
Fighter Chungreng Koren News: ਵੀਡੀਓ ਵਿਚ ਫਾਈਟਰ ਨੇ PM ਮੋਦੀ ਨੂੰ ਰਾਜ ਦਾ ਦੌਰਾ ਕਰਨ ਅਤੇ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ
Manipur MMA fighter Chungreng Koren video appeal to PM narendra modi News in punjabi: ਮਨੀਪੁਰ ਦੇ ਮਿਕਸਡ ਮਾਰਸ਼ਲ ਆਰਟ ਲੜਾਕੂ ਚੁੰਗਰੇਂਗ ਕੋਰੇਨ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਤੀ ਹਿੰਸਾ ਤੋਂ ਪ੍ਰਭਾਵਿਤ ਉੱਤਰ-ਪੂਰਬੀ ਰਾਜ ਦਾ ਦੌਰਾ ਕਰਨ ਅਤੇ ਸ਼ਾਂਤੀ ਬਹਾਲ ਕਰਨ ਦੀ ਅਪੀਲ ਕਰ ਰਹੇ ਹਨ। ਇਸ ਵੀਡੀਓ 'ਚ ਚੁੰਗਰੇਂਗ ਕੋਰੇਨ ਭਾਵੁਕ ਨਜ਼ਰ ਆ ਰਹੇ ਹਨ। ਉਸ ਨੇ ਕਥਿਤ ਤੌਰ 'ਤੇ ਇਹ ਬਿਆਨ ਮੈਟ੍ਰਿਕਸ ਫਾਈਟ ਨਾਈਟ (ਐਮਐਫਐਨ) ਦੇ ਮੁਕਾਬਲੇ ਤੋਂ ਬਾਅਦ ਦਿੱਤਾ।
ਇਹ ਵੀ ਪੜ੍ਹੋ: Haryana News: ਸੈਰ ਕਰਕੇ ਵਾਪਸ ਘਰ ਆਈ ਸੇਵਾਮੁਕਤ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਨਾਲ ਭੁੰਨਿਆ, ਮੌਤ
ਕੋਰੇਨ ਨੇ ਕਿਹਾ, 'ਇਹ ਮੇਰੀ ਨਿਮਰਤਾਪੂਰਵਕ ਬੇਨਤੀ ਹੈ। ਮਨੀਪੁਰ ਵਿੱਚ ਹਿੰਸਾ ਹੋ ਰਹੀ ਹੈ। ਤਕਰੀਬਨ ਇੱਕ ਸਾਲ ਹੋ ਗਿਆ ਹੈ। ਲੋਕ ਮਰ ਰਹੇ ਹਨ ਅਤੇ ਬਹੁਤ ਸਾਰੇ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਰਾਹਤ ਕੈਂਪਾਂ ਵਿੱਚ ਭੋਜਨ ਅਤੇ ਪਾਣੀ ਦੀ ਕਮੀ ਹੈ। ਬੱਚੇ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕਰ ਪਾਉਂਦੇ। ਭਵਿੱਖ ਸਪਸ਼ਟ ਨਹੀਂ ਹੈ। ਮੋਦੀ ਜੀ, ਕਿਰਪਾ ਕਰਕੇ ਇੱਕ ਵਾਰ ਮਨੀਪੁਰ ਦਾ ਦੌਰਾ ਕਰੋ ਅਤੇ ਰਾਜ ਵਿੱਚ ਸ਼ਾਂਤੀ ਬਹਾਲ ਕਰੋ।
#Manipur MMA fighter #ChungrengKoren's emotional video appeal to PM @narendramodi goes viral#MMA #NarendraModi #Manipurviralvideo pic.twitter.com/OiuOaHDhhT
— Rozana Spokesman (@RozanaSpokesman) March 11, 2024
ਇਹ ਵੀ ਪੜ੍ਹੋ: Moga News: ਸਾਲੀ ਦੇ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ 'ਤੇ ਜੀਜੇ ਨੇ ਸਾਲੀ ਦਾ ਕੀਤਾ ਕਤਲ
ਵੀਡੀਓ ਕਲਿੱਪ ਨੂੰ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝਾ ਕੀਤਾ ਜੇਕਰ ਪ੍ਰਧਾਨ ਮੰਤਰੀ ਲਈ ਮਨੀਪੁਰ ਹੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹੁੰਦਾ ਤਾਂ ਸ਼ਾਇਦ ਅੱਜ ਮਣੀਪੁਰ ਦਾ ਹਰ ਨਾਗਰਿਕ ਰੋਣ ਲਈ ਮਜਬੂਰ ਨਾ ਹੁੰਦਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਘਟਨਾ 'ਤੇ ਭਾਜਪਾ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਪਿਛਲੇ ਸਾਲ ਮਈ ਤੋਂ ਮਣੀਪੁਰ ਵਿੱਚ ਜਾਤੀ ਹਿੰਸਾ ਵਿੱਚ 200 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਅਤੇ ਲਗਭਗ 50 ਹਜ਼ਾਰ ਲੋਕ ਬੇਘਰ ਹੋ ਚੁੱਕੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਸਲੀ ਹਿੰਸਾ ਅਰਾਜਕਤਾ ਵਿੱਚ ਬਦਲ ਗਈ ਹੈ।
(For more news apart from Manipur MMA fighter Chungreng Koren video appeal to PM narendra modi News in punjabi, stay tuned to Rozana Spokesman)