
ਟੀਮ ਦੇ ਵਿਦੇਸ਼ੀ ਖਿਡਾਰੀ, ਜੋ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਵਿਚਾਲੇ ਪੂਰੇ ਪੱਧਰ ’ਤੇ ਜੰਗ ਦੀ ਸੰਭਾਵਨਾ
ਨਵੀਂ ਦਿੱਲੀ : ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿਕੀ ਪੋਂਟਿੰਗ ਅਪਣੇ ਘਰ ਲਈ ਰਵਾਨਾ ਹੋਣ ਹੀ ਵਾਲੇ ਸਨ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਲਾਗੂ ਹੋ ਗਈ।
ਇਸ ਦੇ ਬਾਵਜੂਦ, ਆਸਟਰੇਲੀਆ ਦੇ ਮਹਾਨ ਖਿਡਾਰੀ ਕੋਲ ਆਸਟਰੇਲੀਆ ਵਾਪਸ ਜਾਣ ਦਾ ਬਦਲ ਸੀ ਪਰ ਉਨ੍ਹਾਂ ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ, ਜਿਸ ਕਾਰਨ ਉਹ ਚਿੰਤਤ ਮੁਸਾਫ਼ਰਾਂ ਨਾਲ ਭਰੇ ਜਹਾਜ਼ ਤੋਂ ਆਖਰੀ ਪਲਾਂ ’ਚ ਉਤਰ ਗਏ।
ਨਾ ਸਿਰਫ਼ ਪੋਂਟਿੰਗ ਦਿੱਲੀ ’ਚ ਰੁਕੇ ਬਲਕਿ ਉਨ੍ਹਾਂ ਨੇ ਇਹ ਵੀ ਯਕੀਨੀ ਬਣਾਇਆ ਕਿ ਉਨ੍ਹਾਂ ਦੀ ਟੀਮ ਦੇ ਵਿਦੇਸ਼ੀ ਖਿਡਾਰੀ, ਜੋ ਦੋ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਵਿਚਾਲੇ ਪੂਰੇ ਪੱਧਰ ’ਤੇ ਜੰਗ ਦੀ ਸੰਭਾਵਨਾ ਨੂੰ ਵੇਖਦੇ ਹੋਏ ਘਰ ਜਾਣ ਲਈ ਤਿਆਰ ਸਨ, ਸਨਿਚਰਵਾਰ ਰਾਤ ਨੂੰ ਕੌਮੀ ਰਾਜਧਾਨੀ ਤੋਂ ਉਡਾਣ ’ਚ ਸਵਾਰ ਨਾ ਹੋਣ।
ਪੰਜਾਬ ਕਿੰਗਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਤੀਸ਼ ਮੈਨਨ ਨੇ ਵਿਸ਼ਵ ਕੱਪ ਜੇਤੂ ਕਪਤਾਨ ਵਲੋਂ ਵਿਦੇਸ਼ੀ ਖਿਡਾਰੀਆਂ ਨੂੰ ਦਿਤੀ ਗਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਇਹ ਪੋਂਟਿੰਗ ਦੇ ਕਿਰਦਾਰ ਨੂੰ ਦਰਸਾਉਂਦਾ ਹੈ। ਸਿਰਫ ਉਹ ਹੀ ਅਜਿਹਾ ਕਰ ਸਕਦੇ ਸਨ।’’
8 ਮਈ ਨੂੰ ਆਈ.ਪੀ.ਐਲ. ਮੈਚ ਰੱਦ ਹੋਣ ਤੋਂ ਬਾਅਦ ਧਰਮਸ਼ਾਲਾ ਤੋਂ ਦਿੱਲੀ ਤਕ ਦੀ ਯਾਤਰਾ ਕਰਨ ਵਾਲੇ ਖਿਡਾਰੀਆਂ ਦੇ ਬੇਚੈਨ ਬੈਚ ’ਚ ਮਾਰਕਸ ਸਟੋਇਨਿਸ, ਆਰੋਨ ਹਾਰਡੀ, ਜੋਸ਼ ਇੰਗਲਿਸ ਅਤੇ ਜੇਵੀਅਰ ਬਾਰਟਲੇਟ (ਸਾਰੇ ਆਸਟਰੇਲੀਆ ਤੋਂ) ਸ਼ਾਮਲ ਸਨ।
ਸੂਤਰਾਂ ਨੇ ਕਿਹਾ ਕਿ ਵਿਦੇਸ਼ੀ ਖਿਡਾਰੀ ਇਸ ਤਰ੍ਹਾਂ ਦੀ (ਜੰਗ ਵਰਗੀ ਸਥਿਤੀ) ਦੇ ਆਦੀ ਨਹੀਂ ਹਨ। ਇਸ ਲਈ, ਉਨ੍ਹਾਂ ਲਈ ਚਿੰਤਤ ਮਹਿਸੂਸ ਕਰਨਾ ਸੁਭਾਵਕ ਸੀ। ਸਟੋਇਨਿਸ ਦੀ ਅਗਵਾਈ ਵਿਚ, ਉਹ ਸਾਰੇ ਜਲਦੀ ਤੋਂ ਜਲਦੀ ਛੱਡਣਾ ਚਾਹੁੰਦੇ ਸਨ ਅਤੇ ਸਮਝਣ ਯੋਗ ਹੈ। ਪਰ ਪੋਂਟਿੰਗ ਨੇ ਉਨ੍ਹਾਂ ਨੂੰ ਜੰਗਬੰਦੀ ਤੋਂ ਬਾਅਦ ਵਾਪਸ ਰਹਿਣ ਲਈ ਰਾਜ਼ੀ ਕਰ ਲਿਆ ਹੈ।
ਦਖਣੀ ਅਫਰੀਕਾ ਦੇ ਮਾਰਕੋ ਜੈਨਸਨ, ਜੋ ਇਸ ਸੀਜ਼ਨ ’ਚ ਪੀਬੀਕੇਐਸ ਪਲੇਇੰਗ ਇਲੈਵਨ ’ਚ ਨਿਯਮਤ ਤੌਰ ’ਤੇ ਸ਼ਾਮਲ ਹਨ, ਇਕਲੌਤੇ ਹਨ ਜੋ ਭਾਰਤ ਛੱਡ ਗਏ ਹਨ ਪਰ ਉਹ ਦੁਬਈ ’ਚ ਹਨ ਅਤੇ ਹਾਲਾਤ ਠੀਕ ਹੋਣ ’ਤੇ ਛੇਤੀ ਵਾਪਸ ਆ ਸਕਦੇ ਹਨ।
ਮੁਅੱਤਲ ਹੋ ਚੁਕੇ ਆਈ.ਪੀ.ਐਲ. ਦੇ 16 ਮਈ ਤੋਂ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਦਕਿ 30 ਮਈ ਜਾਂ 1 ਜੁਨ ਨੂੰ ਫ਼ਾਈਨ ਹੋ ਸਕਦਾ ਹੈ।