ਮਲੇਸ਼ੀਆ ਨੂੰ ਹਰਾ ਕੇ ਭਾਰਤੀ ਹਾਕੀ ਟੀਮ ਪਹੁੰਚੀ ਸੈਮੀਫ਼ਾਈਨਲ 'ਚ
Published : Apr 10, 2018, 11:55 am IST
Updated : Apr 10, 2018, 11:55 am IST
SHARE ARTICLE
India win 2-1 against Malaysia, qualify for semis
India win 2-1 against Malaysia, qualify for semis

ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ ਮਾਤ ਦੇ ਕੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ।

ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਨੂੰ ਮਾਤ ਦੇ ਕੇ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਗੋਲਡ ਕੋਸਟ ਹਾਕੀ ਸਟੇਡੀਅਮ ਵਿਚ ਖੇਡੇ ਗਏ ਇਕ ਅਹਿਮ ਮੁਕਾਬਲੇ ਵਿਚ ਮਲੇਸ਼ੀਆ ਨੂੰ 2-1 ਨਾਲ ਹਰਾ ਦਿਤਾ। ਹਰਮਨਪ੍ਰੀਤ ਨੇ ਤੀਜੇ ਅਤੇ 44ਵੇਂ ਮਿੰਟ 'ਚ ਗੋਲ ਕੀਤੇ। ਮਲੇਸ਼ੀਆ ਵਲੋਂ ਇਕ ਮਾਤਰ ਗੋਲ ਫੈਜ਼ਲ ਨੇ 16ਵੇਂ ਮਿੰਟ 'ਚ ਕੀਤਾ। ਭਾਰਤ ਨੂੰ ਮੈਚ 'ਚ 9 ਪੈਨਲਟੀ ਕਾਰਨਰ ਮਿਲੇ ਜਿਨ੍ਹਾਂ 'ਚੋਂ ਪਹਿਲਾ ਦੂਜੇ ਹੀ ਮਿੰਟ 'ਚ ਮਿਲਿਆ। ਇਸ ਨੂੰ ਗੋਲ 'ਚ ਬਦਲ ਕੇ ਹਰਮਨਪ੍ਰੀਤ ਨੇ ਭਾਰਤ ਨੂੰ ਅੱਗੇ ਕਰ ਦਿਤਾ। HockeyHockeyਮਲੇਸ਼ੀਆ ਨੂੰ ਜਵਾਬੀ ਹਮਲੇ 'ਚ ਛੇਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਰਜੀ ਰਹੀਮ ਗੋਲ ਨਾ ਕਰ ਸਕੇ। ਇਸ ਦੇ 10 ਮਿੰਟਾਂ ਬਾਅਦ ਫੈਜ਼ਲ ਨੇ ਮੈਦਾਨੀ ਗੋਲ ਕਰ ਕੇ ਟੀਮ ਨੂੰ ਬਰਾਬਰੀ 'ਤੇ ਲਿਆਇਆ। ਹਾਫ਼ ਟਾਈਮ ਤਕ ਸਕੋਰ 1-1 ਨਾਲ ਬਰਾਬਰ ਸੀ। ਭਾਰਤ ਨੂੰ ਬੜ੍ਹਤ ਬਣਾਉਣ ਦਾ ਮੌਕਾ 18ਵੇਂ ਮਿੰਟ 'ਚ ਮਿਲਿਆ ਸੀ ਪਰ ਵਰੁਣ ਕੁਮਾਰ ਪੈਨਲਟੀ ਕਾਰਨਰ ਤਬਦੀਲ ਨਹੀਂ ਕਰ ਸਕੇ। India win 2-1 against Malaysia, qualify for semisIndia win 2-1 against Malaysia, qualify for semisਇਸ ਤੋਂ ਚਾਰ ਮਿੰਟ ਬਾਅਦ ਮਨਦੀਪ ਸਿੰਘ ਦੀ ਕੋਸ਼ਿਸ਼ ਨੂੰ ਮਲੇਸ਼ੀਆਈ ਗੋਲਕੀਪਰ ਹੈਰੀ ਅਬਦੁਲ ਨੇ ਅਸਫ਼ਲ ਕਰ ਦਿਤਾ। ਭਾਰਤੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਦੂਜੇ ਹਾਫ਼ 'ਚ ਮਲੇਸ਼ੀਆ ਦੇ ਦੋ ਪੈਨਲਟੀ ਕਾਰਨਰ ਬਚਾਏ। ਹਰਮਨਪ੍ਰੀਤ ਨੇ 44ਵੇਂ ਮਿੰਟ 'ਚ ਪੈਨਲਟੀ ਕਾਰਨਰ ਤਬਦੀਲ ਕਰ ਕੇ ਭਾਰਤ ਨੂੰ ਬੜ੍ਹਤ ਦਿਵਾਈ। ਉਹ 58ਵੇਂ ਮਿੰਟ 'ਚ ਹੈਟ੍ਰਿਕ ਬਣਾ ਲੈਂਦੇ ਪਰ ਰਹਿਮਾਨ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦਿਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement