
ਆਈ.ਪੀ.ਐਲ ਛੱਡ ਕੇ ਪਰਤੇ ਘਰ
ਪੁਣੇ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਅਪਣੇ ਪਰਵਾਰ ਦੇ ਇਕ ਮੈਂਬਰ ਦੇ ਦਿਹਾਂਤ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ ‘ਬਾਇਉ-ਬਬਲ’ ਛੱਡ ਦਿਤਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੁੰਬਈ ਇੰਡੀਅਨਜ਼ ਵਿਰੁਧ ਮੈਚ ਤੋਂ ਬਾਅਦ ਅਪਣੀ ਭੈਣ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਹਰਸ਼ਲ ਪਟੇਲ ਬਾਇਉ-ਬਬਲ ਤੋਂ ਬਾਹਰ ਹੋ ਗਏ ਹਨ।
Harshal Patel
ਪਿਛਲੇ ਦੋ ਸੈਸ਼ਨ ਤੋਂ ਹਰਸ਼ਲ ਆਰ. ਸੀ. ਬੀ. ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਮੁੰਬਈ ਇੰਡੀਅਨਜ਼ ’ਤੇ ਟੀਮ ਦੀ 7 ਵਿਕਟਾਂ ਨਾਲ ਜਿੱਤ ’ਚ ਦੋ ਵਿਕਟ ਝਟਕਾਏ ਸਨ। ਆਈ. ਪੀ. ਐੱਲ. ਦੇ ਸੂਤਰ ਨੇ ਕਿਹਾ, ‘ਬਦਕਿਸਮਤੀ ਨਾਲ, ਹਰਸ਼ਲ ਨੂੰ ਆਪਣੀ ਭੈਣ ਦੇ ਦਿਹਾਂਤ ਕਾਰਨ ਬਾਇਉ-ਬਬਲ ਛਡਣਾ ਪਿਆ। ਉਨ੍ਹਾਂ ਨੇ ਪੁਣੇ ਤੋਂ ਮੁੰਬਈ ਲਈ ਟੀਮ ਬੱਸ ਨਹੀਂ ਲਈ।’
Harshal Patel
ਉਨ੍ਹਾਂ ਕਿਹਾ, ‘ਉਹ 12 ਅਪ੍ਰੈਲ ਨੂੰ ਚੇਨਈ ਸੁਪਰ ਕਿੰਗਜ਼ ਵਿਰੁਧ ਅਗਲੇ ਮੈਚ ਤੋਂ ਬਾਇਉ-ਬਬਲ ਨਾਲ ਜੁੜਨਗੇ।’ ਪਿਛਲੇ ਸਾਲ ਡੈਬਿਊ ਤੋਂ ਬਾਅਦ ਤੋਂ 31 ਸਾਲਾ ਹਰਸ਼ਲ ਨੇ 8 ਟੀ-20 ਕੌਮਾਂਤਰੀ ਮੈਚ ਖੇਡੇ ਹਨ।
Harshal Patel