇ (Hardik Pandya) ਨੇ ਬੁੱਧਵਾਰ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਦੇ ਕਾਰਨ ਦੱਸੋ ਨੋਟਿਸ ( Showcause Notice) ਦਾ ਜਵਾਬ ਦਿੰਦੇ ਹੋਏ ਮਾਫੀ ਮੰਗੀ ਹੈ। ਉਨ੍ਹਾਂ ਨੇ ਆਪਣੇ ਜਵਾਬ ਵਿਚ ਕਿਹਾ ਕਿ ਉਹ ਟੀਵੀ ਸ਼ੋਅ ਉਤੇ ਔਰਤਾਂ ਦੇ ਖਿਲਾਫ ਕੀਤੀ ਗਈ ਉਨ੍ਹਾਂ ਟਿੱਪਣੀਆਂ ਲਈ ‘ਨਿਮਰਤਾ ਨਾਲ ਮਾਫੀ ( Sincere Regret) ਮੰਗਦੇ ਹਨ, ਜਿਨ੍ਹਾਂ ਨੂੰ ਸੈਕਸਿਸਟ ਅਤੇ ਮਹਿਲਾ ਵਿਰੋਧੀ ਕਰਾਰ ਦਿਤਾ ਗਿਆ।  

ਧਿਆਨ ਯੋਗ ਹੈ ਕਿ ਨੋਟਿਸ ਦਾ ਜਵਾਬ ਦੇਣ ਲਈ ਹਾਰਦਿਕ ਨੂੰ 24 ਘੰਟੇ ਦਾ ਸਮਾਂ ਦਿਤਾ ਗਿਆ ਸੀ। ਆਪਣੇ ਜਵਾਬ ਵਿਚ ਹਾਰਦਿਕ ਪਾਂਡੇ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਇਆ ਕਿ ਉਨ੍ਹਾਂ ਦੀ ਟਿੱਪਣੀ ਅਪਮਾਨਜਨਕ ਮੰਨੀ ਜਾਵੇਗੀ। ਉਨ੍ਹਾਂ ਦੇ ਜਵਾਬ ਦੀ ਇਕ ਕਾਪੀ PTI ਦੇ ਕੋਲ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ, ‘ਮੈਂ ਇਕ ਚੈਟ ਸ਼ੋਅ ਉਤੇ ਸ਼ਿਰਕਤ ਕੀਤੀ। ਜਿਸ ਵਿਚ ਮੈਂ ਇਹ ਮਹਿਸੂਸ ਕੀਤੇ ਬਿਨਾਂ ਕੁੱਝ ਬਿਆਨ ਦਿਤੇ ਕਿ ਇਨ੍ਹਾਂ ਨੂੰ ਅਪਮਾਨਜਨਕ ਕਰਾਰ ਦਿਤਾ ਜਾਵੇਗਾ ਅਤੇ ਇਸ ਤੋਂ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ। ਇਸਦੇ ਲਈ ਮੈਂ ਨਿੰਮਰਤਾ ਨਾਲ ਮਾਫੀ ਮੰਗਦਾ ਹਾਂ।  

Hardik Pandya, KL RahulHardik Pandya, KL Rahul

ਭਾਰਤੀ ਟੀਮ ਵਿਚ ਆਲਰਾਊਂਡਰ ਦੀ ਹੈਸੀਅਤ ਨਾਲ ਖੇਡਣ ਵਾਲੇ ਪਾਂਡੇ (Hardik Pandya) ਨੇ ਕਿਹਾ, ‘ਮੈਂ ਤੁਹਾਨੂੰ ਯਕੀਨ ਦਵਾਉਣਾ ਚਾਹਾਂਗਾ ਕਿ ਇਸ ਵਿਚ ਮੇਰਾ ਇਰਾਦਾ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਨਾਲ ਠੇਸ ਪਹੁੰਚਾਉਣਾ ਜਾਂ ਸਮਾਜ ਦੇ ਕਿਸੇ ਵੀ ਵਰਗ ਨੂੰ ਕਿਸੇ ਵੀ ਤਰ੍ਹਾਂ ਖ਼ਰਾਬ ਤਰੀਕੇ ਨਾਲ ਪੇਸ਼ ਕਰਨ ਦਾ ਨਹੀਂ ਸੀ। ਮੈਂ ਇਹ ਬਿਆਨ ਸ਼ੋਅ ਦੇ ਦੌਰਾਨ ਗੱਲਬਾਤ ਕਰਦੇ ਹੋਏ ਦੇ ਦਿਤੇ ਅਤੇ ਮੈਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਬਿਆਨਾਂ ਨੂੰ  ਇਤਰਾਜ਼ਯੋਗ ਮੰਨਿਆ ਜਾਵੇਗਾ। 
25 ਸਾਲ ਦਾ ਇਹ ਖਿਡਾਰੀ ਆਸਟਰੇਲਿਆ ਦੇ ਖਿਲਾਫ ਸੀਰੀਜ ਲਈ ਇਸ ਸਮੇਂ ਸਿਡਨੀ ਵਿਚ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਵਰਤਾਓ ਦੁਬਾਰਾ ਨਹੀਂ ਦੋਹਰਾਉਣਗੇ। ਉਨ੍ਹਾਂ ਆਖਿਆ ਕਿ ਭਰੋਸੇਮੰਦ ਰਹੋ, ਮੈਂ ਬੀਸੀਸੀਆਈ ਦਾ ਬਹੁਤ ਸਨਮਾਨ ਕਰਦਾ ਹਾਂ ਅਤੇ ਇਸ ਤਰ੍ਹਾਂ ਦੀ ਘਟਨਾ ਭਵਿੱਖ ਵਿਚ ਦੁਬਾਰਾ ਨਾ ਹੋਵੇ, ਇਸ ਦੇ ਲਈ ਪੂਰੀ ਬੁੱਧੀ ਦਾ ਇਸਤੇਮਾਲ ਕਰਾਂਗਾ। ਪਤਾ ਲਗਾ ਹੈ ਕਿ ਪਾਂਡੇ (Hardik Pandya) ਨੇ ਭਾਰਤੀ ਟੀਮ ਪ੍ਰਬੰਧਨ ਅਤੇ ਇੱਥੇ ਆਪਣੇ ਸਾਥੀਆਂ ਵਲੋਂ ਮਾਫੀ ਮੰਗ ਲਈ ਹੈ। ਇਸ ਸ਼ੋਅ ਉਤੇ ਉਨ੍ਹਾਂ ਦੇ ਸਾਥੀ ਲੋਕੇਸ਼ ਰਾਹੁਲ ਨੇ ਵੀ ਸ਼ਿਰਕਤ ਕੀਤੀ, ਹਾਲਾਕਿ ਉਹ ਔਰਤਾਂ ਅਤੇ ਰਿਸ਼ਤਿਆਂ ਉਤੇ ਪੁੱਛੇ ਗਏ ਸਵਾਲਾਂ ਉਤੇ ਜ਼ਿਆਦਾ ਸਹਿਮੇ ਹੋਏ ਦਿਖੇ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement