
ਭਾਰਤ ਦੀ ਦਿਗਜ਼ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਅਪਣੇ ਕਰੀਅਰ ਵਿਚ ਸ਼ੁਕਰਵਾਰ...
ਨਵੀਂ ਦਿੱਲੀ: ਭਾਰਤ ਦੀ ਦਿਗਜ਼ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਨੇ ਅਪਣੇ ਕਰੀਅਰ ਵਿਚ ਸ਼ੁਕਰਵਾਰ ਨੂੰ ਇਕ ਬੇਹੱਦ ਅਹਿਮ ਮੀਲ ਦਾ ਪੱਥਰ ਪਾਰ ਕੀਤਾ, ਹੁਣ ਅੰਤਰਰਾਸ਼ਟਰੀ ਕ੍ਰਿਕਟ ਵਿਚ 10,000 ਰਨ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਬਣ ਗਈ। ਲਖਨਊ ਵਿਚ ਦੱਖਣੀ ਅਫਰੀਕੀ ਮਹਿਲਾ ਟੀਮ ਦੇ ਖਿਲਾਫ਼ ਜਾਰੀ ਇਕ ਦਿਨਾਂ ਅੰਤਰਰਾਸ਼ਟਰੀ ਮੈਚਾਂ ਦੀ ਲੜੀ ਦੇ ਤੀਜੇ ਵਨ-ਡੇਅ ਮੈਚ ਵਿਚ ਮਿਤਾਲੀ ਨੇ ਇਹ ਮੁਕਾਮ ਹਾਸਲ ਕੀਤਾ ਹੈ।
Mithali Raj
ਭਾਰਤੀ ਵਨ-ਡੇ ਟੀਮ ਦੀ ਕਪਤਾਨ ਨੇ ਐਨ ਵਾਸ਼ ਦਾ ਸ਼ਿਕਾਰ ਬਨਣ ਤੋਂ ਪਹਿਲਾਂ ਅਪਣੀ ਪਾਰੀ ਵਿਚ 36 ਰਨ ਬਣਾਉਣ। ਮਿਤਾਲੀ ਨੇ ਅਪਣੇ ਸਮੂਚੇ ਕਰੀਅਰ ਵਿਚ ਹੁਣ ਤੱਕ ਵਨ-ਡੇਅ ਵਿਚ 6,974 ਟੀ-20 ਇੰਟਰਨੈਸ਼ਨਲ ਮੈਚਾਂ ਵਿਚ 2,364 ਰਨ ਬਣਾਏ ਹਨ। ਖੱਭੇ ਹੱਥ ਦੀ 38 ਸਾਲਾ ਬੱਲੇਬਾਜ ਮਿਤਾਲੀ ਨੇ 10 ਟੈਸਟ ਮੈਚਾਂ ਵਿਚ ਵੀ 663 ਰਨ ਬਣਾਏ ਹਨ।
Mithali Raj
ਮਿਤਾਲੀ ਰਾਜ ਹੁਣ ਦੁਨੀਆ ਦੀ ਅਜਿਹੀ ਦੂਜੀ ਮਹਿਲਾ ਕ੍ਰਿਕਟਰ ਬਣ ਗਈ ਹੈ, ਜਿਨ੍ਹਾਂ ਨੇ ਸਾਰੇ ਫਾਰਮੈਟ ਵਿਚ ਮਿਲਾ ਕੇ 10,000 ਤੋਂ ਜ਼ਿਆਦਾ ਅੰਤਰਰਾਸ਼ਟਰੀ ਰਨ ਬਣਾਏ ਹਨ। ਇੰਗਲੈਂਡ ਦੀ ਛਾਰਲੇਟ ਐਡਵਰਡਜ਼ ਇਸ ਤੋਂ ਪਹਿਲਾਂ ਇਹ ਕਾਰਨਾਮਾ ਕਰ ਚੁੱਕੀ ਹੈ। ਮਿਤਾਲੀ ਰਾਜ ਨੇ ਅਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਜੂਨ, 1999 ਵਿਚ ਆਇਰਲੈਂਡ ਦੇ ਖਿਲਾਫ਼ ਵਨ-ਡੇਅ ਇੰਟਰਨੈਸ਼ਨਲ ਮੈਚ ਤੋਂ ਕੀਤੀ ਸੀ।