
Euro 2024 News: 4 ਮਿੰਟ ਵਿੱਚ ਦੋ ਗੋਲ ਕੀਤੇ
Spain vs France, Euro 2024 news in punjabi: 12 ਸਾਲ ਬਾਅਦ ਸਪੇਨ ਯੂਰੋ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਹੈ। ਮੰਗਲਵਾਰ ਨੂੰ ਜਰਮਨੀ ਦੇ ਬਰਲਿਨ ਦੇ ਅਲੀਅਨਜ਼ ਏਰੀਨਾ 'ਚ ਖੇਡੇ ਗਏ ਪਹਿਲੇ ਸੈਮੀਫਾਈਨਲ 'ਚ ਜਰਮਨੀ ਨੇ ਫਰਾਂਸ ਨੂੰ 2-1 ਨਾਲ ਹਰਾ ਦਿੱਤਾ। ਹੁਣ ਫਾਈਨਲ 'ਚ ਇਸ ਦਾ ਸਾਹਮਣਾ ਐਤਵਾਰ ਨੂੰ ਇੰਗਲੈਂਡ ਅਤੇ ਨੀਦਰਲੈਂਡ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ 'ਚ ਜੇਤੂ ਟੀਮ ਨਾਲ ਹੋਵੇਗਾ। ਸਪੇਨ ਇਸ ਤੋਂ ਪਹਿਲਾਂ 2012 ਵਿੱਚ ਇਟਲੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।
ਇਹ ਵੀ ਪੜ੍ਹੋ: Uttar Pradesh Accident News: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 18 ਲੋਕਾਂ ਦੀ ਹੋਈ ਮੌਤ
ਸਪੇਨ ਦੀ ਜਿੱਤ ਦੇ ਹੀਰੋ 16 ਸਾਲਾ ਲਾਮਿਨ ਯਾਮਲ ਅਤੇ ਦਾਨੀ ਓਲਮੋ ਸਨ। ਦੋਵਾਂ ਨੇ ਟੀਮ ਲਈ 1-1 ਗੋਲ ਕੀਤੇ। ਫਰਾਂਸ ਨੇ ਮੈਚ ਦੇ ਪਹਿਲੇ 10 ਮਿੰਟਾਂ 'ਚ ਹੀ ਗੋਲ ਕਰਕੇ ਲੀਡ ਹਾਸਲ ਕਰ ਲਈ ਸੀ ਪਰ 15 ਮਿੰਟਾਂ ਬਾਅਦ ਹੀ ਸਪੇਨ ਨੇ ਪਹਿਲਾ ਗੋਲ ਕਰਕੇ ਸਕੋਰ ਬਰਾਬਰ ਕਰ ਦਿਤਾ ਅਤੇ ਫਿਰ 4 ਮਿੰਟ ਬਾਅਦ ਹੀ ਇਕ ਗੋਲ ਨਾਲ ਅੱਗੇ ਹੋ ਗਿਆ।
ਇਹ ਵੀ ਪੜ੍ਹੋ: Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ
ਫਰਾਂਸ ਨੇ 10 ਮਿੰਟ ਦੇ ਅੰਦਰ ਹੀ ਗੋਲ ਕੀਤਾ
ਦੋਵੇਂ ਟੀਮਾਂ ਵੱਲੋਂ ਤਿੰਨੋਂ ਗੋਲ ਮੈਚ ਦੇ ਪਹਿਲੇ ਅੱਧ ਵਿੱਚ ਹੀ ਕੀਤੇ ਗਏ। ਮੈਚ ਦੇ 7ਵੇਂ ਮਿੰਟ 'ਚ ਫਰਾਂਸ ਦੇ ਕਪਤਾਨ ਕਾਇਲੀਅਨ ਐਮਬਾਪੇ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਕਿ ਉਹ ਗੋਲ ਪੋਸਟ 'ਤੇ ਪਹੁੰਚਦਾ, ਜੀਸਸ ਨਾਵਾਸ ਨੇ ਉਸ ਤੋਂ ਗੇਂਦ ਖੋਹ ਲਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਿਰਫ਼ ਦੋ ਮਿੰਟ ਬਾਅਦ, ਐਮਬਾਪੇ ਕੋਲ ਗੇਂਦ ਸੀ, ਉਸਨੇ ਬਿਨਾਂ ਕਿਸੇ ਦੇਰੀ ਦੇ ਆਪਣੇ ਸਾਥੀ ਨੂੰ ਪਾਸ ਕੀਤਾ ਅਤੇ ਕੋਲੋ ਮੁਆਨੀ ਨੇ ਕੋਈ ਗਲਤੀ ਨਹੀਂ ਕੀਤੀ ਅਤੇ ਗੇਂਦ ਨੂੰ ਹੈਡਰ ਨਾਲ ਗੋਲ ਪੋਸਟ ਵਿੱਚ ਜਾ ਕੇ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ।
ਫਰਾਂਸ ਦੀ ਟੀਮ ਅਤੇ ਉਸ ਦੇ ਪ੍ਰਸ਼ੰਸਕਾਂ ਦੀ ਖੁਸ਼ੀ ਬਹੁਤੀ ਦੇਰ ਨਾ ਟਿਕੀ, ਸਿਰਫ 15 ਮਿੰਟ ਬਾਅਦ ਸਪੇਨ ਨੇ ਸਕੋਰ ਬਰਾਬਰ ਕਰ ਦਿਤਾ। ਮੈਚ ਦੇ 21ਵੇਂ ਮਿੰਟ ਵਿੱਚ 16 ਸਾਲਾ ਲਾਮਿਨ ਯਾਮਲ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿਤਾ। ਇਸ ਤੋਂ ਠੀਕ 4 ਮਿੰਟ ਬਾਅਦ ਯਾਨੀ 25ਵੇਂ ਮਿੰਟ 'ਚ ਦਾਨੀ ਓਲਮੋ ਨੇ ਗੋਲ ਕਰਕੇ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ।
(For more Punjabi news apart from Spain vs France, Euro 2024 news in punjabi , stay tuned to Rozana Spokesman