
ICC Champions Trophy 2025: ਦੁਬਈ 'ਚ ਭਾਰਤ ਦੇ ਮੈਚ ਕਰਵਾਉਣ ਲਈ BCCI ICC ਨੂੰ ਕਰੇਗੀ ਅਪੀਲ
Team India will not go to Pakistan for Champions Trophy ICC Champions Trophy 2025: ਭਾਰਤੀ ਟੀਮ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ। ਬੀਸੀਸੀਆਈ ਆਈਸੀਸੀ ਨੂੰ ਭਾਰਤ ਦੇ ਮੈਚ ਪਾਕਿਸਤਾਨ ਦੀ ਬਜਾਏ ਦੁਬਈ ਵਿੱਚ ਕਰਵਾਉਣ ਲਈ ਕਹੇਗਾ। ਭਾਰਤ ਪਿਛਲੇ ਸਾਲ ਪਾਕਿਸਤਾਨ 'ਚ ਹੋਈ ਏਸ਼ੀਆ ਕੱਪ ਸੀਰੀਜ਼ 'ਚ ਖੇਡਣ ਵੀ ਨਹੀਂ ਗਿਆ ਸੀ। ਭਾਰਤ ਦੇ ਮੈਚ ਉਦੋਂ ਸ਼੍ਰੀਲੰਕਾ ਵਿੱਚ ਹੁੰਦੇ ਸਨ।
ਚੈਂਪੀਅਨਜ਼ ਟਰਾਫੀ 2025 ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡੀ ਜਾਵੇਗੀ, ਜਿਸ ਦੇ ਫਾਈਨਲ ਲਈ 10 ਮਾਰਚ ਰਾਖਵਾਂ ਦਿਨ ਹੋਵੇਗਾ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਟੂਰਨਾਮੈਂਟ ਦੇ 15 ਮੈਚਾਂ ਦਾ ਡਰਾਫਟ ਆਈਸੀਸੀ ਨੂੰ ਭੇਜ ਦਿੱਤਾ ਹੈ। ਆਈਸੀਸੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀਆਂ 8 ਟੀਮਾਂ ਦੇ ਬੋਰਡ ਤੋਂ ਸਹਿਮਤੀ ਲੈਣ ਤੋਂ ਬਾਅਦ ਹੀ ਇਸ ਸ਼ੈਡਿਊਲ ਨੂੰ ਮਨਜ਼ੂਰੀ ਦੇਵੇਗੀ।
ਪਾਕਿਸਤਾਨ 1 ਮਾਰਚ ਨੂੰ ਲਾਹੌਰ ਵਿੱਚ ਆਪਣੇ ਸਭ ਤੋਂ ਵੱਡੇ ਵਿਰੋਧੀ ਭਾਰਤ ਦਾ ਸਾਹਮਣਾ ਕਰ ਸਕਦਾ ਹੈ। ਹਾਲਾਂਕਿ ਬੀਸੀਸੀਆਈ ਨੇ ਇਸ ਮੈਚ ਲਈ ਅਜੇ ਤੱਕ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਆਈਸੀਸੀ ਬੋਰਡ ਦੇ ਇੱਕ ਸੀਨੀਅਰ ਮੈਂਬਰ ਨੇ ਬੁੱਧਵਾਰ ਨੂੰ ਪੀਟੀਆਈ ਨੂੰ ਇਹ ਜਾਣਕਾਰੀ ਦਿੱਤੀ।
1996 ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਕਿਸੇ ਵੱਡੇ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਹਾਲਾਂਕਿ, ਪੀਸੀਬੀ ਨੇ 2008 ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਅਤੇ ਪਿਛਲੇ ਸਾਲ ਵੀ ਏਸ਼ੀਆ ਕੱਪ ਦੇ ਕੁਝ ਮੈਚ ਪਾਕਿਸਤਾਨ ਵਿੱਚ ਕਰਵਾਏ ਗਏ ਸਨ।