
ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਨੈਸ਼ਨਲ ਕੋਚਿੰਗ ਕੈਂਪ ਖਿਡਾਰੀਆਂ ਕੀਤੀ ਘੋਸ਼ਣਾ
ਨਵੀਂ ਦਿੱਲੀ- ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਨੈਸ਼ਨਲ ਕੋਚਿੰਗ ਕੈਂਪ ਲਈ 37 ਖਿਡਾਰੀਆਂ ਦੇ ਨਾਵਾਂ ਦੀ ਸੋਮਵਾਰ ਨੂੰ ਘੋਸ਼ਣਾ ਕੀਤੀ, ਜੋ ਬੰਗਲੁਰੂ ਦੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਸੈਂਟਰ ਵਿਖੇ ਆਪਣੀ ਕਮੀਆਂ ਨੂੰ ਦੂਰ ਕਰਨ ਅਤੇ ਹੁਨਰਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰੇਗੀ ਕੈਂਪ ਵਿਚ ਖਿਡਾਰੀ ਸਿਖਲਾਈ ਦੇ ਦੌਰਾਨ ਅਪਣੇ ਹੁਨਰ ਨੂੰ ਸੁਧਾਰਨ ਅਤੇ ਆਉਣ ਵਾਲੇ ਮੈਚਾਂ ਵਿਚ ਚੰਗੇ ਨਤੀਜੇ ਪ੍ਰਾਪਤ ਕਰਨ ਦੇ ਟੀਚੇ ਲਈ ਤਿਆਰ ਕਰਨ ਲਈ ਆਉਣਗੇ।
File
ਭਾਰਤੀ ਮਹਿਲਾ ਜੂਨੀਅਰ ਟੀਮ ਨੇ ਇਸ ਤੋਂ ਪਹਿਲਾਂ ਤਿਕੋਣੀ ਟੂਰਨਾਮੈਂਟ ਵਿਚ ਨਿਊਜ਼ੀਲੈਂਡ ਨੂੰ ਦੋ ਵਾਰ ਹਰਾਇਆ ਸੀ। ਅਤੇ ਮੇਜ਼ਬਾਨ ਆਸਟਰੇਲੀਆ ਨੂੰ ਸਖਤ ਮੁਕਾਬਲਾ ਦਿੱਤਾ ਸੀ। ਹਾਈ ਪਰਫਾਰਮੈਂਸ ਡਾਇਰੈਕਟਰ ਡੇਵਿਡ ਜੌਨ ਨੇ ਕਿਹਾ, 'ਇਨ੍ਹਾਂ ਚੁਣੇ ਗਏ ਖਿਡਾਰੀਆਂ ਵਿਚ ਬਹੁਤ ਸਾਰੀਆਂ ਕੁੜੀਆਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੀਆਂ ਹਨ।
File
ਪਿਛਲੇ ਸਾਲ ਦਸੰਬਰ ਵਿਚ ਹੋਏ ਤਿਕੋਣੀ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਹੁਣ ਟੀਮ ਦੇ ਚੰਗੇ ਪ੍ਰਦਰਸ਼ਨ ਲਈ ਉਤਸ਼ਾਹਿਤ ਹੈ। ਉਨ੍ਹਾਂ ਕਿਹਾ, ‘ਅਸੀਂ ਰਾਸ਼ਟਰੀ ਕੈਂਪ ਵਿਚ ਸਿਖਲਾਈ ਦੌਰਾਨ ਸੁਧਾਰ ਲਈ ਵਿਭਾਗਾਂ ਦੀ ਸੂਚੀ ਬਣਾਈ ਹੈ ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਖਿਡਾਰੀ ਕੈਂਪ ਦੌਰਾਨ ਵੱਡੀ ਪੱਧਰ ‘ਤੇ ਸੁਧਾਰ ਕਰਨਗੇ।
File
ਜੂਨੀਅਰ ਮਹਿਲਾ ਟੀਮ ਤਿਕੋਣੀ ਟੂਰਨਾਮੈਂਟ ਵਿਚ ਬੜੇ ਅਨੁਸ਼ਾਸਨ ਨਾਲ ਖੇਡੀ ਅਤੇ ਟੂਰਨਾਮੈਂਟ ਵਿਚ ਉਨ੍ਹਾਂ ਦਾ ਚੰਗਾ ਪ੍ਰਦਰਸ਼ਨ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦਾ ਵਿਸ਼ਵਾਸ ਦਿਵਾਏਗਾ। ਸੰਭਾਵਤ ਕੋਰ ਸਮੂਹ ਇਸ ਪ੍ਰਕਾਰ ਹਨ: ਗੋਲਕੀਪਰ-ਰਸ਼ਨਪ੍ਰੀਤ ਕੌਰ, ਖੁਸ਼ਬੂ, ਐਫ. ਰਾਮੇਨਮਾਵੀ. ਡਿਫੈਂਡਰ-ਪ੍ਰਿਯੰਕਾ, ਸਿਮਰਨ ਸਿੰਘ, ਮਰੀਨਾ ਲਾਲਰਾਮੰਗਾਕੀ, ਗਗਨਦੀਪ ਕੌਰ, ਇਸ਼ਿਕਾ ਚੌਧਰੀ, ਜੋਤਿਕਾ ਕਲਸੀ, ਸੁਮਿਤਾ, ਅਕਸ਼ਤਾ ਢੇਕਲੇ, ਉਸ਼ਾ, ਪ੍ਰਨੀਤ ਕੌਰ, ਮਹਿਮਾ ਚੌਧਰੀ, ਸੁਮਨ ਦੇਵੀ ਥੋਦਮ।
File
ਮਿਡਫੀਲਡਰ-ਬਲਜੀਤ ਕੌਰ, ਮਾਰੀਆਨਾ ਕੁਜੂਰ ਪ੍ਰੀਤੀ, ਕਿਰਨਦੀਪ ਕੌਰ, ਪ੍ਰਭਾਲੀਨ ਕੌਰ, ਪ੍ਰੀਤੀ, ਅਜਮਿਨਾ ਕੁਜੂਰ, ਵੈਸ਼ਨਵੀ ਫਾਲਕੇ, ਕਵਿਤਾ ਬਗੜੀ, ਬਲਜਿੰਦਰ ਕੌਰ, ਸੁਸ਼ਮਾ ਕੁਮਾਰੀ, ਰੀਤ, ਚੇਤਨਾ। ਫਾਰਵਰਡ- ਮੁਮਤਾਜ਼ ਖਾਨ, ਬਿਊਟੀ ਡੰਗਡੰਗ, ਗੁਰਮੇਲ ਕੌਰ, ਦੀਪਿਕਾ, ਲਾਲਰਿੰਦੀਕੀ, ਜੀਵਨ ਕਿਸ਼ੋਰੀ ਟਾਪਪੋ, ਰੁਤੁਜਾ ਪਿਸਲ, ਸੰਗੀਤਾ ਕੁਮਾਰੀ, ਯੋਗਿਤਾ ਬੋਰਾ, ਅੰਨੂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।