ਏ.ਆਈ.ਬੀ.ਏ ਸੂਚੀ ਵਿਚ ਚੋਟੀ 'ਤੇ ਪਹੁੰਚੀ ਮੈਰੀਕਾਮ
Published : Jan 11, 2019, 12:22 pm IST
Updated : Jan 11, 2019, 12:22 pm IST
SHARE ARTICLE
Mary Kom
Mary Kom

2020 ਓਲੰਪਿਕ ਲਈ 51 ਕਿ.ਗ੍ਰਾ ਵਰਗ 'ਚ ਖੇਡਣਾ ਹੋਵੇਗਾ......

ਨਵੀਂ ਦਿੱਲੀ  : ਮੈਗਨੀਫ਼ਿਸ਼ੈਂਟ ਮੈਰੀ ਦੇ ਨਾਂ ਨਾਲ ਮਸ਼ਹੂਰ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਪਿਛਲੇ ਸਾਲ 6ਵੇਂ ਵਿਸ਼ਵ ਚੈਂਪਿਅਨਸ਼ਿਪ ਖ਼ਿਤਾਬ ਦੀ ਬਦੌਲਤ ਅੰਤਰ-ਰਾਸ਼ਟਰੀ ਮੁੱਕੇਬਾਜ਼ੀ ਸੰਘ ਦੀ ਵਿਸ਼ਵ ਰੈਕਿੰਗ ਵਿਚ ਚੋਟੀ 'ਤੇ ਪਹੁੰਚ ਗਈ ਹੈ। ਮਣੀਪੁਰ ਦੀ ਇਸ ਮੁੱਕੇਬਾਜ ਨੇ ਪਿਛਲੇ ਸਾਲ ਨਵੰਬਰ ਵਿਚ ਦਿੱਲੀ ਵਿਚ ਹੋਈ ਵਿਸ਼ਵ ਚੈਂਪਿਅਨਸ਼ਿਪ ਵਿਚ ਇਤਿਹਾਸ ਰਚਦੇ ਹੋਏ 48 ਕਿ.ਗ੍ਰਾ ਵਰਗ ਦਾ ਖ਼ਿਤਾਬ ਅਪਣੀ ਝੋਲੀ ਵਿਚ ਪਾਇਆ ਸੀ, ਜਿਸ ਨਾ ਲ ਉਹ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਮੁੱਕੇਬਾਜ਼ ਬਣ ਗਈ। ਏਆਈਬੀਏ ਦੀ ਨਵੀਂ ਸੂਚੀ ਵਿਚ ਮੈਰੀਕਾਮ ਨੇ ਅਪਣੇ ਭਾਰ ਵਰਗ ਵਿਚ 1700 ਅੰਕ ਲੈ ਕੇ ਚੋਟੀ 'ਤੇ ਕਬਜ਼ਾ ਕਰ ਲਿਆ ਹੈ।

ਮੈਰੀਕਾਮ ਨੂੰ 2020 ਓਲੰਪਿਕ ਦਾ ਸਪਨਾ ਪੂਰਾ ਕਰਨ ਲਈ 51 ਕਿ.ਗ੍ਰਾ ਵਿਚ ਖੇਡਣਾ ਹੋਵੇਗਾ ਕਿਉਂਕਿ 48 ਕ੍ਰਿ.ਗ੍ਰਾ ਨੂੰ  ਹੁਣ ਤਕ ਖੇਡਾਂ ਦੇ ਭਾਰ ਵਰਗ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਤਿੰਨ ਬੱਚਿਆਂ ਦੀ ਇਸ 36 ਸਾਲਾ ਮੁੱਕੇਬਾਜ਼ ਨੇ 2018 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਉਸ ਨੂੰ ਵਿਸ਼ਵ ਚੈਂਪਿਅਨਸ਼ਿਪ ਤੋਂ ਇਲਾਵਾ ਰਾਸ਼ਟਰ ਮੰਡਲ ਖੇਡਾਂ ਅਤੇ ਪੋਲੈਂਡ ਵਿਚ ਇਕ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਨੇ ਬੁਲਗਾਰੀਆ ਵਿਚ ਨਾਮਜ਼ਦ ਸਟ੍ਰੈਂਡੂਜਾ ਮੈਮੋਰੀਅਲ ਵਿਚ ਚਾਂਦੀ ਤਮਗ਼ਾ ਜਿੱਤਿਆ ਸੀ।

ਹੋਰ ਭਾਰਤੀਆਂ ਵਿਚ ਪਿੰਕੀ ਜਾਂਗੜਾ 51 ਕਿ.ਗ੍ਰਾ ਸੂਚੀ ਵਿਚ 8ਵੇਂ ਸਥਾਨ 'ਤੇ ਕਾਬਜ਼ ਹੈ। ਏਸ਼ੀਆਈ ਚਾਂਦੀ ਤਮਗ਼ਾ ਜੇਤੂ ਮਨੀਸ਼ਾ ਮਾਊਨ ਵੀ 54 ਕਿ.ਗ੍ਰਾ ਵਰਗ ਵਿਚ ਇਸੇ ਸਥਾਨ 'ਤੇ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗ਼ਾ ਜੇਤੂ ਸੋਨੀਆ ਲਾਠੇਰ 57 ਕਿ.ਗ੍ਰਾ ਵਿਚ ਦੂਸਰੇ ਸਥਾਨ 'ਤੇ ਹੈ। ਵਿਸ਼ਵ ਚੈਂਪੀਅਨਸ਼ਿਪ ਦੀ ਤਾਂਬਾ ਤਮਗ਼ਾ ਜੇਤੂ ਸਿਮਰਨਜੀਤ ਕੌਰ 64 ਕਿ.ਗ੍ਰਾ ਵਿਚ ਹੁਣੇ ਜਿਹੇ ਹੀ ਚੈਂਪੀਅਨ ਬਣੀ ਹੈ, ਉਹ ਅਪਣੇ ਵਰਗ ਵਿਚ ਚੌਥੇ ਸਥਾਨ 'ਤੇ ਹੈ ਜਦਕਿ ਸਾਬਕਾ ਵਿਸ਼ਵ ਚੈਂਪੀਅਨ ਐਲ ਸਰਿਤਾ ਦੇਵੀ 16ਵੇਂ ਸਥਾਨ 'ਤੇ ਹੈ। ਪੁਰਸ਼ਾਂ ਦੀ ਰੈਕਿੰਗ ਅਜੇ ਨਹੀਂ ਹੋਈ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement