England vs Pakistan: ਵਿਸ਼ਵ ਕੱਪ 'ਚੋਂ ਬਾਹਰ ਪਾਕਿਸਤਾਨ, 40 ਗੇਂਦਾਂ 'ਤੇ ਪੂਰਾ ਨਹੀਂ ਕਰ ਪਾਇਆ 338 ਦੌੜਾਂ ਦਾ ਟੀਚਾ 
Published : Nov 11, 2023, 7:58 pm IST
Updated : Nov 11, 2023, 8:03 pm IST
SHARE ARTICLE
 Pakistan out From the World Cup
Pakistan out From the World Cup

ਪਾਕਿਸਤਾਨੀ ਟੀਮ ਨੇ 18 ਓਵਰਾਂ 'ਚ 3 ਵਿਕਟਾਂ 'ਤੇ 75 ਦੌੜਾਂ ਬਣਾਈਆਂ ਹਨ।

ਇਸਲਾਮਾਬਾਦ  - ਪਾਕਿਸਤਾਨ ਦੀ ਟੀਮ ਵਿਸ਼ਵ ਕੱਪ 2023 ਤੋਂ ਬਾਹਰ ਹੋ ਗਈ ਹੈ। 338 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਪਾਕਿਸਤਾਨੀ ਟੀਮ ਇਹ ਮੈਚ ਜਿੱਤ ਕੇ ਵੀ ਸੈਮੀਫਾਈਨਲ 'ਚ ਨਹੀਂ ਪਹੁੰਚ ਸਕੀ। ਟਾਪ-4 ਲਈ ਟੀਮ ਨੂੰ 40 ਗੇਂਦਾਂ ਦੇ ਅੰਦਰ ਇਸ ਟੀਚੇ ਦਾ ਪਿੱਛਾ ਕਰਨਾ ਸੀ, ਪਰ ਅਜਿਹਾ ਨਹੀਂ ਹੋਇਆ। ਹੁਣ ਟੀਮ ਦੀ ਨਜ਼ਰ ਟਾਪ-5 'ਤੇ ਹੈ।  

ਪਾਕਿਸਤਾਨੀ ਟੀਮ ਨੇ 18 ਓਵਰਾਂ 'ਚ 3 ਵਿਕਟਾਂ 'ਤੇ 75 ਦੌੜਾਂ ਬਣਾਈਆਂ ਹਨ। ਮੁਹੰਮਦ ਰਿਜ਼ਵਾਨ ਅਤੇ ਸਾਊਦ ਸ਼ਕੀਲ ਕਰੀਜ਼ 'ਤੇ ਹਨ। ਕਪਤਾਨ ਬਾਬਰ ਆਜ਼ਮ 14 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਗਸ ਐਟਕਿੰਸਨ ਨੇ ਆਦਿਲ ਰਾਸ਼ਿਦ ਦੇ ਹੱਥੋਂ ਕੈਚ ਕਰਵਾਇਆ। ਇਸ ਤੋਂ ਪਹਿਲਾਂ ਡੇਵਿਡ ਵਿਲੀ ਨੇ ਫਖਰ ਜ਼ਮਾਨ (1 ਦੌੜਾਂ) ਅਤੇ ਅਬਦੁੱਲਾ ਸ਼ਫੀਕ (0 ਦੌੜਾਂ) ਨੂੰ ਆਊਟ ਕੀਤਾ।   

ਇੰਗਲੈਂਡ ਨੇ ਪਾਕਿਸਤਾਨ ਨੂੰ 338 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਦੂਜੀ ਪਾਰੀ 'ਚ 7ਵਾਂ ਓਵਰ ਖੇਡਦੇ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਖ਼ਤਮ ਕਰ ਦਿੱਤੀਆਂ। ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਮ 4 ਜਿੱਤਾਂ ਨਾਲ 8 ਅੰਕਾਂ ਨਾਲ ਅੰਕ ਸੂਚੀ ਵਿਚ 5ਵੇਂ ਸਥਾਨ 'ਤੇ ਸੀ।   

10 ਅੰਕਾਂ ਨਾਲ ਚੌਥੇ ਨੰਬਰ 'ਤੇ ਮੌਜੂਦ ਨਿਊਜ਼ੀਲੈਂਡ ਨੂੰ ਪਛਾੜਨ ਲਈ ਪਾਕਿਸਤਾਨ ਨੂੰ 6.4 ਓਵਰਾਂ 'ਚ ਟੀਚਾ ਹਾਸਲ ਕਰਨਾ ਸੀ। ਟੀਮ 7 ਓਵਰਾਂ ਵਿਚ ਇਹ ਟੀਚਾ ਹਾਸਲ ਨਹੀਂ ਕਰ ਸਕੀ। ਜਿਸ ਕਾਰਨ ਟੀਮ ਮੈਚ ਦਾ ਨਤੀਜਾ ਆਉਣ ਤੋਂ ਪਹਿਲਾਂ ਹੀ ਨਾਕਆਊਟ ਦੌਰ ਤੋਂ ਬਾਹਰ ਹੋ ਗਈ ਸੀ। 
 

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement