Rafael Nadal announces retirement from tennis : 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ Rafael Nadal ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
Published : Oct 10, 2024, 3:41 pm IST
Updated : Oct 10, 2024, 4:09 pm IST
SHARE ARTICLE
Rafael Nadal announces retirement from tennis
Rafael Nadal announces retirement from tennis

38 ਸਾਲਾ ਟੈਨਿਸ ਸਟਾਰ ਨਵੰਬਰ ਵਿੱਚ ਮੈਲਾਗਾ ਵਿੱਚ ਹੋਣ ਵਾਲੇ ਡੇਵਿਸ ਕੱਪ ਫਾਈਨਲ 'ਚ ਸਪੇਨ ਲਈ ਖੇਡਣਗੇ ਆਖ਼ਰੀ ਮੈਚ

Rafael Nadal announces retirement from tennis : ਦਿੱਗਜ ਟੈਨਿਸ ਸਟਾਰ ਅਤੇ 22 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰਾਫੇਲ ਨਡਾਲ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਸੀਜ਼ਨ ਤੋਂ ਬਾਅਦ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲੈਣਗੇ। 38 ਸਾਲਾ ਟੈਨਿਸ ਆਈਕਨ ਨਵੰਬਰ ਵਿੱਚ ਮੈਲਾਗਾ ਵਿੱਚ ਹੋਣ ਵਾਲੇ ਡੇਵਿਸ ਕੱਪ ਫਾਈਨਲ ਵਿੱਚ ਸਪੇਨ ਲਈ ਆਪਣਾ ਆਖ਼ਰੀ ਪ੍ਰਤੀਯੋਗੀ ਮੈਚ ਖੇਡਣਗੇ।

ਨਡਾਲ ਨੇ ਵੀਰਵਾਰ ਨੂੰ ਜਾਰੀ ਕੀਤੇ ਇੱਕ ਵੀਡੀਓ ਸੰਦੇਸ਼ ਰਾਹੀਂ ਖਬਰ ਸਾਂਝੀ ਕੀਤੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਹਾਲ ਹੀ ਦੇ ਸੰਘਰਸ਼ਾਂ ਅਤੇ ਖੇਡ ਨੇ ਕਾਰਨ ਆਪਣੇ ਸਰੀਰ 'ਤੇ ਪੈਣ ਵਾਲੇ ਸਰੀਰਕ ਪ੍ਰਭਾਵ ਬਾਰੇ ਦੱਸਿਆ। ਸੰਨਿਆਸ ਦਾ ਐਲਾਨ ਕਰਦੇ ਹੋਏ ਵੀਡੀਓ 'ਚ ਨਡਾਲ ਨੇ ਕਿਹਾ, 'ਜ਼ਿੰਦਗੀ 'ਚ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਇੱਕ ਅਜਿਹੇ ਕੈਰੀਅਰ ਨੂੰ ਸਮਾਪਤ ਕਰਨ ਦਾ ਸਹੀ ਸਮਾਂ ਹੈ,ਜੋ ਮੇਰੀ ਕਲਪਨਾ ਤੋਂ ਕਿਤੇ ਲੰਬਾ ਅਤੇ ਸਫ਼ਲ ਰਿਹਾ ਹੈ।

ਉਨ੍ਹਾਂ ਨੇ ਕਿਹਾ, 'ਮੈਂ ਬਹੁਤ ਉਤਸ਼ਾਹਿਤ ਹਾਂ ਕਿ ਮੇਰਾ ਆਖਰੀ ਟੂਰਨਾਮੈਂਟ ਡੇਵਿਸ ਕੱਪ ਫਾਈਨਲ ਹੋਵੇਗਾ, ਜਿਸ 'ਚ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਾਂਗਾ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਪੂਰਨ ਚੱਕਰ ਵਿੱਚ ਆ ਗਿਆ ਹਾਂ ਕਿਉਂਕਿ ਇੱਕ ਪੇਸ਼ੇਵਰ ਟੈਨਿਸ ਖਿਡਾਰੀ ਵਜੋਂ ਮੇਰੀ ਪਹਿਲੀ ਖੁਸ਼ੀ 2004 ਵਿੱਚ ਡੇਵਿਸ ਕੱਪ ਫਾਈਨਲ ਸੀ।'

 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement