
21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਪ੍ਰਦਰਸ਼ਨ ਹੁਣ ਤਕ ਚੰਗਾ ਰਿਹਾ ਹੈ।
21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਪ੍ਰਦਰਸ਼ਨ ਹੁਣ ਤਕ ਚੰਗਾ ਰਿਹਾ ਹੈ। ਛੇਵੇਂ ਦਿਨ ਵੀ ਭਾਰਤ ਨੂੰ ਕਈ ਤਮਗ਼ਿਆਂ ਦੀ ਉਮੀਦ ਹੈ। ਦਸ ਦਈਏ ਕਿ ਪੰਜਵੇਂ ਦਿਨ ਤਕ ਭਾਰਤ ਨੇ ਕੁਲ 19 ਤਮਗ਼ੇ ਜਿੱਤ ਲਏ। ਪੰਜਵੇਂ ਦਿਨ ਤਕ ਭਾਰਤ ਨੇ 10 ਸੋਨੇ ਦੇ, ਚਾਰ ਚਾਂਦੀ ਦੇ ਅਤੇ ਪੰਜ ਤਾਂਬੇ ਦੇ ਤਮਗ਼ੇ ਜਿੱਤ ਲਏ ਹਨ।Heena Sidhu wins gold medal in 25m Pistolਰਾਸ਼ਟਰਮੰਡਲ ਖੇਡਾਂ 2018 'ਚ ਭਾਰਤ ਦੀ ਹੀਨਾ ਸਿੱਧੂ ਨੇ ਮਹਿਲਾ 25ਮੀ. ਪਿਸਟਲ ਮੁਕਾਬਲੇ 'ਚ ਸੋਨ ਤਮਗਾ ਹਾਸਲ ਕੀਤਾ ਹੈ। ਇਹ ਭਾਰਤ ਲਈ 11ਵਾਂ ਗੋਲਡ ਮੈਡਲ ਹੈ। 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਸ਼ੂਟਿੰਗ 'ਚ ਭਾਰਤ ਲਈ ਚੰਗੀ ਖ਼ਬਰ ਆਈ ਹੈ। 25 ਮੀਟਰ ਪਿਸਟਲ ਮੁਕਾਬਲੇ ‘ਚ ਹਿਨਾ ਸਿੱਧੂ ਨੇ ਭਾਰਤ ਨੂੰ ਗੋਲਡ ਦਿਵਾਇਆ ਹੈ। ਇਸ ਦੇ ਨਾਲ ਹੀ ਭਾਰਤ ਦੇ ਸੋਨ ਤਮਗਿਆਂ ਦੀ ਕੁਲ ਗਿਣਤੀ 11 ਹੋ ਗਈ ਹੈ। ਹਿਨਾ ਨੇ ਫ਼ਾਈਨਲ ‘ਚ ਰਿਕਾਰਡ 38 ਅੰਕ ਪ੍ਰਾਪਤ ਕੀਤੇ। ਇਸ ਤੋਂ ਪਹਿਲਾਂ ਹਿਨਾ ਨੇ ਔਰਤਾਂ ਦੀ 10 ਮੀਟਰ ਏਅਰ ਪਿਸਟਲ ‘ਚ ਸਿਲਵਰ ਜਿੱਤਿਆ ਸੀ।
Heena Sidhu wins gold medal in 25m Pistol
ਇਸ ਤੋਂ ਪਹਿਲਾਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਪੁਰਸ਼ਾਂ ਦੀ ਹਾਕੀ ‘ਚ ਭਾਰਤ ਨੇ ਮਲੇਸ਼ੀਆ ਨੂੰ 2-1 ਨਾਲ ਹਰਾ ਦਿਤਾ ਤੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।