
ਅਫਗਾਨਿਸਤਾਨ ਦੀ ਪਾਰੀ ਦਾ ਆਗਾਜ਼ ਇਬਰਾਹਿਮ ਜ਼ਾਦਰਾਨ ਅਤੇ ਰਹਿਮਾਨੁੱਲਾ ਗੁਰਬਾਜ਼ ਨੇ ਕੀਤਾ।
India vs Afghanistan: ਭਾਰਤ ਅਤੇ ਅਫ਼ਗ਼ਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਦਾ ਪਹਿਲਾ ਮੈਚ ਅੱਜ ਪੰਜਾਬ ਕ੍ਰਿਕਟ ਐਸੋਸੀਏਸ਼ਨ ਆਈ. ਐਸ. ਬਿੰਦਰਾ ਸਟੇਡੀਅਮ ਮੋਹਾਲੀ ਵਿਖੇ ਖੇਡਿਆ ਗਿਆ। ਇਹ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਲਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਅਫਗਾਨਿਸਤਾਨ ਦੀ ਪਾਰੀ ਦਾ ਆਗਾਜ਼ ਇਬਰਾਹਿਮ ਜ਼ਾਦਰਾਨ ਅਤੇ ਰਹਿਮਾਨੁੱਲਾ ਗੁਰਬਾਜ਼ ਨੇ ਕੀਤਾ। ਅਫ਼ਗ਼ਾਨਿਸਤਾਨ ਦੀ ਸ਼ੁਰੂਆਤ ਚੰਗੀ ਰਹੀ ਤੇ ਦੋਹਾਂ ਨੇ ਪਹਿਲੀ ਵਿਕਟ ਲਈ ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ। ਗੁਰਬਾਜ਼ ਨੂੰ 23 ਦੌੜਾਂ ਦੇ ਨਿੱਜੀ ਸਕੋਰ ’ਤੇ ਅਕਸ਼ਰ ਨੇ ਸਟੰਪ ਆਊਟ ਕਰਵਾਇਆ। ਇਸ ਤੋਂ ਬਾਅਦ ਅਗਲੇ ਹੀ ਓਵਰ ’ਚ ਜ਼ਾਦਰਾਨ ਵੀ 25 ਦੌੜਾਂ ਬਣਾ ਕੇ ਸ਼ਿਵਮ ਦੁਬੇ ਦਾ ਸ਼ਿਕਾਰ ਬਣਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਬਾਅਦ ਖੇਡਣ ਆਏ ਰਹਿਮਤ ਸ਼ਾਹ ਵੀ 3 ਦੌੜਾਂ ਬਣਾ ਕੇ ਅਕਸ਼ਰ ਪਟੇਲ ਦੀ ਗੇਂਦ ’ਤੇ ਬੋਲਡ ਹੋ ਗਏ। ਮੁਹੰਮਦ ਨਬੀ ਨੇ ਚੰਗੀ ਪਾਰੀ ਖੇਡੀ ਤੇ 27 ਗੇਂਦਾਂ ’ਚ 2 ਚੌਕਿਆਂ ਤੇ 3 ਛਿੱਕਿਆਂ ਦੀ ਮਦਦ ਨਾਲ 42 ਦੌੜਾਂ ਦੀ ਤੇਜ਼ ਪਾਰੀ ਖੇਡੀ। ਨਬੀ ਨੂੰ ਮੁਕੇਸ਼ ਕੁਮਾਰ ਨੇ ਰਿੰਕੂ ਸਿੰਘ ਦੇ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਅਫ਼ਗਾਨੀ ਬੱਲੇਬਾਜ਼ਾਂ ਨੇ ਆਖ਼ਰੀ ਓਵਰਾਂ ’ਚ ਕੱੁਝ ਚੰਗੇ ਸ਼ਾਟ ਖੇਡੇ ਅਤੇ ਟੀਮ ਦਾ ਸਕੋਰ 5 ਵਿਕਟਾਂ ਦੇ ਨੁਕਸਾਨ ’ਤੇ 158 ਤਕ ਪਹੁੰਚਾਇਆ। ਇਸ ਮੈਚ ਦਾ ਨਾਇਕ ਸ਼ੁਭਮ ਦੂਬੇ ਰਿਹਾ ਜਿਸ ਨੇ ਨਾਬਾਦ 60 ਦੌੜਾਂ ਬਣਾ ਕੇ ਮੈਚ ਜਿਤਾ ਦਿਤਾ।
(For more Punjabi news apart from India vs Afghanistan India beat Afghanistan by 6 wickets, stay tuned to Rozana Spokesman)