Hockey India League: ਹਾਕੀ ਇੰਡੀਆ ਲੀਗ ਦੀ ਨਿਲਾਮੀ 'ਚ ਹਜ਼ਾਰਾਂ ਖਿਡਾਰੀਆਂ ਦੀ ਹੋਵੇਗੀ ਬੋਲੀ, ਵੇਖੋ ਸੂਚੀ
Published : Oct 11, 2024, 9:28 am IST
Updated : Oct 11, 2024, 9:28 am IST
SHARE ARTICLE
Hockey India League News in punjabi
Hockey India League News in punjabi

Hockey India League: ਅੱਠ ਟੀਮਾਂ ਦੀ ਨਿਲਾਮੀ 13 ਅਤੇ 14 ਅਕਤੂਬਰ ਨੂੰ ਹੋਵੇਗੀ, ਜਦੋਂ ਕਿ ਪਹਿਲੀ ਮਹਿਲਾ ਲੀਗ ਲਈ ਨਿਲਾਮੀ 15 ਅਕਤੂਬਰ ਨੂੰ ਹੋਵੇਗੀ।

Hockey India League: 7 ਸਾਲ ਬਾਅਦ ਭਾਰਤ ਦੀ ਧਰਤੀ 'ਤੇ ਹਾਕੀ ਇੰਡੀਆ ਲੀਗ ਕਰਵਾਈ ਜਾ ਰਹੀ ਹੈ। ਇਸ 'ਚ 1 ਹਜ਼ਾਰ ਤੋਂ ਜ਼ਿਆਦਾ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਹ ਟੂਰਨਾਮੈਂਟ 13 ਤੋਂ 15 ਅਕਤੂਬਰ ਦਰਮਿਆਨ ਕਰਵਾਇਆ ਜਾਵੇਗਾ। ਜਿਸ ਵਿੱਚ ਦੇਸ਼ ਭਰ ਦੇ ਖਿਡਾਰੀ ਭਾਗ ਲੈਣਗੇ।
ਪਹਿਲੀ ਵਾਰ ਪੁਰਸ਼ਾਂ ਦੇ ਨਾਲ ਮਹਿਲਾ ਲੀਗ ਵੀ ਖੇਡੀ ਜਾਵੇਗੀ। ਹਾਕੀ ਇੰਡੀਆ ਨੇ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੱਠ ਟੀਮਾਂ ਦੀ ਨਿਲਾਮੀ 13 ਅਤੇ 14 ਅਕਤੂਬਰ ਨੂੰ ਹੋਵੇਗੀ, ਜਦੋਂ ਕਿ ਪਹਿਲੀ ਮਹਿਲਾ ਲੀਗ ਲਈ ਨਿਲਾਮੀ 15 ਅਕਤੂਬਰ ਨੂੰ ਹੋਵੇਗੀ।

ਇਸ ਵਿੱਚ ਕਿਹਾ ਗਿਆ ਹੈ, "ਇਸ ਨਿਲਾਮੀ ਦੇ ਜ਼ਰੀਏ, ਹਾਕੀ ਇੰਡੀਆ ਲੀਗ, ਜੋ ਕਿ ਦੁਨੀਆ ਦੇ ਸਭ ਤੋਂ ਰੋਮਾਂਚਕ ਹਾਕੀ ਮੁਕਾਬਲਿਆਂ ਵਿੱਚੋਂ ਇੱਕ ਹੈ, ਨੂੰ ਨਾ ਸਿਰਫ਼ ਬਹਾਲ ਕੀਤਾ ਜਾ ਰਿਹਾ ਹੈ ਬਲਕਿ ਇਹ ਭਾਰਤ ਵਿੱਚ ਮਹਿਲਾ ਹਾਕੀ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।" ਪੁਰਸ਼ ਵਰਗ ਵਿਚ 400 ਤੋਂ ਵੱਧ ਰਜਿਸਟਰਡ ਖਿਡਾਰੀ ਭਾਰਤੀ ਹਨ ਜਦਕਿ 150 ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਹਨ। ਮਹਿਲਾ ਵਰਗ ਵਿੱਚ 250 ਭਾਰਤੀ ਅਤੇ 70 ਵਿਦੇਸ਼ੀ ਖਿਡਾਰੀ ਹਨ। ਖਿਡਾਰੀਆਂ ਨੂੰ 2 ਲੱਖ, 5 ਲੱਖ ਅਤੇ 10 ਲੱਖ ਰੁਪਏ ਦੀਆਂ ਤਿੰਨ ਬੇਸ ਪ੍ਰਾਈਜ਼ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਹੈ।

ਪੁਰਸ਼ ਵਰਗ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਹਾਰਦਿਕ ਸਿੰਘ, ਤਜ਼ਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਅਤੇ ਭਾਰਤ ਦੀ ਓਲੰਪਿਕ ਕਾਂਸੀ ਤਮਗਾ ਜੇਤੂ ਟੀਮ ਦੇ ਮੈਂਬਰ ਮਨਦੀਪ ਸਿੰਘ ਤੋਂ ਇਲਾਵਾ ਸਾਬਕਾ ਦਿੱਗਜ ਖਿਡਾਰੀ ਰੁਪਿੰਦਰ ਪਾਲ ਸਿੰਘ, ਬੀਰੇਂਦਰ ਲਾਕੜਾ, ਧਰਮਵੀਰ ਸਿੰਘ ਨੇ ਵੀ ਆਪਣੇ ਨਾਂ ਰੱਖੇ ਹਨ।  ਅੰਤਰਰਾਸ਼ਟਰੀ ਖਿਡਾਰੀਆਂ ਵਿੱਚ ਆਰਥਰ ਵੈਨ ਡੋਰੇਨ, ਅਲੈਗਜ਼ੈਂਡਰ ਹੈਂਡਰਿਕਸ, ਗੋਂਜ਼ਾਲੋ ਪੇਲੇਟ, ਯਿਪ ਯੈਨਸਨ, ਥੀਏਰੀ ਬ੍ਰੇਕਮੈਨ ਅਤੇ ਡਿਆਨ ਕਾਸਿਮ ਸ਼ਾਮਲ ਹਨ।

ਹਾਕੀ ਇੰਡੀਆ ਮਹਿਲਾ ਟੀਮ ਦੀਆਂ ਖਿਡਾਰਨਾਂ
ਮਹਿਲਾ ਵਰਗ ਵਿੱਚ ਤਜਰਬੇਕਾਰ ਗੋਲਕੀਪਰ ਸਵਿਤਾ, ਕਪਤਾਨ ਸਲੀਮਾ ਟੇਟੇ, ਉਭਰਦੀ ਖਿਡਾਰਨ ਦੀਪਿਕਾ, ਤਜਰਬੇਕਾਰ ਵੰਦਨਾ ਕਟਾਰੀਆ, ਲਾਲਰੇਮਸਿਆਮੀ ਤੋਂ ਇਲਾਵਾ ਸਾਬਕਾ ਖਿਡਾਰਨਾਂ ਯੋਗਿਤਾ ਬਾਲੀ, ਲਿਲੀਮਾ ਮਿੰਜ, ਨਮਿਤਾ ਟੋਪੋ ਨੇ ਵੀ ਆਪਣੇ ਨਾਂ ਦਰਜ ਕਰਵਾਏ ਹਨ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement