ICC Women's T20 World Cup 2023: ਭਲਕੇ ਪਾਕਿਸਤਾਨ ਖ਼ਿਲਾਫ਼ ਮੈਦਾਨ ’ਚ ਉਤਰੇਗੀ ਭਾਰਤੀ ਮਹਿਲਾ ਟੀਮ
Published : Feb 11, 2023, 1:54 pm IST
Updated : Feb 11, 2023, 1:55 pm IST
SHARE ARTICLE
India vs Pakistan ICC Women's T20 World Cup 2023
India vs Pakistan ICC Women's T20 World Cup 2023

ਪਾਕਿਸਤਾਨ ਨੇ ਹਾਲਾਂਕਿ ਪਿਛਲੇ ਸਾਲ ਏਸ਼ੀਆ ਕੱਪ 'ਚ ਭਾਰਤ ਨੂੰ ਹਰਾਇਆ ਸੀ ਜਦੋਂ ਭਾਰਤੀ ਟੀਮ ਨੇ ਜ਼ਰੂਰਤ ਤੋਂ ਜ਼ਿਆਦਾ ਤਜਰਬੇ ਕੀਤੇ ਸਨ।

 

ਕੇਪਟਾਊਨ: ਲੰਬੇ ਸਮੇਂ ਤੋਂ ਆਈ.ਸੀ.ਸੀ. ਖਿਤਾਬ ਲਈ ਤਿਆਰੀ ਕਰ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਭਲਕੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਪਾਕਿਸਤਾਨ ਖ਼ਿਲਾਫ਼ ਉਤਰੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਹਮੇਸ਼ਾ ਹੀ ਰੋਮਾਂਚਕ ਹੁੰਦਾ ਹੈ। ਪਾਕਿਸਤਾਨ ਨੇ ਹਾਲਾਂਕਿ ਪਿਛਲੇ ਸਾਲ ਏਸ਼ੀਆ ਕੱਪ 'ਚ ਭਾਰਤ ਨੂੰ ਹਰਾਇਆ ਸੀ ਜਦੋਂ ਭਾਰਤੀ ਟੀਮ ਨੇ ਜ਼ਰੂਰਤ ਤੋਂ ਜ਼ਿਆਦਾ ਤਜਰਬੇ ਕੀਤੇ ਸਨ।

ਇਹ ਵੀ ਪੜ੍ਹੋ: ਜਨਮ ਦਿਹਾੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ: ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥

ਪਿਛਲੇ ਪੰਜ ਸਾਲਾਂ 'ਚ ਦੋਵਾਂ ਟੀਮਾਂ ਵਿਚਾਲੇ ਕਾਫੀ ਫਰਕ ਦੇਖਣ ਨੂੰ ਮਿਲਿਆ ਹੈ। ਭਾਰਤੀ ਟੀਮ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਦਬਦਬੇ ਨੂੰ ਲਗਾਤਾਰ ਚੁਣੌਤੀ ਦੇ ਰਹੀ ਹੈ, ਜਦਕਿ ਪਾਕਿਸਤਾਨੀ ਮਹਿਲਾ ਟੀਮ ਜ਼ਿਆਦਾ ਕੁਝ ਨਹੀਂ ਕਰ ਸਕੀ। ਪਹਿਲੀ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਤੋਂ ਇਕ ਦਿਨ ਪਹਿਲਾਂ ਹੋਣ ਵਾਲਾ ਇਹ ਮੈਚ ਭਾਰਤੀ ਖਿਡਾਰੀਆਂ ਲਈ ਵਾਧੂ ਪ੍ਰੇਰਣਾ ਪ੍ਰਦਾਨ ਕਰੇਗਾ, ਪਰ ਕੁਝ ਦਾ ਧਿਆਨ ਵੀ ਭਟਕਾ ਸਕਦਾ ਹੈ।

ਇਹ ਵੀ ਪੜ੍ਹੋ: ਓਮਾਨ ਗੋਲਫ਼ ਟੂਰਨਾਮੈਂਟ - ਰੰਧਾਵਾ ਤੇ ਭੁੱਲਰ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ, ਕੱਟ 'ਚ ਸੱਤ ਭਾਰਤੀ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਫਿਟਨੈੱਸ ਨੂੰ ਲੈ ਕੇ ਵੀ ਖਦਸ਼ੇ ਹਨ, ਜੋ ਕ੍ਰਮਵਾਰ ਮੋਢੇ ਅਤੇ ਉਂਗਲੀ ਦੀਆਂ ਸੱਟਾਂ ਨਾਲ ਜੂਝ ਰਹੀਆਂ ਹਨ। ਉਹਨਾਂ ਦੇ ਖੇਡਣ ਬਾਰੇ ਫੈਸਲਾ ਅਭਿਆਸ ਸੈਸ਼ਨ ਤੋਂ ਬਾਅਦ ਲਿਆ ਜਾਵੇਗਾ। ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ, “ਦੋਵੇਂ ਸੀਨੀਅਰ ਖਿਡਾਰੀ ਹਨ ਅਤੇ ਟੀਮ ਲਈ ਬਹੁਤ ਮਹੱਤਵਪੂਰਨ ਹਨ। ਜੇਕਰ ਉਹਨਾਂ ਦੀ ਫਿਟਨੈੱਸ ਨੂੰ ਲੈ ਕੇ ਥੋੜ੍ਹਾ ਜਿਹਾ ਵੀ ਖਦਸ਼ਾ ਹੋਇਆ ਤਾਂ ਅਸੀਂ ਕੋਈ ਜੋਖਮ ਨਹੀਂ ਉਠਾਵਾਂਗੇ ਕਿਉਂਕਿ ਇਹ ਪਹਿਲਾ ਮੈਚ ਹੈ”।

ਇਹ ਵੀ ਪੜ੍ਹੋ: ਦੇਸ਼ 'ਚ ਪਹਿਲੀ ਵਾਰ J&K 'ਚ ਮਿਲਿਆ Lithium ਦਾ ਭੰਡਾਰ, ਭਵਿੱਖ ਵਿਚ ਵਧੇਗੀ ਲੀਥੀਅਮ ਦੀ ਮੰਗ

ਭਾਰਤੀ ਟੀਮ ਕੋਲ ਸੈਮੀਫਾਈਨਲ 'ਚ ਪਹੁੰਚਣ ਦੀ ਮਜ਼ਬੂਤ ​​ਸੰਭਾਵਨਾ ਜਾਪਦੀ ਹੈ ਪਰ ਆਸਟ੍ਰੇਲੀਆ ਨੂੰ ਹਰਾਉਣ ਲਈ ਉਸ ਨੂੰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੋਵੇਗਾ। ਰੇਣੂਕਾ ਸਿੰਘ ਤੋਂ ਇਲਾਵਾ ਗੇਂਦਬਾਜ਼ਾਂ 'ਤੇ ਕੋਈ ਭਰੋਸਾ ਨਹੀਂ ਹੈ। ਅਨੁਭਵੀ ਸ਼ਿਖਾ ਪਾਂਡੇ ਨੇ ਪਿਛਲੇ ਮਹੀਨੇ ਵਾਪਸੀ ਤੋਂ ਬਾਅਦ ਇਕ ਵੀ ਵਿਕਟ ਨਹੀਂ ਲਈ ਹੈ। ਸਪਿਨਰਾਂ ਦਾ ਪ੍ਰਦਰਸ਼ਨ ਵੀ ਉਮੀਦ ਮੁਤਾਬਕ ਨਹੀਂ ਰਿਹਾ। ਦੂਜੇ ਪਾਸੇ ਹਰਮਨਪ੍ਰੀਤ ਅਤੇ ਮੰਧਾਨਾ ਨੂੰ ਬੱਲੇਬਾਜ਼ੀ ਵਿਚ ਦੂਜੇ ਸਿਰੇ ਤੋਂ ਸਮਰਥਨ ਦੀ ਲੋੜ ਹੈ।

ਇਹ ਵੀ ਪੜ੍ਹੋ: ਦੇਸ਼ 'ਚ ਪਹਿਲੀ ਵਾਰ J&K 'ਚ ਮਿਲਿਆ Lithium ਦਾ ਭੰਡਾਰ, ਭਵਿੱਖ ਵਿਚ ਵਧੇਗੀ ਲੀਥੀਅਮ ਦੀ ਮੰਗ

ਹਾਲ ਹੀ 'ਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਸ਼ੈਫਾਲੀ ਵਰਮਾ ਲਗਾਤਾਰ ਪ੍ਰਦਰਸ਼ਨ ਕਰਕੇ ਆਪਣੇ ਆਲੋਚਕਾਂ ਨੂੰ ਜਵਾਬ ਦੇਣਾ ਚਾਹੇਗੀ। ਜੇਮੀਮਾ ਰੌਡਰਿਗਜ਼ ਤੋਂ ਵੀ ਚੰਗੀ ਪਾਰੀ ਦੀ ਉਮੀਦ ਹੈ। ਗੇਂਦਬਾਜ਼ ਆਲਰਾਊਂਡਰ ਪੂਜਾ ਵਸਤਰਕਰ ਦੀ ਭੂਮਿਕਾ ਅਹਿਮ ਹੋਵੇਗੀ ਜਦਕਿ ਰਿਚਾ ਘੋਸ਼ ਨੂੰ ਡੈਥ ਓਵਰਾਂ 'ਚ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਦੱਸ ਦੇਈਏ ਕਿ ਪਾਕਿਸਤਾਨ ਨੇ ਹਾਲ ਹੀ ਵਿਚ ਆਸਟ੍ਰੇਲੀਆ ਵਿਚ ਇਕ ਲੜੀ ਖੇਡੀ ਅਤੇ ਅਭਿਆਸ ਮੈਚ ਵਿਚ ਬੰਗਲਾਦੇਸ਼ ਨੂੰ ਹਰਾਇਆ ਪਰ ਦੱਖਣੀ ਅਫਰੀਕਾ ਤੋਂ ਹਾਰ ਗਿਆ।

ਟੀਮਾਂ:

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਯਸਿਤਕਾ ਭਾਟੀਆ, ਰਿਚਾ ਘੋਸ਼, ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਦੀਪਤੀ ਸ਼ਰਮਾ, ਦੇਵਿਕਾ ਵੈਦਿਆ, ਰਾਧਾ ਯਾਦਵ, ਰੇਣੂਕਾ ਠਾਕੁਰ, ਅੰਜਲੀ ਸਰਵਾਨੀ, ਪੂਜਾ ਵਸਤਰਕਾਰ, ਰਾਜੇਸ਼ਵਰੀ, ਸ਼ਿਖਾ ਪਾਂਡੇ।

ਪਾਕਿਸਤਾਨ : ਬਿਸਮਾਹ ਮਾਰੂਫ (ਕਪਤਾਨ), ਏਮਾਨ ਅਨਵਰ, ਆਲੀਆ ਰਿਆਜ਼, ਆਇਸ਼ਾ ਨਸੀਮ, ਸਦਾਫ ਸ਼ਮਾਸ, ਫਾਤਿਮਾ ਸਨਾ, ਜਵੇਰੀਆ ਵਦੂਦ, ਮੁਨੀਬਾ ਅਲੀ, ਨਸ਼ਰਾ ਸੰਧੂ, ਨਿਦਾ ਡਾਰ, ਓਮੈਮਾ ਸੋਹੇਲ, ਸਾਦੀਆ ਇਕਬਾਲ, ਸਿਦਰਾ ਅਮੀਨ, ਸਿਦਰਾ ਨਵਾਜ਼, ਤੂਬਾ ਹਸਨ।

ਮੈਚ ਦਾ ਸਮਾਂ: ਸ਼ਾਮ 6:30 ਵਜੇ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement