
ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਤਮਗ਼ਾ ਪੱਕਾ ਕਰਦੇ ਹੋਏ ਲਾਈਟ ਫ਼ਲਾਈਵੇਟ (49 ਕਿਲੋ) ਵਰਗ ਦੇ ਸੈਮੀਫ਼ਾਈਨਲ ਵਿਚ ਪਰਵੇਸ਼ ਕਰ ਲਿਆ
ਗੋਲਡ ਕੋਸਟ : ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਤਮਗ਼ਾ ਪੱਕਾ ਕਰਦੇ ਹੋਏ ਲਾਈਟ ਫ਼ਲਾਈਵੇਟ (49 ਕਿਲੋ) ਵਰਗ ਦੇ ਸੈਮੀਫ਼ਾਈਨਲ ਵਿਚ ਪਰਵੇਸ਼ ਕਰ ਲਿਆ ਜਦੋਂ ਕਿ ਨਮਨ ਤੰਵਰ (91 ਕਿਲੋ) ਵੀ ਅੰਤਮ ਚਾਰ ਵਿਚ ਪਹੁੰਚ ਗਏ। ਅਮਿਤ ਨੇ ਸਕਾਟਲੈਂਡ ਦੇ ਅਕੀਲ ਅਹਿਮਦ ਨੂੰ 4.1 ਨਾਲ ਹਰਾਇਆ। ਦੂਜੇ ਪਾਸੇ 19 ਸਾਲਾ ਨਮਨ ਨੇ ਸਮੋਆ ਦੇ ਫਰੇਂਕ ਮਾਸੋਏ ਨੂੰ 5.0 ਨਾਲ ਮਾਤ ਦਿਤੀ। Boxer Amit Panghal relishes 'biggest medal' of his careerਅਮਿਤ ਨੇ ਜਿੱਤ ਤੋਂ ਬਾਅਦ ਕਿਹਾ, "ਮੈਂ ਸੋਚਿਆ ਨਹੀਂ ਸੀ ਕਿ ਅਹਿਮਦ ਇੰਨਾ ਵਧੀਆ ਖੇਡੇਗਾ। ਉਸ ਨੇ ਅਪਣੀ ਰਫ਼ਤਾਰ ਨਾਲ ਮੈਨੂੰ ਹੈਰਾਨ ਕਰ ਦਿਤਾ। ਕੋਚਾਂ ਨੇ ਮੈਨੂੰ ਹਮਲਾਵਰ ਖੇਡ ਵਿਖਾਉਣ ਦੀ ਸਲਾਹ ਦਿਤੀ ਅਤੇ ਇਸ ਨਾਲ ਨਤੀਜਾ ਮੇਰੇ ਪੱਖ ਵਿਚ ਗਿਆ।" ਉਸ ਨੇ ਕਿਹਾ,"ਇਹ ਮੇਰੇ ਕਰੀਅਰ ਦਾ ਸੱਭ ਤੋਂ ਵੱਡਾ ਤਮਗ਼ਾ ਹੋਵੇਗਾ, ਇਸ ਵਿਚ ਕੋਈ ਸ਼ੱਕ ਨਹੀਂ।"
Boxer Amit Panghal relishes 'biggest medal' of his careerਲਗਾਤਾਰ ਤੀਜਾ ਅੰਤਰਰਾਸ਼ਟਰੀ ਸੋਨ ਤਮਗ਼ਾ ਹਾਸਲ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹਰਿਆਣੇ ਦੇ 22 ਸਾਲਾ ਅਮਿਤ ਸ਼ੁਰੂਆਤੀ ਦੌਰ 'ਚ ਹਾਰ ਗਏ ਸਨ ਪਰ ਸ਼ਾਨਦਾਰ ਵਾਪਸੀ ਕਰ ਕੇ ਉਨ੍ਹਾਂ ਇਹ ਜਿੱਤ ਦਰਜ ਕੀਤੀ। ਇੰਡੀਆ ਓਪਨ ਅਤੇ ਬੁਲਗਾਰੀਆ ਵਿਚ ਸਟਰਾਂਜਾ ਮੈਮੋਰੀਅਲ ਟੂਰਨਾਮੈਂਟ ਵਿਚ ਅਮਿਤ ਨੇ ਸੋਨ ਤਮਗ਼ਾ ਜਿਤਿਆ ਸੀ। ਨਮਨ ਨੇ ਯੂਥ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗ਼ਾ ਜਿਤਿਆ ਸੀ। ਉਸ ਨੇ ਨੈਸ਼ਨਲ ਟਰਾਇਲ ਵਿਚ ਏਸ਼ੀਆਈ ਚਾਂਦੀ ਤਮਗ਼ਾ ਜੇਤੂ ਸੁਮਿਤ ਸਾਂਗਵਾਨ ਨੂੰ ਹਰਾ ਕੇ ਟੀਮ ਵਿਚ ਜਗ੍ਹਾ ਬਣਾਈ।
Boxer Amit Panghal relishes 'biggest medal' of his careerਹੁਣ ਉਸ ਦਾ ਸਾਹਮਣਾ ਆਸਟਰੇਲੀਆ ਦੇ ਜਾਸਨ ਵਾਟਲੇ ਨਾਲ ਹੋਵੇਗਾ। ਇਸ ਤੋਂ ਪਹਿਲਾਂ ਐਮ ਸੀ ਮੇਰੀਕਾਮ (48 ਕਿਲੋ) ਨੇ ਵੀ ਤਮਗਾ ਪੱਕਾ ਕਰ ਲਿਆ ਸੀ।