
ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਟੈਸਟ ਮੈਚ
ਨਵੀਂ ਦਿੱਲੀ: ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਦੂਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਅੱਜ ਟੈਸਟ ਮੈਚ ਦਾ ਪਹਿਲਾ ਦਿਨ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ। ਇਹ ਮੈਚ ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਪਹਿਲੀ ਪਾਰੀ ਦੌਰਾਨ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਅੱਜ ਜੈਸਵਾਲ ਨੇ ਬਣਾਈਆਂ ਹਨ ਅਤੇ ਸੈਂਕੜਾ ਵੀ ਪੂਰਾ ਕੀਤਾ ਹੈ। ਉਹ 132 ਦੌੜਾਂ ਉਤੇ ਅਜੇਤੂ ਖੇਡ ਰਹੇ ਹਨ। ਸਾਈ ਸੁਦਰਸ਼ਨ ਵੀ 87 ਦੌੜਾਂ ਬਣਾ ਕੇ ਆਊਟ ਹੋ ਗਏ। ਕੇ.ਐਲ. ਰਾਹੁਲ 38 ਦੌੜਾਂ ਬਣਾ ਕੇ ਆਊਟ ਹੋ ਗਏ। ਵੈਸਟਇੰਡੀਜ਼ ਵੱਲੋਂ ਜੋਮੇਲ ਵਾਰੀਕਨ ਨੇ 2 ਵਿਕਟਾਂ ਲਈਆਂ। ਭਾਰਤ ਨੇ 2 ਵਿਕਟਾਂ ਗੁਆ ਕੇ 292 ਦੌੜਾਂ ਬਣਾ ਲਈਆਂ ਹਨ।