23 ਸਾਲ ਦੀ ਪੰਜਾਬਣ ਨੇ ਕਰਾ ਦਿੱਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

By : GAGANDEEP

Published : Jul 11, 2021, 11:25 am IST
Updated : Jul 11, 2021, 12:37 pm IST
SHARE ARTICLE
Harleen Deol
Harleen Deol

Sachin Tendulkar ਵੀ ਹੋ ਗਏ ਮੁਰੀਦ

ਨਵੀਂ ਦਿੱਲੀ: ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਇਕ ਵਾਰ ਚਰਚਾਵਾਂ ਵਿਚ ਆ ਗਈ ਹੈ। ਬੇਸ਼ੱਕ ਮੀਂਹ ਕਾਰਣ ਉਹ ਮੈਚ ਹਾਰ ਗਈ ਹੋਵੇ ਪਰ ਮੈਚ ਵਿਚ ਇਸ 23 ਸਾਲ ਦੀ ਪੰਜਾਬ ਦੀ ਧੀ ਨੇ ਉਹ ਕਰ ਦਿਖਾਇਆ ਜਿਸ ਨੂੰ ਤੁਸੀਂ ਵਿਰਾਟ ਕੋਹਲੀ ਅਤੇ ਸੁਰੇਸ਼ ਰੈਣਾ ਵਰਗੇ ਖਿਡਾਰੀ ਨੂੰ ਕਰਦੇ ਹੋਏ ਵੇਖਿਆ ਹੋਵੇਗਾ।

Harleen DeolHarleen Deol

ਪੰਜਾਬ ਦੀ ਇਹ ਧੀ ਮੈਚ ਵਿਚ ਉਸ ਵੇਲੇ ਜਾਨ ਪਾ ਦਿੱਤੀ ਜਿਸ ਵੇਲੇ ਉਹ ਇਕ ਸ਼ਾਨਦਾਰ ਕੈਚ ਫੜਦੀ ਹੈ।  ਗੱਲ ਕਰ ਰਹੇ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਲੀਨ ਦਿਓਲ ਦੀ। ਜਿਸ ਦੇ ਕੈਚ ਫੜਨ ਦੇ ਵੱਖਰੇ ਹੀ ਸਟਾਈਲ ਦੇ ਵੱਡੇ-ਵੱਡੇ ਕ੍ਰਿਕਟਰ ਵੀ ਫੈਨ ਹੋ ਗਏ। 

Harleen DeolHarleen Deol

ਦੱਸ ਦਈਏ ਕਿ ਇਹ ਹਰਲੀਨ ਦੀ ਇਹ ਵੀਡੀਓ ਉਸ ਵੇਲੇ ਵਾਇਰਲ ਹੋ ਜਾਂਦੀ ਹੈ ਜਦ ਉਹ ਇੰਗਲੈਂਡ ਦੀ ਇਕ ਖਿਡਾਰਨ ਦੀ ਕੈਚ ਨੂੰ ਵੱਖਰੇ ਹੀ ਸਟਾਈਲ ਨਾਲ ਫੜਦੀ ਹੈ। ਜਿਹੜੀ ਕਿ ਵੇਖਦੇ ਹੀ ਵੇਖਦੇ ਵਾਇਰਲ ਹੋ ਜਾਂਦੀ ਹੈ।

Harleen DeolHarleen Deol

 ਤੁਸੀਂ ਵੇਖ ਸਕਦੇ ਹੋ ਕਿਵੇਂ ਆਪਣੀ ਐਥਲੈਟਿਕਸ ਸਕਿੱਲ ਦੀ ਵਰਤੋਂ ਕਰਦੇ ਹੋਏ ਹਰਲੀਨ ਕੈਚ ਫੜਦੀ ਹੈ। ਪਹਿਲਾਂ ਤਾਂ ਉਹ ਛਾਲ ਮਾਰ ਕੈਚ ਫੜਦੀ ਹੈ ਤੇ ਆਪਣਾ ਸੰਤੁਲਨ ਬਣਾਉਣ ਲਈ ਬਾਓਡਰੀ ਤੋਂ ਪਾਰ ਡਿੱਗਦੀ ਹੈ ਅਤੇ ਫਿਰ ਸੰਤੋਲਨ ਬਣਾਉਂਦੇ ਹੋਏ ਦੁਬਾਰਾ ਕੈਚ ਨੂੰ ਫੜਦੀ  ਹੈ। 

Harleen DeolHarleen Deo

ਚੰਡੀਗੜ੍ਹ ਦੀ ਰਹਿਣ ਵਾਲੀ ਹਰਲੀਨ ਕੌਰ ਦਿਓਲ ਵੱਲੋਂ ਫੜ੍ਹੀ ਇਸ ਕੈਚ ਨੇ ਉਸ ਨੂੰ ਹੀਰੋ ਤੋਂ ਸੁਪਰ ਖਿਡਾਰਨ ਬਣਾ ਦਿੱਤਾ ਹੈ। ਹਰਲੀਨ ਵੱਲੋਂ ਇਹ ਕੈਚ ਉਸ ਵੇਲੇ ਫੜਿਆ ਜਾਂਦਾ ਹੈ ਜਦ ਇੰਗਲੈਂਡ ਦੀ Amy Ellen Jones ਚੰਗੀ ਸ਼ਾਟ ਖੇਡਦੀ ਹੈ ਅਤੇ ਉਸ ਦੀ ਕੈਚ ਸਿੱਧਾ ਹਰਲੀਨ ਦੇ ਹੱਥਾਂ ਵਿਚ ਪਹੁੰਚਦੀ ਹੈ।

Harleen DeolHarleen Deol

ਮੈਚ ਦੀ ਸ਼ੁਰੂਆਤ ਇੰਗਲੈਂਡ ਪਹਿਲਾਂ ਬੈਟਿੰਗ ਲੈ ਕੇ ਕਰਦੀ ਹੈ  ਅਤੇ 20 ਓਵਰਾਂ ਵਿਚ 7 ਵਿਕਟਾਂ ਗੁਆ ਕੇ 177 ਰਨ ਬਣਾਉਂਦੀ ਹੈ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਟੀਮ 4 ਓਵਰਾਂ ਸਿਰਫ 22 ਰਨ ਹੀ ਬਣਾ ਪਾਉਂਦੀ  ਹੈ  ਅਤੇ ਡਕਵਰਥ ਲੁਇਸ ਦੇ ਨਿਯਮ ਤਹਿਤ ਹਾਰ ਜਾਂਦੀ ਹੈ।

Harleen DeolHarleen Deol

ਹਰਲੀਨ ਦੀ ਕੈਚ ਫੜਣ ਵਾਲੀ ਵੀਡੀਓ ਇਸ ਕਦਰ ਵਾਇਰਲ ਹੋ ਰਹੀ ਹੈ ਕਿ ਵੱਡੇ-ਵੱਡੇ ਖਿਡਾਰੀ ਵੀ ਉਸ ਦੇ ਮੁਰੀਦ ਹੋ  ਗਏ। ਕ੍ਰਿਕਟ ਦੇ ਗਾਡਫਾਦਰ ਵਜੋਂ ਜਾਣੇ ਜਾਣ ਵਾਲੇ ਸਚਿਨ ਤੇਂਦੁਲਕਰ ਟਵੀਟ ਕਰ ਹਰਲੀਨ ਦਿਓਲ ਬਾਰੇ ਲਿੱਖਦੇ ਨੇ ਕਿ ਇਹ ਇਕ ਸ਼ਾਨਦਾਰ ਕੈਚ ਸੀ ਹਰਲੀਨ ਦਿਓਲ। ਮੇਰੇ ਲਈ ਇਹ ਸਾਲ ਦੀ ਸਭ ਤੋਂ ਸ਼ਾਨਦਾਰ ਕੈਚ ਹੈ। ਇਸ ਤੋਂ ਇਲਾਵਾ ਸਾਬਕਾ ਖਿਡਾਰੀ ਵੀ. ਵੀ. ਐੱਸ. ਲਕਸ਼ਮਣ, ਹਰਭਜਨ ਸਿੰਘ ਅਤੇ ਆਨੰਦ ਮਹਿੰਦਰਾ ਵਰਗੇ ਹਸਤੀਆਂ ਨੇ ਵੀ ਤਰੀਫਾਂ ਦੇ ਪੁੱਲ ਬੰਨ੍ਹ ਦਿੱਤੇ ਹਨ। 

 

 

ਜਿਸ ਤੋਂ ਬਾਅਦ ਲੋਕਾਂ ਵੱਲੋਂ ਖੁਸ਼ੀ ਭਰੇ ਮੈਸੇਜਾਂ ਦੀ ਲੈਨ ਹੀ ਲੱਗ ਗਈ। ਉਥੇ ਹੀ ਕਈ ਲੋਕ ਹਰਲੀਨ ਦੀ ਇਸ ਵੀਡੀਓ ਨੂੰ ਰੀ-ਟਵੀਟ ਕਰਨ ਲੱਗੇ। ਹਾਲਾਂਕਿ ਅਜਿਹੀਆਂ ਕੈਚ ਤੁਸੀਂ ਵਿਰਾਟ ਕੋਹਲੀ, ਸੁਰੇਸ਼ ਰੈਨਾ ਨੂੰ ਕਰਦੇ ਹੋਏ ਵੇਖਿਆ ਹੋਵੇਗਾ ਪਰ ਹਰਲੀਨ ਦੀ ਇਕ ਕੈਚ ਨੇ ਉਸ ਨੂੰ ਵੀ ਸ਼ਾਨਦਾਰ ਕੈਚ ਫੜਣ ਵਾਲੇ ਖਿਡਾਰੀਆਂ ਦੀ ਲਿਸਟ ਵਿਚ ਸ਼ਾਮਲ ਕਰਾ ਦਿੱਤਾ ਹੈ। 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement