
ਦੱਖਣ ਕੋਰੀਆ ਦੇ ਚਾਂਗਵੋਨ ਵਿਚ ਜਾਰੀ 52ਵੀਆਂ ਆਈ.ਐਸ.ਐਸ.ਐਫ ਵਿਸ਼ਵ ਚੈਂਪੀਅਨਸ਼ਿਪ `ਚ ਭਾਰਤ ਭਾਰਤੀ ਖਿਡਾਰੀ ਕਾਫੀ ਬੇਹਤਰੀਨ
ਚਾਂਗਵੋਨ : ਦੱਖਣ ਕੋਰੀਆ ਦੇ ਚਾਂਗਵੋਨ ਵਿਚ ਜਾਰੀ 52ਵੀਆਂ ਆਈ.ਐਸ.ਐਸ.ਐਫ ਵਿਸ਼ਵ ਚੈਂਪੀਅਨਸ਼ਿਪ `ਚ ਭਾਰਤ ਭਾਰਤੀ ਖਿਡਾਰੀ ਕਾਫੀ ਬੇਹਤਰੀਨ ਪ੍ਰਦਰਸ ਕਰ ਰਹੇ ਹਨ। ਉਥੇ ਹੀ ਭਾਰਤ ਨੂੰ ਵਿਸ਼ਵ ਚੈਂਪੀਅਨਸ਼ਿਪ `ਚ ਪੁਰਸ਼ਾਂ ਦੀ ਸਕੀਟ ਜੂਨੀਅਰ ਟੀਮ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਹੋਇਆ। ਗੁਰਨਿਹਾਲ ਸਿੰਘ ਗਾਰਚਾ , ਆਉਸ਼ ਰੁਦਰਰਾਜੁ ਅਤੇ ਅਨਾਤਜੀਤ ਸਿੰਘ ਦੀ ਭਾਰਤੀ ਟੀਮ ਨੇ ਫਾਈਨਲ ਮੁਕਾਬਲੇ ਵਿਚ ਕੁਲ 355 ਅੰਕ ਹਾਸਲ ਕੀਤੇ।
@adheeth sherbir. Skeet. Indian Junior team
— Gul Panag (@GulPanag) May 16, 2009
ਜਿਸ ਦੌਰਾਨ ਭਾਰਤੀ ਟੀਮ ਸਿਲਵਰ ਮੈਡਲ ਜਿੱਤਣ `ਚ ਕਾਮਯਾਬ ਹੋਈ। ਫਾਈਨਲ ਵਿਚ ਗੁਰਨਿਹਾਲ ਨੇ 119 , ਆਉਸ਼ ਨੇ119 ਅਤੇ ਅਨਾਤ ਸਿੰਘ ਨੇ 117 ਅੰਕ ਹਾਸਲ ਕੀਤੇ। ਅਜਿਹੇ ਵਿਚ ਭਾਰਤ ਨੇ ਕੁਲ 355 ਅੰਕ ਹਾਸਲ ਕਰਨ ਦੇ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਅਤੇਸਿਲਵਰ ਮੈਡਲ `ਤੇ ਕਬਜਾ ਜਮਾਇਆ। ਇਸ ਮੁਕਾਬਲੇ ਦਾ ਗੋਲ੍ਡ ਮੈਡਲ ਚੈੱਕ ਗਣਰਾਜ ਦੀ ਟੀਮ ਨੂੰ ਹਾਸਲ ਹੋਇਆ। ਚੈੱਕ ਗਣਰਾਜ ਨੇ ਕੁਲ 356 ਅੰਕਾਂ ਦੇ ਨਾਲ ਪਹਿਲਾਂ ਸਥਾਨ ਉੱਤੇ ਕਬਜਾ ਜਮਾਇਆ। ਇਟਲੀ ਦੀ ਟੀਮ ਨੇ ਕੁਲ 354 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕਰ ਕਾਂਸੀ ਦਾ ਮੈਡਲ ਆਪਣੇ ਨਾਮ ਕੀਤਾ।
Indian junior men's skeet team claims silver at ISSF WC pic.twitter.com/k90ScrMyLP
— Trending News Time (@trendingnewstim) September 11, 2018
ਨਾਲ ਹੀ ਉਧਰ ਨਿਸ਼ਾਨੇਬਾਜ ਗੁਰਨਿਹਾਲ ਸਿੰਘ ਗਾਰਚਾ ਨੇ ਮੰਗਲਵਾਰ ਨੂੰ ਇੱਥੇ ਜਾਰੀ 52ਵੇਂ ਆਈ.ਐਸ.ਐਸ.ਐਫ ਵਿਸ਼ਵ ਕੱਪ ਵਿਚ ਪੁਰਸ਼ਾਂ ਦੀ ਸਕੀਟ ਜੂਨੀਅਰ ਮੁਕਾਬਲੇ ਦਾ ਕਾਂਸੀ ਪਦਕ ਆਪਣੇ ਨਾਮ ਕੀਤਾ। ਗੁਰਨਿਹਾਲ ਨੇ ਫਾਈਨਲ ਮੁਕਾਬਲੇ ਵਿਚ 46 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ। ਭਾਰਤ ਦੇ 19 ਸਾਲ ਦਾ ਨਿਸ਼ਾਨੇਬਾਜ ਲਈ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹੈ।
Indian junior men's skeet team claim silver at @ISSF_Shooting World Championships #ISSFWCH https://t.co/liKc3eaRal
— myKhel.com (@mykhelcom) September 11, 2018
ਇਸ ਤੋਂ ਪਹਿਲਾ ਭਾਰਤੀ ਖਿਡਾਰੀ ਨੌਜਵਾਨ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਅਪਣਾ ਸ਼ਲਾਘਾਯੋਗ ਪ੍ਰਦਰਸ਼ਨ ਦਿਖਾਉਂਦਿਆਂ ਮੁੜ ਤੋਂ ਗੋਲਡ ਮੈਡਲ 'ਤੇ ਨਿਸ਼ਾਨਾ ਲਗਾ ਲਿਆ ਹੈ। ਕੋਰੀਆ ਚ 16 ਸਾਲ ਦੇ ਸੌਰਵ ਨੇ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿੱਪ ਦੀ 10 ਮੀਟਰ ਏਅਰ ਪਿਸਟੱਲ ਦੇ ਜੂਨੀਅਰ ਮੁਕਾਬਲੇ ਵਿਚ ਗੋਲਡ ਮੈਡਲ 'ਤੇ ਕਬਜ਼ਾ ਜਮਾਇਆ। ਦਸ ਦਈਏ ਕਿ ਸੌਰਵ ਨੇ ਹਾਲ ਹੀ ਵਿਚ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਵੀ ਗੋਲਡ ਮੈਡਲ ਜਿੱਤਿਆ ਸੀ।
The Indian junior men's skeet team clinched a silver, while Gurnihal Singh Garcha picked up the individual bronze in the same event at the ISSF World Championships on Tuesday.https://t.co/d9MzQL3aaL
— News18 Sports (@News18Sports) September 11, 2018
ਸੌਰਵ ਨੇ 581 ਦੇ ਸਕੋਰ ਨਾਲ ਤੀਜੇ ਸਥਾਨ ਦੇ ਮੁਕਾਬਲੇ ਦੇ ਫਾਈਨਲ ਦਾ ਦਾਖ਼ਲ ਹੋਏ ਸਨ। ਵੀਰਵਾਰ ਨੂੰ ਫਾਈਨਲ ਵਿਚ ਉਨ੍ਹਾਂ ਨੇ ਨਵਾਂ ਵਿਸ਼ਵ ਰਿਕਾਰਡ ਬਣਾਉਂਦਿਆਂ ਗੋਲਡ 'ਤੇ ਕਬਜ਼ਾ ਜਮਾਇਆ। ਉਨ੍ਹਾਂ ਨੇ ਆਖ਼ਰੀ ਕੋਸ਼ਿਸ਼ ਵਿਚ 10 ਪੁਆਇੰਟ ਪ੍ਰਾਪਤ ਕਰਨ ਦੇ ਨਾਲ ਹੀ ਫਾਈਨਲ ਵਿਚ ਕੁਲ 245.5 ਦਾ ਸਕੋਰ ਹਾਸਲ ਕੀਤਾ।