ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤੀ ਮੁੱਕੇਬਾਜ਼ਾਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਤਿੰਨ ਤਮਗ਼ੇ ਹੋਏ ਪੱਕੇ
Published : May 10, 2023, 6:26 pm IST
Updated : May 10, 2023, 6:29 pm IST
SHARE ARTICLE
Mohammed Hussamuddin, Deepak Bhoria and Nishant Dev
Mohammed Hussamuddin, Deepak Bhoria and Nishant Dev

ਤਮਗ਼ਿਆਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਟੂਰਨਾਮੈਂਟ ਵਿਚ ਭਾਰਤ ਦਾ ਇਹ ਸਰਬੋਤਮ ਪ੍ਰਦਰਸ਼ਨ ਹੈ

 

ਤਾਸ਼ਕੰਦ: ਭਾਰਤੀ ਮੁੱਕੇਬਾਜ਼ਾਂ ਦੀਪਕ ਭੋਰਿਆ (51 ਕਿਲੋ), ਮੁਹੰਮਦ ਹੁਸਾਮੁਦੀਨ (57 ਕਿਲੋ) ਅਤੇ ਨਿਸ਼ਾਂਤ ਦੇਵ (71 ਕਿਲੋ) ਨੇ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪਹੁੰਚ ਕੇ ਇਤਿਹਾਸ ਰਚਦਿਆਂ ਦੇਸ਼ ਦੇ ਤਿੰਨ ਤਮਗ਼ੇ ਪੱਕੇ ਕਰ ਲਏ। ਤਮਗ਼ਿਆਂ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਟੂਰਨਾਮੈਂਟ ਵਿਚ ਭਾਰਤ ਦਾ ਇਹ ਸਰਬੋਤਮ ਪ੍ਰਦਰਸ਼ਨ ਹੈ। ਕੁਆਰਟਰ ਫਾਈਨਲ ਵਿਚ ਜਿੱਤ ਦਾ ਮਤਲਬ ਹੈ ਕਿ ਤਿੰਨੋਂ ਮੁੱਕੇਬਾਜ਼ ਘੱਟੋ-ਘੱਟ ਇਕ ਕਾਂਸੀ ਦਾ ਤਮਗ਼ਾ ਜਿੱਤਣਗੇ।

ਇਹ ਵੀ ਪੜ੍ਹੋ: ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਸਦਮਾ, ਮਾਤਾ ਦਾ ਦਿਹਾਂਤ 

ਇਸ ਤੋਂ ਪਹਿਲਾਂ ਭਾਰਤ ਦਾ ਸੱਭ ਤੋਂ ਵਧੀਆ ਪ੍ਰਦਰਸ਼ਨ 2019 ਵਿਚ ਸੀ ਜਦ ਭਾਰਤ ਨੇ ਅਮਿਤ ਪੰਘਾਲ ਦੇ ਚਾਂਦੀ ਅਤੇ ਮਨੀਸ਼ ਕੌਸ਼ਿਕ ਦੇ ਕਾਂਸੀ ਨਾਲ ਦੋ ਤਮਗ਼ੇ ਜਿੱਤੇ ਸਨ। ਬੁੱਧਵਾਰ ਨੂੰ ਪਹਿਲਾਂ ਰਿੰਗ 'ਚ ਉਤਰੇ ਦੀਪਕ ਨੇ ਫਲਾਈਵੇਟ ਵਰਗ 'ਚ ਅਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਕਿਰਗਿਜ਼ਸਤਾਨ ਦੇ ਨੁਰਜਿਗਿਤ ਦੁਸ਼ੇਬਾਏਵ ਨੂੰ 5-0 ਨਾਲ ਹਰਾ ਦਿਤਾ।

ਇਹ ਵੀ ਪੜ੍ਹੋ: ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਖ਼ੁਦ ’ਤੇ ਭਰੋਸਾ ਹੈ ਤਾਂ ਨਾਰਕੋ ਟੈਸਟ ਕਰਵਾਉਣ: ਪ੍ਰਦਰਸ਼ਨਕਾਰੀ ਪਹਿਲਵਾਨ 

ਇਸ ਤੋਂ ਬਾਅਦ ਦੋ ਵਾਰ ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਹੁਸਾਮੁਦੀਨ ਨੇ ਬੁਲਗਾਰੀਆ ਦੇ ਜੇ ਡਿਆਜ਼ ਇਬਾਨੇਜ਼ ਨੂੰ 4-3 ਨਾਲ ਹਰਾਇਆ।  ਇਸ ਮਗਰੋਂ ਨਿਸ਼ਾਂਤ ਨੇ ਕਿਊਬਾ ਦੇ ਜੋਰਜ ਕੁਏਲਰ ਨੂੰ 5-0 ਨਾਲ ਹਰਾ ਕੇ ਭਾਰਤ ਲਈ ਤੀਜਾ ਤਮਗ਼ਾ ਪੱਕਾ ਕੀਤਾ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਖੇਤਾਂ ’ਚ ਨਾੜ ਨੂੰ ਲੱਗੀ ਅੱਗ ਕਾਰਨ ਜ਼ਿੰਦਾ ਸੜਿਆ ਵਿਅਕਤੀ

ਭਾਰਤ ਨੇ ਹੁਣ ਤਕ ਵਿਸ਼ਵ ਚੈਂਪੀਅਨਸ਼ਿਪ ਵਿਚ ਸੱਤ ਤਮਗ਼ੇ ਜਿੱਤੇ ਹਨ। ਪੁਰਸ਼ਾਂ ਵਿਚ ਭਾਰਤ ਲਈ ਵਿਜੇਂਦਰ ਸਿੰਘ (2009 ਵਿਚ ਕਾਂਸੀ), ਵਿਕਾਸ ਕ੍ਰਿਸ਼ਨ (2011 ਵਿਚ ਕਾਂਸੀ), ਸ਼ਿਵ ਥਾਪਾ (2015 ਵਿਚ ਕਾਂਸੀ), ਗੌਰਵ ਬਿਧੂਰੀ (2017 ਵਿਚ ਕਾਂਸੀ), ਪੰਘਾਲ (2019 ਵਿਚ ਚਾਂਦੀ), ਕੌਸ਼ਿਕ (2019 ਵਿਚ ਕਾਂਸੀ) ਅਤੇ ਆਕਾਸ਼ ਕੁਮਾਰ (2021 ਵਿਚ ਕਾਂਸੀ) ਤਮਗ਼ੇ ਜਿੱਤ ਚੁੱਕੇ ਹਨ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement