3 ਕ੍ਰਿਕੇਟਰਾਂ ਦੇ ਇੱਕੋ ਦਿਨ ਵਿਆਹ, ਇੰਟਰਨੈੱਟ 'ਤੇ ਛਿੜੇ ਚਰਚੇ, ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ
Published : Nov 30, 2022, 3:30 pm IST
Updated : Nov 30, 2022, 3:31 pm IST
SHARE ARTICLE
Image
Image

ਤਿੰਨੋਂ ਵਿਆਹ ਬਿਨਾਂ ਦਿਖਾਵੇ ਦੇ ਬੜੇ ਸਾਦੇ ਢੰਗ ਨਾਲ ਮੁਕੰਮਲ ਹੋਏ

 

ਕੋਲੰਬੋ - ਸ਼੍ਰੀਲੰਕਾ ਇਸ ਵੇਲੇ ਅਫ਼ਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਿਹਾ ਹੈ, ਜਿਨ੍ਹਾਂ ਵਿੱਚੋਂ ਦੋ ਮੈਚ ਪਹਿਲਾਂ ਹੋ ਚੁੱਕੇ ਹਨ। ਪਹਿਲੇ ਵਨਡੇ ਵਿੱਚ ਮੇਜ਼ਬਾਨ ਸ਼੍ਰੀਲੰਕਾ ਅਫ਼ਗਾਨਿਸਤਾਨ ਤੋਂ ਹਾਰ ਗਿਆ ਸੀ। ਦੂਜਾ ਵਨਡੇ ਮੀਂਹ ਕਾਰਨ ਰੱਦ ਹੋ ਗਿਆ ਸੀ। ਸੋ, ਇਸ ਨਾਲ ਅਫ਼ਗਾਨਿਸਤਾਨ ਤਿੰਨ ਵਨਡੇ ਸੀਰੀਜ਼ 'ਚ 0-1 ਨਾਲ ਅੱਗੇ ਹੈ। ਦੋਵਾਂ ਟੀਮਾਂ ਵਿਚਾਲੇ ਤੀਜਾ ਵਨਡੇ ਸੀਰੀਜ਼ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ। ਸ਼੍ਰੀਲੰਕਾਈ ਟੀਮ ਨੂੰ ਇਹ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰਨ ਦੀ ਉਮੀਦ ਹੈ।

ਬੀਤੇ ਐਤਵਾਰ ਨੂੰ ਮੈਚ ਖੇਡਣ ਵਾਲੇ ਸ਼੍ਰੀਲੰਕਾ ਦੇ ਤਿੰਨ ਨੌਜਵਾਨ ਕ੍ਰਿਕਟਰਾਂ ਦੇ ਅਚਾਨਕ ਵਿਆਹ ਦੀਆਂ ਖ਼ਬਰਾਂ ਨੇ ਪ੍ਰਸ਼ੰਸਕਾਂ ਨੂੰ ਇੱਕ ਮਿੱਠਾ ਜਿਹਾ ਝਟਕਾ ਦਿੱਤਾ ਹੈ। ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਪਤੁਮ ਨਿਸਾਮ (24), ਆਲਰਾਊਂਡਰ ਚਰਿਤ ਅਸਾਲੰਕਾ (25) ਅਤੇ ਤੇਜ਼ ਗੇਂਦਬਾਜ਼ ਕਾਸੁਨ ਰਜਿਤਾ (29) ਨੇ ਕੋਲੰਬੋ ਵਿੱਚ ਵੱਖ-ਵੱਖ ਥਾਵਾਂ 'ਤੇ 28 ਨਵੰਬਰ ਦੇ ਦਿਨ ਆਪੋ-ਆਪਣੇ ਵਿਆਹ ਦੀਆਂ ਰਸਮਾਂ ਨੇਪਰੇ ਚਾੜ੍ਹੀਆਂ। ਪ੍ਰਸ਼ੰਸਕ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇਨ੍ਹਾਂ 3 ਕ੍ਰਿਕੇਟਰਾਂ ਦੇ ਵਿਆਹ ਦੀ ਪੁਸ਼ਟੀ ਸ਼੍ਰੀਲੰਕਾ ਕ੍ਰਿਕੇਟ ਬੋਰਡ ਨੇ ਕੀਤੀ ਹੈ। ਬੋਰਡ ਨੇ ਆਪਣੇ ਟਵਿਟਰ ਹੈਂਡਲ 'ਤੇ ਵਿਆਹਾਂ ਦੀਆਂ ਤਸਵੀਰਾਂ ਪੋਸਟ ਕਰਕੇ ਅਤੇ ਨਵ-ਵਿਆਹੁਤਾ ਜੋੜਿਆਂ ਨੂੰ ਵਧਾਈਆਂ ਦਿੱਤੀਆਂ।

ਸ਼੍ਰੀਲੰਕਾ ਵਿੱਚ ਆਰਥਿਕ ਸੰਕਟ ਦੇ ਚੱਲਦਿਆਂ, ਵਿਆਹ ਸਮਾਗਮ ਬਹੁਤ ਸਾਦੇ ਸਨ। ਪਰ ਇਸ ਦੇ ਬਾਵਜੂਦ, ਸ਼੍ਰੀਲੰਕਾ ਦੇ ਤਿੰਨ ਨੌਜਵਾਨ ਕ੍ਰਿਕੇਟਰਾਂ ਦੇ ਇੱਕ ਹੀ ਦਿਨ ਵਿਆਹ ਨੇ ਪ੍ਰਸ਼ੰਸਕਾਂ ਦੀ ਦਿਲਚਸਪੀ ਵਧਾ ਦਿੱਤੀ ਹੈ। ਨਵੇਂ ਵਿਆਹੇ ਪਤੁਮ ਨਿਸਾਮ, ਚਰਿਤ ਅਸਾਲੰਕਾ, ਕੁਸੁਨ ਰਜਿਤਾ ਨੂੰ ਪ੍ਰਸ਼ੰਸਕ ਕ੍ਰਿਕੇਟ ਦੇ ਨਾਲ-ਨਾਲ ਜੀਵਨ ਵਿੱਚ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇਨ੍ਹਾਂ ਕ੍ਰਿਕੇਟਰਾਂ ਦੇ ਵਿਆਹਾਂ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਗਈਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement