1980 ਦੇ ਸਮਰ ਉਲੰਪਿਕ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ
ਜਲੰਧਰ: 1980 ਦੀਆਂ ਮਾਸਕੋ ਉਲੰਪਿਕ ਖੇਡਾਂ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਅਤੇ ਦਿੱਗਜ ਖਿਡਾਰੀ ਦਵਿੰਦਰ ਸਿੰਘ ਗਰਚਾ ਦਾ ਸਨਿਚਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ’ਤੇ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ।
ਸੁਰਜੀਤ ਹਾਕੀ ਸੁਸਾਇਟੀ ਦੇ ਮੁੱਖ ਕਾਰਜਕਾਰੀ ਇਕਬਾਲ ਸਿੰਘ ਸੰਧੂ ਨੇ ਗਰਚਾ ਦੇ ਪਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਹਾਕੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ ਹੈ।
7 ਦਸੰਬਰ 1952 ਨੂੰ ਜਨਮੇ ਦਵਿੰਦਰ ਸਿੰਘ ਗਰਚਾ ਨੇ 1980 ਦੇ ਸਮਰ ਉਲੰਪਿਕ ਵਿਚ ਭਾਰਤ ਦੀ ਇਤਿਹਾਸਕ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਇਸ ਟੂਰਨਾਮੈਂਟ ਦੇ 6 ਮੈਚਾਂ ਵਿਚ 8 ਗੋਲ ਕੀਤੇ ਸਨ। ਅਪਣੇ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਕਰੀਅਰ ਵਿਚ ਉਨ੍ਹਾਂ ਨੇ 30 ਤੋਂ ਵੱਧ ਮੈਚ ਖੇਡੇ ਅਤੇ ਕੁੱਲ 19 ਗੋਲ ਦਾਗ਼ੇ।
