ਆਈਪੀਐਲ ਮੈਚ 'ਤੇ ਸੱਟਾ ਲਗਾ ਰਹੇ 11 ਲੋਕ ਗ੍ਰਿਫ਼ਤਾਰ
Published : May 11, 2018, 4:51 pm IST
Updated : May 11, 2018, 4:51 pm IST
SHARE ARTICLE
Arrest
Arrest

ਸਥਾਨਕ ਪੁਲਿਸ ਨੇ ਆਈਪੀਐਲ ਮੈਚ 'ਤੇ ਸੱਟਾ ਲਗਾਉਣ ਦੇ ਦੋਸ਼ ਵਿਚ 11 ਲੋਕਾਂ ਨੂੰ ਕਲ ਰਾਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਇਕ ਲੱਖ ਤਿੰਨ ਹਜ਼ਾਰ ਰੁਪਏ...

ਨੋਇਡਾ, 11 ਮਈ : ਸਥਾਨਕ ਪੁਲਿਸ ਨੇ ਆਈਪੀਐਲ ਮੈਚ 'ਤੇ ਸੱਟਾ ਲਗਾਉਣ ਦੇ ਦੋਸ਼ ਵਿਚ 11 ਲੋਕਾਂ ਨੂੰ ਕਲ ਰਾਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਇਕ ਲੱਖ ਤਿੰਨ ਹਜ਼ਾਰ ਰੁਪਏ ਨਕਦ, ਤੇਰਾਂ ਮੋਬਾਈਲ, ਤਿੰਨ ਲੈਪਟਾਪ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਪੁਲਿਸ ਮੁਖੀ (ਦਿਹਾਤੀ) ਸੁਨੀਤੀ ਨੇ ਦਸਿਆ ਕਿ ਬਿਤੀ ਰਾਤ ਗਸ਼ਤ 'ਤੇ ਨਿਕਲੇ ਸੂਰਜਪੁਰ ਦੇ ਥਾਣੇ ਅਧੀਕਾਰੀ ਇੰਚਾਰਜ ਪੰਕਜ ਰਾਏ ਨੂੰ ਆਈਪੀਐਲ ਮੈਚ 'ਤੇ ਸੱਟਾ ਲਗਾਏ ਜਾਣ ਦੀ ਸੂਚਨ ਮਿਲੀ ਸੀ।

ArrestArrest

ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪਾਈ ਸੈਕਟਰ ਸਥਿਤ ਅਲਸਟੋਨਿਆ ਅਪਾਰਟਮੈਂਟ 'ਚ ਛਾਪੇਮਾਰੀ ਕੀਤੀ। ਉਨ੍ਹਾਂ ਨੇ ਦਸਿਆ ਕਿ ਪੁਲਿਸ ਨੇ ਪ੍ਖਰ ਤੀਵਾਰੀ, ਅੰਕਿਤ ਚੌਧਰੀ,  ਸ਼ੁਭਮ ਕੁਮਾਰ, ਸੌਰਭ ਕੁਮਾਰ, ਰਾਜੀਵ, ਅਮਨ, ਰਿਸ਼ਭ ਚੌਧਰੀ, ਨਿਸ਼ਾਂਤ, ਰੋਹੀਤ ਸਮੇਤ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਪੁੱਛਗਿਛ ਦੌਰਾਨ ਪੁਲਿਸ ਨੂੰ ਪਤਾ ਚਲਿਆ ਹੈ ਕਿ ਇਹ ਲੋਕ ਕਾਫ਼ੀ ਦਿਨਾਂ ਤੋਂ ਆਈਪੀਐਲ 'ਤੇ ਸੱਟਾ ਲਗਾ ਰਹੇ ਸਨ। ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।
 

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement