ਮਲੇਸ਼ੀਆ ਨੇ ਪਹਿਲੇ ਸੈਮੀਫਾਈਨਲ 'ਚ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ 6-2 ਨਾਲ ਹਰਾਇਆ ਸੀ।
ਚੇਨਈ - ਏਸ਼ੀਆਈ ਚੈਂਪੀਅਨਜ਼ ਟ੍ਰਾਫੀ ਹਾਕੀ ਦੇ ਸੈਮੀਫਾਈਨਲ ਮੈਚ 'ਚ ਭਾਰਤ ਨੇ ਵੱਡੀ ਜਿੱਤ ਦਰਜ ਕੀਤੀ ਹੈ। ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-0 ਨਾਲ ਮਾਤ ਦਿੱਤੀ ਹੈ ਤੇ ਹੁਣ ਟੀਮ ਫਾਈਨਲ 'ਚ ਪਹੁੰਚ ਗਈ ਹੈ। ਫਾਈਨਲ 'ਚ ਭਾਰਤ ਦਾ ਮੁਕਾਬਲਾ ਮਲੇਸ਼ੀਆ ਨਾਲ 12 ਅਗਸਤ ਨੂੰ ਹੋਵੇਗਾ। ਮਲੇਸ਼ੀਆ ਨੇ ਪਹਿਲੇ ਸੈਮੀਫਾਈਨਲ 'ਚ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ 6-2 ਨਾਲ ਹਰਾਇਆ ਸੀ।
ਅੱਜ ਦਾ ਮੈਚ ਚੇਨਈ ਦੇ ਮੇਅਰ ਰਾਧਾਕ੍ਰਿਸ਼ਣਨ ਸਟੇਡੀਅਮ 'ਚ ਹੋਇਆ। ਭਾਰਤ ਲਈ ਮੈਚ ਦਾ ਪਹਿਲਾ ਗੋਲ ਆਕਾਸ਼ਦੀਪ ਨੇ ਕੀਤਾ। ਉਨ੍ਹਾਂ ਨੇ 19ਵੇਂ ਮਿੰਟ 'ਚ ਹਾਰਦਿਕ ਦੇ ਪਾਸ 'ਤੇ ਸ਼ਾਨਦਾਰ ਤਰੀਕੇ ਨਾਲ ਬਾਲ ਨੂੰ ਗੋਲਪੋਸਟ 'ਚ ਪਾ ਦਿੱਤਾ। ਹੁਣ ਭਲਕੇ ਹੋਣ ਵਾਲੇ ਮੈਚ 'ਤੇ ਸਭ ਦੀਆਂ ਨਜ਼ਰਾਂ ਹਨ ਤੇ ਭਲਕੇ ਭਾਰਤੀ ਟੀਮ ਮਲੇਸ਼ੀਆਂ ਨਾਲ ਖੇਡੇਗੀ।