Haryana News: ਸੈਰ ਕਰਕੇ ਵਾਪਸ ਘਰ ਆਈ ਸੇਵਾਮੁਕਤ ਮਹਿਲਾ ਪ੍ਰਿੰਸੀਪਲ ਨੂੰ ਮਾਰੀਆਂ ਗੋਲੀਆਂ
Published : Mar 11, 2024, 12:14 pm IST
Updated : Mar 11, 2024, 2:08 pm IST
SHARE ARTICLE
Murder of retired female principal Kamlesh Kaushal Haryana News in punjabi
Murder of retired female principal Kamlesh Kaushal Haryana News in punjabi

Haryana News: ਘਰ ਵਿਚ ਵੜੇ ਚੋਰਾਂ ਨੂੰ ਫੜਨ ਦੌਰਾਨ ਬਦਮਾਸ਼ਾਂ ਨੇ ਕਰ ਦਿਤੀ ਫਾਇਰਿੰਗ

Murder of retired female principal Kamlesh Kaushal Haryana News in punjabi : ਹਰਿਆਣਾ ਦੇ ਕੁਰੂਕਸ਼ੇਤਰ ਵਿਚ ਐਤਵਾਰ ਰਾਤ ਚੋਰਾਂ ਨੇ ਇਕ ਸੇਵਾਮੁਕਤ ਮਹਿਲਾ ਪ੍ਰਿੰਸੀਪਲ ਨੂੰ ਗੋਲੀਆਂ ਮਾਰ ਦਿਤੀਆਂ ਗਈਆਂ। ਇਸ ਘਟਨਾ ਵਿੱਚ ਪ੍ਰਿੰਸੀਪਲ ਦਾ ਪਤੀ ਵੀ ਜ਼ਖ਼ਮੀ ਹੋ ਗਿਆ। 3 ਬਦਮਾਸ਼ ਚੋਰੀ ਕਰਨ ਲਈ ਘਰ 'ਚ ਦਾਖਲ ਹੋਏ ਸਨ। ਜਦੋਂ ਪਤੀ-ਪਤਨੀ ਨੇ ਉਨ੍ਹਾਂ ਨੂੰ ਦੇਖਿਆ ਤਾਂ ਚੋਰਾਂ 'ਚੋਂ ਇਕ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ। ਔਰਤ ਨੂੰ ਗੰਭੀਰ ਹਾਲਤ 'ਚ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Jagraon News : ਨਵ-ਵਿਆਹੀ ਜੋੜੀ ਨੂੰ ਆਨੰਦ ਕਾਰਜ ਤੋਂ 5 ਮਿੰਟ ਬਾਅਦ ਹੀ ਮਿਲਿਆ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ 

ਔਰਤ ਦੀ ਪਛਾਣ ਸਪਰਾ ਕਲੋਨੀ ਵਾਸੀ ਡੀਐਨ ਕਾਲਜ ਦੇ ਸੇਵਾਮੁਕਤ ਪ੍ਰਿੰਸੀਪਲ ਕਮਲੇਸ਼ ਕੌਸ਼ਲ ਵਜੋਂ ਹੋਈ ਹੈ। ਐਤਵਾਰ ਰਾਤ ਨੂੰ ਉਹ ਆਪਣੇ ਪਤੀ ਅਸ਼ੋਕ ਕੌਸ਼ਲ ਨਾਲ ਸੈਰ ਕਰਨ ਗਈ ਸੀ। ਜਦੋਂ ਉਹ ਕਰੀਬ 9 ਵਜੇ ਵਾਪਸ ਆਏ ਤਾਂ ਘਰ ਦਾ ਤਾਲਾ ਖੁੱਲ੍ਹਾ ਸੀ।

ਇਹ ਵੀ ਪੜ੍ਹੋ: Moga News: ਸਾਲੀ ਦੇ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ 'ਤੇ ਜੀਜੇ ਨੇ ਸਾਲੀ ਦਾ ਕੀਤਾ ਕਤਲ

ਅੰਦਰ ਜਾ ਕੇ ਦੇਖਿਆ ਕਿ ਦੋ ਨੌਜਵਾਨ ਚੋਰੀ ਕਰ ਰਹੇ ਸਨ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਚੋਰ ਘਰੋਂ ਬਾਹਰ ਆ ਗਏ ਅਤੇ ਭੱਜਣ ਲੱਗੇ। ਦੋਵਾਂ ਪਤੀ-ਪਤਨੀ ਨੇ ਚੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬਾਹਰ ਖੜ੍ਹੇ ਚੋਰਾਂ ਦੇ ਇਕ ਸਾਥੀ ਨੇ ਬਾਹਰੋਂ ਅੰਦਰ ਆ ਕੇ ਗੋਲੀਆਂ ਚਲਾ ਦਿੱਤੀਆਂ। ਕਮਲੇਸ਼ ਦੇ ਪੇਟ ਅਤੇ ਲੱਤ ਵਿੱਚ ਗੋਲੀ ਲੱਗੀ ਹੈ। ਕੋਲ ਖੜ੍ਹੇ ਪਤੀ ਅਸ਼ੋਕ ਨੂੰ ਵੀ ਛੁਰਾ ਮਾਰ ਕੇ ਜ਼ਖ਼ਮੀ ਕਰ ਦਿਤਾ। ਇਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਘਟਨਾ ਤੋਂ ਬਾਅਦ ਐਸਪੀ ਸੁਰਿੰਦਰ ਭੋਰੀਆ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜਦੋਂ ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਕ ਫੁਟੇਜ ਵਿੱਚ ਇੱਕ ਬਦਮਾਸ਼ ਬਾਈਕ 'ਤੇ ਜਾ ਰਿਹਾ ਸੀ। ਉਸ ਨੇ ਫੜੇ ਜਾਣ ਦੇ ਡਰੋਂ ਮੂੰਹ 'ਤੇ ਰੁਮਾਲ ਬੰਨ੍ਹ ਲਿਆ ਸੀ।

(For more news apart from Retired female principal Kamlesh Kaushal Haryana News in punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement