
Fighter Pooja Tomar : ਬ੍ਰਾਜ਼ੀਲ ਦੀ ਰਿਆਨ ਡੋਸ ਸੈਂਟੋਸ ਨੂੰ 30-27, 27-30, 29-28 ਨਾਲ ਹਰਾਇਆ
Fighter Pooja Tomar became the first Indian to win in UFC: ਭਾਰਤੀ ਫਾਈਟਰ ਪੂਜਾ ਤੋਮਰ ਨੇ ਇਤਿਹਾਸ ਰਚਿਆ ਹੈ। ਪੂਜਾ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (UFC) ਵਿਚ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਾਰਸ਼ਲ ਆਰਟ ਫਾਈਟਰ ਬਣ ਗਈ ਹੈ। ਪਹਿਲੀ ਵਾਰ ਇਸ ਤਰ੍ਹਾਂ ਦੀ ਪ੍ਰਤੀਯੋਗਤਾ ਵਿਚ ਹਿੱਸਾ ਲੈ ਰਹੀ ਪੂਜਾ ਨੇ ਯੂਐੱਫਸੀ ਲੁਇਸਵਿਲੇ ਵਿਚ ਸਟ੍ਰਾਵੇਟ (52 ਕਿਲੋਗ੍ਰਾਮ) ਮੁਕਾਬਲੇ ਵਿਚ ਬ੍ਰਾਜ਼ੀਨ ਦੀ ਰੇਯਾਨ ਡਾ ਸੈਂਟੋਸ ‘ਤੇ 30-27, 27-30, 29-28 ਨਾਲ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਧੀ ਦੇ ਮੰਗੇਤਰ ਨੇ ਮਾਂ-ਪੁੱਤ ਦਾ ਕੀਤਾ ਕਤਲ
ਮੁਕਾਬਲੇ ਤੋਂ ਬਾਅਦ ਪੂਜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਿਰਫ ਮੇਰੀ ਜਿੱਤ ਨਹੀਂ ਸਗੋਂ ਭਾਰਤ ਦੇ ਸਾਰੇ ਪ੍ਰਸ਼ੰਸਕਾਂ ਤੇ ਭਾਰਤੀ ਫਾਈਟਰਾਂ ਦੀ ਜਿੱਤ ਹੈ।
30 ਸਾਲਾ ਪੂਜਾ, ਜੋ 'ਸਾਈਕਲੋਨ' ਦੇ ਨਾਂ ਨਾਲ ਮਸ਼ਹੂਰ ਹੈ, ਨੇ ਪਿਛਲੇ ਸਾਲ ਅਕਤੂਬਰ 'ਚ ਯੂ.ਐੱਫ.ਸੀ. ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਸਨ, ਜਿਸ ਨਾਲ ਉਹ ਸਭ ਤੋਂ ਵੱਡੇ ਮਿਕਸਡ ਮਾਰਸ਼ਲ ਆਰਟਸ ਮੁਕਾਬਲਿਆਂ 'ਚੋਂ ਇਕ 'ਚ ਹਿੱਸਾ ਲੈਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਬਣ ਗਈ ਸੀ।
ਇਹ ਵੀ ਪੜ੍ਹੋ: Narendra Modi : ਨਹਿਰੂ ਤੋਂ ਬਾਅਦ ਤੀਜੀ ਵਾਰ ਮੋਦੀ ਚੁੱਕ ਰਹੇ PM ਦੀ ਸਹੁੰ, ਅੰਬਾਨੀ-ਅਡਾਨੀ, ਸ਼ਾਹਰੁਖ ਸਣੇ 7 ਦੇਸ਼ਾਂ ਦੇ ਵੱਡੇ ਲੀਡਰ ਸ਼ਾਮਲ
ਅੰਸ਼ੁਲ ਜੁਬਲੀ ਅਤੇ ਭਰਤ ਕੰਡਾਰੇ ਨੇ ਯੂ.ਐੱਫ.ਸੀ. ਵਿੱਚ ਵਿਸ਼ਵ ਮੰਚ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਪੂਜਾ ਦਾ ਜਨਮ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਬੁਧਾਨਾ ਪਿੰਡ ਵਿੱਚ ਹੋਇਆ ਹੈ। ਉਹ ਪੰਜ ਵਾਰ ਦੀ ਰਾਸ਼ਟਰੀ ਵੁਸ਼ੂ ਚੈਂਪੀਅਨ ਹੈ ਅਤੇ ਕਰਾਟੇ ਅਤੇ ਤਾਈਕਵਾਂਡੋ ਵਿੱਚ ਵੀ ਹਿੱਸਾ ਲੈ ਚੁੱਕੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Fighter Pooja Tomar became the first Indian to win in UFC, stay tuned to Rozana Spokesman)