
ਇਸ ਵੱਕਾਰੀ ਟੂਰਨਾਮੈਂਟ ਵਿਚ 22 ਵੱਖ-ਵੱਖ ਦੇਸ਼ਾਂ ਦੇ 505 ਐਥਲੀਟਾਂ ਨੇ ਭਾਗ ਲਿਆ।
ਮੁੰਬਈ: ਔਕੜਾਂ ਦਾ ਸਾਹਮਣਾ ਕਰਦੇ ਹੋਏ ਪੈਰਾਲੰਪਿਕ ਅਥਲੀਟ ਮਾਰਕ ਧਰਮਾਈ ਨੇ ਹਾਲ ਹੀ ਵਿਚ ਜਰਮਨੀ ਵਿਚ ਹੋਈਆਂ World Dwarf ਖੇਡਾਂ ਵਿਚ ਬੋਕੀਆ (ਡਬਲਜ਼) ਦੀ ਖੇਡ ਵਿਚ ਸੋਨ ਤਗ਼ਮਾ ਜਿੱਤਿਆ ਹੈ ਧਰਮਾਈ ਇਹ ਤਮਗ਼ਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਹੈ ਤੇ ਉਸ ਨੇ ਇਤਿਹਾਸ ਰਚ ਦਿੱਤਾ ਹੈ।
ਬਾਂਦਰਾ ਨਿਵਾਸੀ ਨੇ ਇਸੇ ਈਵੈਂਟ ਵਿਚ ਚਾਰ ਹੋਰ ਮੈਡਲ ਜਿੱਤੇ। ਇਸ ਵੱਕਾਰੀ ਟੂਰਨਾਮੈਂਟ ਵਿਚ 22 ਵੱਖ-ਵੱਖ ਦੇਸ਼ਾਂ ਦੇ 505 ਐਥਲੀਟਾਂ ਨੇ ਭਾਗ ਲਿਆ।
ਧਰਮਾਈ ਨੇ ਡਿਸਕਸ ਥਰੋਅ ਅਤੇ ਬੈਡਮਿੰਟਨ (ਡਬਲਜ਼) ਵਿਚ ਚਾਂਦੀ ਦੇ ਤਮਗ਼ੇ ਦੇ ਨਾਲ-ਨਾਲ ਬੈਡਮਿੰਟਨ (ਸਿੰਗਲ) ਅਤੇ ਜੈਵਲਿਨ ਥਰੋਅ ਵਿਚ ਕਾਂਸੀ ਦੇ ਤਮਗ਼ੇ ਵੀ ਜਿੱਤੇ।