ਪੀਟੀ ਊਸ਼ਾ ਬਣੇ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ, ਅਧਿਕਾਰਿਤ ਤੌਰ 'ਤੇ ਹੋਈ ਪੁਸ਼ਟੀ
Published : Dec 11, 2022, 10:28 am IST
Updated : Dec 11, 2022, 10:28 am IST
SHARE ARTICLE
PT Usha officially elected as Indian Olympic Association president
PT Usha officially elected as Indian Olympic Association president

ਪ੍ਰਧਾਨਗੀ ਦੀ ਚੋਣ 'ਚ ਬਿਨਾਂ ਮੁਕਾਬਲਾ ਰਹੇ ਜੇਤੂ


ਨਵੀਂ ਦਿੱਲੀ : ਮਹਾਨ ਦੌੜਾਕ ਪੀਟੀ ਊਸ਼ਾ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ ਹੈ, ਉਨ੍ਹਾਂ ਨੇ  ਸੋਸ਼ਲ ਮੀਡੀਆ 'ਤੇ ਇਕ ਬਿਆਨ ਦੇ ਨਾਲ ਆਪਣੀ ਨਵੀਂ ਭੂਮਿਕਾ ਦੀ ਪੁਸ਼ਟੀ ਕੀਤੀ ਹੈ। 58 ਸਾਲਾ ਊਸ਼ਾ ਏਸ਼ੀਅਨ ਖੇਡਾਂ ਵਿੱਚ ਕਈ ਤਮਗ਼ੇ ਜਿੱਤ ਚੁੱਕੀ ਹੈ। ਦੱਸ ਦੇਈਏ ਕਿ ਪੀਟੀ ਊਸ਼ਾ ਇਸ ਮੁਕਾਬਲੇ ਵਿਚ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਕਿਉਂਕਿ ਆਖਰੀ ਤਰੀਕ ਤੱਕ ਨਾਮਜ਼ਦਗੀ ਦਾਖਲ ਕਰਨ ਵਾਲੇ ਉਹ ਇਕਲੌਤੇ ਉਮੀਦਵਾਰ ਸਨ।

 ਇਸ ਦੌਰਾਨ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਦੇ ਅਜੈ ਪਟੇਲ ਨੂੰ ਬਿਨਾਂ ਮੁਕਾਬਲਾ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਅਤੇ ਰੋਇੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਰਾਜਲਕਸ਼ਮੀ ਸਿੰਘ ਦਿਓ ਨੂੰ ਮੀਤ ਪ੍ਰਧਾਨ, ਭਾਰਤੀ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਿਊਐੱਫ) ਦੇ ਪ੍ਰਧਾਨ ਸਹਿਦੇਵ ਯਾਦਵ ਨੂੰ ਖ਼ਜ਼ਾਨਚੀ ਅਤੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਤੇ ਸਾਬਕਾ ਗੋਲਕੀਪਰ ਕਲਿਆਣ ਚੌਬੇ ਨੂੰ ਬਿਨਾਂ ਮੁਕਾਬਲਾ ਸੰਯੁਕਤ ਸਕੱਤਰ (ਪੁਰਸ਼) ਚੁਣਿਆ ਗਿਆ ਹੈ। 

ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਦੀ ਅਲਕਨੰਦਾ ਅਸ਼ੋਕ ਤਿੰਨ ਉਮੀਦਵਾਰਾਂ ’ਚੋਂ ਸੰਯੁਕਤ ਸਕੱਤਰ (ਮਹਿਲਾ) ਚੁਣੀ ਗਈ ਹੈ। ਓਲੰਪਿਕ ਤਮਗਾ ਜੇਤੂ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਤੀਰਅੰਦਾਜ਼ ਡੋਲਾ ਬੈਨਰਜੀ ‘ਅੱਠ ਬੇਮਿਸਾਲ ਸਪੋਰਟਸ ਪਰਸਨਜ਼’ ਦੇ ਪੁਰਸ਼ ਅਤੇ ਮਹਿਲਾ ਪ੍ਰਤੀਨਿਧਾਂ ਵਜੋਂ ਕਾਰਜਕਾਰੀ ਕੌਂਸਲ ਵਿੱਚ ਸ਼ਾਮਲ ਹੋਏ। 

ਪੀਟੀ ਊਸ਼ਾ ਨੇ ਟਵਿੱਟਰ 'ਤੇ ਇਕ ਬਿਆਨ 'ਚ ਕਿਹਾ,“ਮੇਰੀ ਖੇਡ ਯਾਤਰਾ ਦੇ ਤਜਰਬਿਆਂ ਸਦਕਾ ਮੈਂ ਇਸ ਅਹੁਦੇ ਦੀ ਕੀਮਤ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ। ਮੈਂ ਇੱਕ ਅਥਲੀਟ ਅਤੇ ਇੱਕ ਕੋਚ ਦੇ ਦਰਦ ਨੂੰ ਮਹਿਸੂਸ ਕਰ ਸਕਦੀ ਹਾਂ। ਮੈਂ ਓਲੰਪਿਕ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਣ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਫੈਡਰੇਸ਼ਨਾਂ ਨਾਲ ਕੰਮ ਕਰਨ ਦੀ ਉਮੀਦ ਰੱਖਦੀ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇੱਕ ਆਲਮੀ ਸਪੋਰਟਿੰਗ ਪਾਵਰਹਾਊਸ ਬਣਨ ਦੀ ਸਾਡੀ ਕੋਸ਼ਿਸ਼ ਵਿੱਚ ਭਾਰਤ ਨੂੰ ਹੋਰ ਅੱਗੇ ਵਧਾਇਆ ਜਾ ਸਕੇ।''

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement