
ਦੇਰ ਰਾਤ ਆਈ.ਪੀ.ਐਲ. 11 ਦਾ ਇਕ ਮੈਚ ਐਮ.ਏ. ਚਿਦੰਬਰਸਮ ਸਟੇਡੀਅਮ ਵਿਚ ਖੇਡਿਆ ਗਿਆ।
ਚੇਨਈ : ਦੇਰ ਰਾਤ ਆਈ.ਪੀ.ਐਲ. 11 ਦਾ ਇਕ ਮੈਚ ਐਮ.ਏ. ਚਿਦੰਬਰਸਮ ਸਟੇਡੀਅਮ ਵਿਚ ਖੇਡਿਆ ਗਿਆ। ਇਸ ਰੁਮਾਂਚਕ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪੰਜ ਵਿਕਟ ਨਾਲ ਹਰਾ ਦਿਤਾ। ਇਸ ਜਿੱਤ ਨਾਲ ਹੀ ਚੇਨਈ ਨੇ ਟੂਰਨਾਮੈਂਟ ਵਿਚ ਅਪਣੀ ਦੂਜੀ ਜਿੱਤ ਦਰਜ ਕਰ ਲਈ ਹੈ। ਕੋਲਕਾਤਾ ਨੇ ਚੇਨਈ ਸਾਹਮਣੇ 203 ਦੌੜਾਂ ਦਾ ਟੀਚਾ ਰਖਿਆ ਸੀ, ਜਿਸ ਨੂੰ ਚੇਨਈ ਦੇ ਬੱਲੇਬਾਜ਼ਾਂ ਨੇ ਆਖ਼ਰੀ ਓਵਰ ਵਿਚ ਇਕ ਗੇਂਦ ਬਾਕੀ ਰਹਿੰਦੇ ਹੋਏ ਪੰਜ ਵਿਕਟ ਗਵਾ ਕੇ ਹਾਸਲ ਕਰ ਲਿਆ। CSK beat KKR by five wickets in a thrillerਚੇਨਈ ਨੂੰ ਆਖ਼ਰੀ ਓਵਰ ਵਿਚ ਜਿੱਤ ਲਈ 17 ਦੌੜਾਂ ਦੀ ਜ਼ਰੂਰਤ ਸੀ ਅਤੇ ਆਖ਼ਰੀ ਓਵਰ 'ਚ ਗੇਂਦਬਾਜ਼ੀ ਕਰਨ ਦੀ ਜ਼ਿੰਮੇਵਾਰੀ ਵਿਨੇ ਕੁਮਾਰ ਨੂੰ ਸੌਂਪੀ ਗਈ। ਉਥੇ ਹੀ ਚੇਨਈ ਲਈ ਪਿਛਲੇ ਮੈਚ ਦੇ ਹੀਰੋ ਡਵੇਨ ਬਰਾਵੋ ਕਰੀਜ਼ 'ਤੇ ਸਨ। ਪਹਿਲੀ ਗੇਂਦ 'ਤੇ ਬਰਾਵੋ ਨੇ ਛਿੱਕਾ ਲਗਾਇਆ ਅਤੇ ਇਹ ਗੇਂਦ ਨੋ ਬਾਲ ਵੀ ਸੀ। ਇਸ ਤਰ੍ਹਾਂ ਚੇਨਈ ਨੂੰ ਸੱਤ ਦੌੜਾਂ ਜ਼ਿਆਦਾ ਮਿਲ ਗਈਆਂ। ਹੁਣ ਚੇਨਈ ਨੂੰ 6 ਗੇਂਦਾਂ ਵਿਚ 10 ਦੌੜਾਂ ਦੀ ਜ਼ਰੂਰਤ ਸੀ। ਪਹਿਲੀ ਗੇਂਦ 'ਤੇ ਬਰਾਵੋ ਨੇ ਦੋ ਦੌੜਾਂ ਹਾਸਲ ਕੀਤੀਆਂ, ਦੂਜੀ ਗੇਂਦ 'ਤੇ ਇਕ ਦੌੜ ਹਾਸਲ ਕੀਤੀ। ਰਵਿੰਦਰ ਜਡੇਜਾ ਨੇ ਤੀਜੀ ਗੇਂਦ 'ਤੇ ਇਕ ਦੌੜ ਲੈ ਕੇ ਇਕ ਵਾਰ ਫਿਰ ਬਰਾਵੋ ਨੂੰ ਸਟਰਾਈਕ ਦੇ ਦਿਤੀ। ਅਗਲੀ ਗੇਂਦ 'ਤੇ ਬਰਾਵੋ ਨੇ ਫਿਰ ਇਕ ਦੌੜ ਲੈ ਲਈ। ਹੁਣ 2 ਗੇਂਦਾਂ ਵਿਚ ਚੇਨਈ ਨੂੰ ਜਿੱਤ ਲਈ 4 ਦੌੜਾਂ ਦੀ ਜ਼ਰੂਰਤ ਸੀ ਅਤੇ ਜਡੇਜਾ ਨੇ ਛਿੱਕਾ ਲਗਾ ਕੇ ਚੇਨਈ ਨੂੰ ਜਿੱਤ ਦਿਵਾ ਦਿਤੀ।
CSK beat KKR by five wickets in a thrillerਇਸ ਤਰ੍ਹਾਂ ਚੇਨਈ ਨੇ ਆਖ਼ਰੀ ਓਵਰ ਵਿਚ ਇਕ ਗੇਂਦ ਬਾਕੀ ਰਹਿੰਦੇ ਹੋਏ ਪੰਜ ਵਿਕਟ ਗਵਾ ਕੇ ਇਹ ਟੀਚਾ ਹਾਸਲ ਕਰ ਲਿਆ। ਵਿਨੇ ਕੁਮਾਰ ਕੇ.ਕੇ.ਆਰ. ਟੀਮ ਵਿਚ ਸੱਭ ਤੋਂ ਮਾੜੇ ਭਾਰਤੀ ਗੇਂਦਬਾਜ਼ ਸਾਬਤ ਹੋਏ। ਵਿਨੇ ਕੁਮਾਰ ਨੇ 1.5 ਓਵਰ ਵਿਚ 35 ਦੌੜਾਂ ਦਿਤੀਆਂ। ਕੇ.ਕੇ.ਆਰ. ਦੇ ਫ਼ੈਨਜ਼ ਉਨ੍ਹਾਂ ਦੀ ਜਗ੍ਹਾ ਟੀਮ ਵਿਚ ਕਮਲੇਸ਼ ਨਾਗਰਕੋਟੀ ਨੂੰ ਲੈਣ ਦੀ ਵਕਾਲਤ ਕਰ ਰਹੇ ਹਨ।
CSK beat KKR by five wickets in a thrillerਚੇਨਈ ਲਈ ਸੈਮ ਬਿਲਿੰਗਸ ਨੇ 23 ਗੇਂਦਾਂ ਵਿਚ ਦੋ ਚੌਕੇ ਅਤੇ ਪੰਜ ਛਿੱਕਿਆਂ ਦੀ ਮਦਦ ਨਾਲ 53 ਦੌੜਾਂ ਦੀ ਪਾਰੀ ਖੇਡਣ ਵਿਚ ਕਾਮਯਾਬ ਰਹੇ। ਬਿਲਿੰਗਸ ਤੋਂ ਇਲਾਵਾ ਚੇਨਈ ਲਈ ਸ਼ੇਨ ਵਾਟਸਨ ਨੇ 19 ਗੇਂਦਾਂ 'ਤੇ 42 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ ਤਿੰਨ ਚੌਕੇ ਅਤੇ ਤਿੰਨ ਛਿੱਕੇ ਸ਼ਾਮਲ ਸਨ।