ਖੇਡ ਜਗਤ ਵਿਚ ਸੋਗ ਦੀ ਲਹਿਰ: ਅਮਰੀਕਾ ਦੀ MMA ਸਟਾਰ ਵਿਕਟੋਰੀਆ ਲੀ ਦਾ ਦਿਹਾਂਤ

By : KOMALJEET

Published : Jan 10, 2023, 10:51 am IST
Updated : Jan 10, 2023, 10:51 am IST
SHARE ARTICLE
MMA prodigy Victoria Lee passes away at 18
MMA prodigy Victoria Lee passes away at 18

ਛੋਟੀ ਉਮਰ 'ਚ ਵੱਡਾ ਨਾਮਣਾ ਖੱਟਣ ਵਾਲੀ ਖਿਡਾਰਨ ਨੇ 18 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ 

ਨਵੀਂ ਦਿੱਲੀ : ਅਮਰੀਕੀ ਮਿਕਸਡ ਮਾਰਸ਼ਲ ਆਰਟਸ (ਐਮਐਮਏ) ਅਥਲੀਟ ਵਿਕਟੋਰੀਆ ਲੀ ਦਾ 18 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਭੈਣ ਐਂਜੇਲਾ ਲੀ ਨੇ ਸੋਸ਼ਲ ਮੀਡੀਆ 'ਤੇ ਇਹ ਖਬਰ ਸਾਂਝੀ ਕੀਤੀ ਹੈ। ਵਨ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਵਿਕਟੋਰੀਆ ਲੀ ਦਾ ਦਿਹਾਂਤ 26 ਦਸੰਬਰ ਨੂੰਹੋ ਗਿਆ ਸੀ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਐਂਜੇਲਾ ਨੇ ਕਿਹਾ, 26 ਦਸੰਬਰ, 2022 ਨੂੰ, ਸਾਡੇ ਪਰਿਵਾਰ ਨੇ ਕੁਝ ਅਜਿਹਾ ਅਨੁਭਵ ਕੀਤਾ ਜਿਸ ਤੋਂ ਕਿਸੇ ਵੀ ਪਰਿਵਾਰ ਨੂੰ ਕਦੇ ਨਹੀਂ ਗੁਜ਼ਰਨਾ ਚਾਹੀਦਾ। ਇਹ ਕਹਿਣਾ ਬਹੁਤ ਮੁਸ਼ਕਲ ਹੈ। ਸਾਡੀ ਵਿਕਟੋਰੀਆ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਛੋਟੀ ਉਮਰ ਵਿਚ ਵੱਡਾ ਨਾਮਣਾ ਖੱਟਣ ਵਾਲੀ ਵਿਕਟੋਰੀਆ ਲੀ ਨੇ ਆਪਣੇ ਕਰੀਅਰ ਵਿੱਚ ਤਿੰਨ ਜਿੱਤਾਂ ਹਾਸਲ ਕੀਤੀਆਂ, ਆਖਰੀ ਵਾਰ ਸਤੰਬਰ 2021 ਵਿੱਚ ਜਦੋਂ ਉਸ ਨੇ ਵਿਕਟੋਰੀਆ ਸੂਜ਼ਾ ਨੂੰ ਦੂਜੇ ਦੌਰ ਦੇ TKO ਰਾਹੀਂ ਹਰਾਇਆ। ਵਿਕਟੋਰੀਆ ਦੀ ਮੌਤ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement