India-Pakistan T20 : ਡਰੇਕ ਨੇ ਭਾਰਤ ਬਨਾਮ ਪਾਕਿਸਤਾਨ ਮੈਚ 'ਤੇ ਸੱਟਾ ਲਗਾ ਕੇ ਜਿੱਤੇ 7 ਕਰੋੜ ਰੁਪਏ! ਰਿਪੋਰਟ ਵਿਚ ਖੁਲਾਸਾ
Published : Jun 11, 2024, 1:16 pm IST
Updated : Jun 11, 2024, 1:16 pm IST
SHARE ARTICLE
Drake scoops 7 crore win with India-Pakistan T20 bet
Drake scoops 7 crore win with India-Pakistan T20 bet

ਭਾਰਤ ਨੇ ਐਤਵਾਰ ਸ਼ਾਮ ਨੂੰ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਛੇ ਦੌੜਾਂ ਨਾਲ ਹਰਾਇਆ।

India-Pakistan T20:  ਇਕ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਗਾਇਕ ਡਰੇਕ ਨੇ ਭਾਰਤ ਬਨਾਮ ਪਾਕਿਸਤਾਨ ਮੈਚ 'ਤੇ ਸੱਟਾ ਲਗਾ ਕੇ 7 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਭਾਰਤ ਨੇ ਐਤਵਾਰ ਸ਼ਾਮ ਨੂੰ ਟੀ-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਛੇ ਦੌੜਾਂ ਨਾਲ ਹਰਾਇਆ। ਡਰੇਕ ਨੇ ਭਾਰਤ ਦੀ ਜਿੱਤ 'ਤੇ ਸ਼ਰਤ ਲਗਾਈ ਸੀ। ਉਸ ਨੇ ਵੀਕਐਂਡ 'ਤੇ ਅਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਖੁਲਾਸਾ ਕੀਤਾ ਕਿ ਉਸ ਨੇ ਭਾਰਤ 'ਤੇ 5.4 ਕਰੋੜ ਰੁਪਏ ਦਾ ਸੱਟਾ ਲਗਾਇਆ ਹੈ।

ਯੂਕੇ ਪ੍ਰਕਾਸ਼ਨ ਮਿਰਰ ਅਨੁਸਾਰ, ਡਰੇਕ ਨੇ ਕਥਿਤ ਤੌਰ 'ਤੇ £715,000 (7.58 ਕਰੋੜ ਰੁਪਏ) ਜਿੱਤੇ, ਜਿਸ ਵਿਚੋਂ £204,000 (2.16 ਕਰੋੜ ਰੁਪਏ) ਸਿਰਫ਼ ਮੁਨਾਫ਼ਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ, "ਨਤੀਜੇ ਵਜੋਂ, ਡਰੇਕ ਨੇ ਕੁੱਲ £715,000 ਅਤੇ £204,000 ਦਾ ਸ਼ੁੱਧ ਲਾਭ ਜਿੱਤਿਆ"।

ਦੱਸ ਦੇਈਏ ਕਿ ਭਾਰਤ ਨੇ ਐਤਵਾਰ ਨੂੰ ਟੂਰਨਾਮੈਂਟ ਦਾ ਅਪਣਾ ਦੂਜਾ ਮੈਚ ਖੇਡਿਆ। ਇਸ ਮੈਚ ਵਿਚ ਉਨ੍ਹਾਂ ਦਾ ਸਾਹਮਣਾ ਪਾਕਿਸਤਾਨ ਨਾਲ ਹੋਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 19 ਓਵਰਾਂ ਵਿਚ ਅਪਣੀਆਂ ਸਾਰੀਆਂ ਵਿਕਟਾਂ ਗੁਆ ਕੇ 119 ਦੌੜਾਂ ਬਣਾਈਆਂ। ਪਾਕਿਸਤਾਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ, ਜਿਸ ਨਾਲ ਭਾਰਤੀ ਪ੍ਰਸ਼ੰਸਕਾਂ ਨੂੰ ਚਿੰਤਾ ਹੋਈ। ਹਾਲਾਂਕਿ ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਨੇ ਟੀਮ ਨੂੰ ਬਚਾਇਆ। ਬੁਮਰਾਹ ਨੇ ਮੈਚ ਦੌਰਾਨ ਤਿੰਨ ਵਿਕਟਾਂ ਲਈਆਂ ਅਤੇ ਸਿਰਫ 14 ਦੌੜਾਂ ਹੀ ਦਿਤੀਆਂ, ਜਦਕਿ ਪੰਡਯਾ ਨੇ ਦੋ ਵਿਕਟਾਂ ਲਈਆਂ ਅਤੇ 24 ਦੌੜਾਂ ਦਿਤੀਆਂ।

(For more Punjabi news apart from Drake scoops 7crore win with India-Pakistan T20 bet, stay tuned to Rozana Spokesman)

 

Tags: drake

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement