
ਭਾਰਤੀ ਮਹਿਲਾ ਟੀਮ ਦਾ ਲਗਾਤਾਰ ਸੱਤਵੀਂ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।
ਭਾਰਤੀ ਮਹਿਲਾ ਟੀਮ ਦਾ ਲਗਾਤਾਰ ਸੱਤਵੀਂ ਵਾਰ ਏਸ਼ੀਆ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਹਰਮਨਪ੍ਰੀਤ ਕੌਰ ਦੇ ਅਗਵਾਈ ਵਿਚ ਭਾਰਤੀ ਟੀਮ ਬੰਗਲਾਦੇਸ਼ ਪਾਰ ਨਹੀਂ ਪਾ ਸਕੀ। ਐਤਵਾਰ ਨੂੰ ਫਾਈਨਲ ਵਿਚ ਉਸਨੂੰ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੰਗਲਾਦੇਸ਼ ਨੇ 113 ਦੌੜਾਂ ਦਾ ਟੀਚਾ ਆਖ਼ਰੀ ਗੇਂਦ 'ਚ ਹਾਸਿਲ ਕਰ ਲਿਆ।
india vs bangladesh
ਇਸ ਦੇ ਨਾਲ ਹੀ ਬੰਗਲਾਦੇਸ਼ ਨੇ ਪਹਿਲੀ ਵਾਰ ਟੀ - 20 ਏਸ਼ੀਆ ਕੱਪ 'ਤੇ ਕਬਜ਼ਾ ਕੀਤਾ। ਇਸ ਟੂਰਨਾਮੈਂਟ ਵਿੱਚ ਬੰਗਲਾਦੇਸ਼ ਦੀ ਟੀਮ ਦੂਜੀ ਵਾਰ ਭਾਰਤ ਨੂੰ ਹਰਾਉਣ 'ਚ ਕਾਮਯਾਬ ਰਹੀ। ਇਸ ਤੋਂ ਪਹਿਲਾਂ ਉਸਨੇ ਰਾਉਂਡ ਰਾਬਿਨ ਮੁਕਾਬਲੇ ਵਿਚ 7 ਵਿਕਟਾਂ ਨਾਲ ਮਾਤ ਦਿਤੀ ਸੀ। ਰੁਮਾਨਾ ਅਹਿਮਦ ਪਲੇਅਰ ਆਫ ਦ ਮੈਚ ਰਹੀ, ਜਦਕਿ ਹਰਮਨਪ੍ਰੀਤ ਕੌਰ ਨੂੰ ਪਲੇਅਰ ਆਫ ਦ ਸੀਰੀਜ ਦਾ ਅਵਾਰਡ ਮਿਲਿਆ।
india vs bangladesh
ਬੰਗਲਾਦੇਸ਼ ਵਲੋਂ ਨਿਗਾਰ ਸੁਲਤਾਨਾ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਪੂਨਮ ਯਾਦਵ ਨੇ 7ਵੇਂ ਓਵਰ ਦੀ ਆਖਰੀ ਦੋ ਗੇਂਦਾਂ ਉੱਤੇ ਬਾਂਗਲਾਦੇਸ਼ੀ ਸਲਾਮੀ ਬੱਲੇਬਾਜਾਂ ਨੂੰ ਚੱਲਦਾ ਕਰ ਭਾਰਤ ਦੀਆਂ ਉਮੀਦਾਂ ਜਗਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦੋ ( 4 ਓਵਰ 9 ਦੌੜਾਂ 4 ਵਿਕਟ ) ਹੋਰ ਝਟਕੇ ਦਿਤੇ। ਕਪਤਾਨ ਹਰਮਨਪ੍ਰੀਤ ਕੌਰ ਨੇ 19 ਦੌੜਾਂ ਦੇ ਕੇ ਦੋ ਵਿਕੇਟ ਲਈਆਂ ਪਰ ਰੁਮਾਨਾ ਅਹਿਮਦ ( 23 ) ਨੇ ਬੰਗਲਾਦੇਸ਼ ਦੀ ਜਿੱਤ ਦੀ ਰਸਤਾ ਆਸਾਨ ਕਰ ਦਿੱਤਾ। ਆਖਰੀ ਗੇਂਦ 'ਤੇ ਜਿੱਤ ਲਈ 2 ਦੌੜਾਂ ਦੀ ਜ਼ਰੂਰਤ ਸੀ, ਜਿੱਥੇ ਆਰਾ ਆਲਮ ਨੇ ਇਹ ਦੌੜਾਂ ਪੂਰੀਆਂ ਕਰ ਲਈਆਂ।
india vs bangladesh
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ ( 56 ਰਨ, 42 ਗੇਂਦਾਂ ਵਿੱਚ ) ਦੀ ਅਰਧ ਸੈਂਕੜਾ ਪਾਰੀ ਦੀ ਬਦੌਲਤ ਨਿਰਧਾਰਤ 20 ਓਵਰਾਂ ਵਿੱਚ 9 ਵਿਕੇਟ ਉੱਤੇ 112 ਦੌੜਾਂ ਬਣਾਈਆਂ। ਭਾਰਤ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਸਿਮਰਤੀ ਮੰਧਾਨਾ ( 7 ) ਅਤੇ ਮਿਤਾਲੀ ਰਾਜ ( 11 ) ਪਹਿਲਾਂ ਵਿਕੇਟ ਲਈ ਕੇਵਲ 12 ਦੌੜਾਂ ਹੀ ਬਣਾ ਸਕੀ। ਮੰਧਾਨਾ ਨੂੰ ਕਪਤਾਨ ਸਲਮਾ ਖਾਤੂਨ ਨੇ ਰਨ ਆਊਟ ਕਰ ਭਾਰਤ ਨੂੰ ਪਹਿਲਾ ਝਟਕਾ ਦਿਤਾ।
india vs bangladesh
ਭਾਰਤ ਨੇ ਨਿਯਮਤ ਅੰਤਰਾਲਾਂ 'ਤੇ ਵਿਕਟਾਂ ਗਵਾਈਆਂ ਅਤੇ ਟੀਮ ਨੇ 4 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹਰਮਨਪ੍ਰੀਤ ਅਤੇ ਵੇਦ ਕ੍ਰਿਸ਼ਨਾਮੂਰਤੀ (11) ਨੇ ਪੰਜਵੀਂ ਵਿਕਟ ਲਈ 30 ਦੌੜਾਂ ਦੀ ਸਾਂਝੇਦਾਰੀ ਕੀਤੀ। ਕ੍ਰਿਸ਼ਣਮੂਰਤੀ ਨੂੰ ਆਊਟ ਕਰਕੇ ਇਸ ਸਾਂਝ ਨੂੰ ਸਲਮਾ ਖਾਤੂਨ ਨੇ ਤੋੜਿਆ। ਆਖ਼ਿਰੀ ਓਵਰਾਂ ਵਿਚ ਤੇਜ਼ ਗੇਂਦਬਾਜ ਝੂਲਨ ਗੋਸਵਾਮੀ ( 10 ) ਅਤੇ ਹਰਮਨਪ੍ਰੀਤ ਦੇ ਵਿੱਚ 33 ਰਨਾਂ ਦੀ ਸਾਂਝਦਾਰੀ ਹੋਈ ਅਤੇ ਭਾਰਤ ਦਾ ਕੁਲ ਸਕੋਰ 112 ਤੱਕ ਪਹੁੰਚ ਗਿਆ। ਬੰਗਲਾਦੇਸ਼ ਵਲੋਂ ਖਾਦਿਜਾ ਤੁਲ ਕੁਬਰਾ ਅਤੇ ਰੁਮਾਨਾ ਅਹਿਮਦ ਨੇ ਦੋ - ਦੋ ਵਿਕਟਾਂ ਲਈਆਂ। ਜਦੋਂ ਕਿ ਸਲਮਾ ਖਾਤੂਨ ਅਤੇ ਜਹਾਂਆਰਾ ਆਲਮ ਨੂੰ ਇੱਕ - ਇੱਕ ਵਿਕਟ ਮਿਲੀ।