
ਕ੍ਰਿਸ ਗੇਲ ਜੇਕਰ ਫਿਟ ਹੁੰਦੇ ਹਨ ਤਾਂ ਇਸ ਆਈਪੀਐਲ ਵਿਚ ਪਹਿਲਾ ਮੈਚ ਖੇਡਣਗੇ
ਅਬੁਧਾਬੀ : ਲਗਾਤਾਰ ਤਿੰਨ ਮੈਚ ਹਾਰ ਚੁਕੀ ਕਿੰਗਜ਼ ਇਲੈਵਨ ਪੰਜਾਬ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਅਪਣਾ ਅਭਿਆਨ ਲੀਹ ’ਤੇ ਲਿਆਉਣ ਲਈ ਸਨਿਚਰਵਾਰ ਭਾਵ ਅੱਜ ਕੋਲਕਾਤਾ ਨਾਈਟ ਰਾਈਡਰਜ਼ ’ਤੇ ਜਿੱਤ ਦਰਜ ਕਰਨੀ ਹੋਵੇਗੀ ਜੋ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਤਮਵਿਸ਼ਵਾਸ਼ ਨਾਲ ਭਰੀ ਪਈ ਹੈ।
IPL
ਸਨਰਾਈਜ਼ਰਜ਼ ਹੈਦਰਾਬਾਦ ਨਾਲ ਪਿਛਲਾ ਮੈਚ 69 ਦੌੜਾਂ ਨਾਲ ਹਾਰਨ ਵਾਲੀ ਪੰਜਾਬ ਦੀ ਟੀਮ ਲਈ ਕੋਲਕਾਤਾ ਦੀ ਚੁਨੌਤੀ ਹੋਰ ਵੀ ਔਖੀ ਹੋਵੇਗੀ ਜਿਸ ਕੋਲ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਚੰਗਾ ਮੇਲ ਹੈ। ਪੰਜ ਹਾਰਾਂ ਅਤੇ ਕੇਵਲ ਇਕ ਜਿੱਤ ਤੋਂ ਬਾਅਦ ਪੰਜਾਬ ਦੋ ਅੰਕ ਲੈ ਕੇ ਸੂਚੀ ਵਿਚ ਸੱਭ ਤੋਂ ਹੇਠਾਂ ਹੈ ਜਦੋਂਕਿ ਕੋਲਕਾਤਾ ਤਿੰਨ ਜਿੱਤਾਂ ਨਾਲ ਛੇ ਅੰਕ ਲੈ ਕੇ ਚੌਥੇ ਸਥਾਨ ’ਤੇ ਹੈ।
Kings XI Punjab vs Kolkata
ਕੁਝ ਮੈਚਾਂ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕੋਲਕਾਤਾ ਖ਼ਿਤਾਬ ਦੇ ਪ੍ਰਬਲ ਦਾਅਵੇਦਾਰਾਂ ਵਿਚੋਂ ਇਕ ਹੈ ਕਿਉਂਕਿ ਉਸ ਦੇ ਜ਼ਿਆਦਤਰ ਖਿਡਾਰੀ ਫ਼ਾਰਮ ਵਿਚ ਹਨ। ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਤੌਰ ’ਤੇ ਪ੍ਰਭਾਵਤ ਕਰ ਰਿਹਾ ਹੈ ਜਦੋਂਕਿ ਰਾਹਲ ਤ੍ਰਿਪਾਠੀ ਵਿਚ ਗਜ਼ਬ ਦਾ ਆਤਮਵਿਸ਼ਵਾਸ਼ ਹੈ। ਉਨ੍ਹਾਂ ਨੇ ਦੋ ਦਿਨ ਪਹਿਲਾਂ ਚੇਨਈ ਸੁਪਰ ਕਿੰਗਜ਼ ਵਿਰੁਧ 87 ਦੌੜਾਂ ਦੀ ਪਾਰੀ ਖੇਡੀ।
Kings XI Punjab
ਸੁਨੀਲ ਨਾਰਾਇਣ ਸ਼ੁਰੂਆਤੀ ਅਸਫ਼ਲਤਾ ਤੋਂ ਬਾਅਦ ਬੱਲੇ ਅਤੇ ਗੇਂਦ ਨਾਲ ਫ਼ਾਰਮ ਵਿਚ ਪਰਤ ਆਇਆ ਹੈ। ਤੇਜ਼ ਗੇਂਦਬਾਜ਼ੀ ਵਿਚ ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਤੋਂ ਇਲਾਵਾ ਪੈਟ ਕਰਮਿਸ ਹਨ ਜਦੋਂਕਿ ਸਪਿਨ ਦਾ ਦਾਰੋਮਦਾਰ ਨਾਰਾਇਣ ਅਤੇ ਵਰੂਣ ਚਕਰਵਰਤੀ ’ਤੇ ਹੈ। ਕਿੰਗਜ਼ ਇਲੈਵਨ ਪੰਜਾਬ ਲਈ ਬੱਲੇਬਾਜ਼ੀ ਦਾ ਦਾਰੋਮਦਾਰ ਕੇ.ਐਲ ਰਾਹਲ ਅਤੇ ਮਯੰਕ ਅਗਰਵਾਲ ’ਤੇ ਹੋਵੇਗਾ।
IPL
ਕ੍ਰਿਸ ਗੇਲ ਜੇਕਰ ਫਿਟ ਹੁੰਦੇ ਹਨ ਤਾਂ ਇਸ ਆਈਪੀਐਲ ਵਿਚ ਪਹਿਲਾ ਮੈਚ ਖੇਡਣਗੇ। ਉਹ ‘ਫ਼ੂਡ ਪਾਇਜ਼ਨਿੰਗ’ ਦਾ ਸ਼ਿਕਾਰ ਹੋਏ ਹਨ। ਡੈਥ ਓਵਰਾਂ ਦੀ ਗੇਂਦਬਾਜ਼ੀ ਪੰਜਾਬ ਲਈ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਕੇਕੇਆਰ ਵਰਗੀ ਮਜ਼ਬੂਤ ਟੀਮ ਵਿਰੁਧ ਇਸ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।
Kings XI Punjab
ਟੀਮਾਂ ਇਸ ਪ੍ਰਕਾਰ ਹਨ
ਕਿੰਗਜ਼ ਇਲੈਵਨ ਪੰਜਾਬ : ਕੇ.ਐਲ ਰਾਹਲ (ਕਪਤਾਨ), ਮਯੰਕ ਅਗਰਵਾਲ, ਸ਼ੇਲਡਨ ਕਾਟਰੇਲ, ਕ੍ਰਿਸ ਗੇਲ, ਗਲੇਨ ਮੈਕਸਵੇਲ, ਮੋਹੰਮਦ ਸੰਮੀ, ਮਜ਼ੀਬ ਉਰ ਰਹਿਮਾਨ, ਕਰੂਣ ਨਾਇਰ, ਜੇਮਜ਼ ਨੀਸ਼ਮ, ਨਿਕੋਲਸ ਪੂਰਣ, ਇਸ਼ਾਨ ਪੋਰੇਲ, ਅਰਸ਼ਦੀਪ ਸਿੰਘ, ਮਰੂਗਨ ਅਸ਼ਵਿਨ, ਕ੍ਰਿਸ਼ਣਅੱਪਾ ਗੌਤਮ, ਹਰਪ੍ਰੀਤ ਬਰਾੜ, ਦੀਪਕ ਹੁੱਡਾ, ਕ੍ਰਿਸ ਜੋਰਡਨ, ਸਰਫ਼ਰਾਜ਼ ਖ਼ਾਨ, ਮਨਦੀਪ ਸਿੰਘ, ਦਰਸ਼ਨ ਨਲਕਾਂਡੇ, ਰਵਿ ਬਿਸ਼ਨੋਈ, ਸਿਮਰਨ ਸਿੰਘ, ਜਗਦੀਸ਼ ਸੁਚਿਤ, ਤਜਿੰਦਰ ਸਿੰਘ, ਹਾਰਡਜ਼ ਵਿਲੋਜੇਨ।
Kolkata Knight Riders
ਕੋਲਕਾਤਾ ਨਾਈਟ ਰਾਈਡਰਜ਼ : ਦਿਨੇਸ਼ ਕਾਰਤਿਕ (ਕਪਤਾਨ ਅਤੇ ਵਿਕਟਕੀਪਰ), ਆਂਦਰੇ ਰਸੇਲ, ਕਮਲੇਸ਼ ਨਾਗਰਕੋਟੀ, ਕੁਲਦੀਪ ਯਾਦਵ, ਲਾਕੀ ਫ਼ਗਯੁਰਸਨ, ਨਿਤੀਸ਼ ਰਾਣਾ, ਪ੍ਰਸਿੱਧ ਕ੍ਰਿਸ਼ਣਾ, ਰਿੰਕੂ ਸਿੰਘ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿਧੇਸ਼ ਲਾਡ, ਸੁਨੀਲ ਨਾਰਾਇਣ, ਪੈਟ ਕਮਿਨਸ, ਇਯੋਨ ਮੋਰਗਨ, ਵਰੂਣ ਚਕਰਵਰਤੀ, ਟਾਮ ਬੈਂਟਨ, ਰਾਹਲ ਤ੍ਰਿਪਾਠੀ, ਕ੍ਰਿਸ ਗ੍ਰੀਨ, ਐਮ. ਸਿਧਾਰਥ, ਨੀਖਿਲ ਨਾਈਕ, ਅਲੀ ਖ਼ਾਨ।