ਸਰਬੀਆ ਦੇ ਜੋਰਾਨਾ ਅਰੁਨੋਵਿਚ ਅਤੇ ਦਾਮਿਰ ਮਿਕੇਚ ਨੂੰ 16-14 ਨਾਲ ਹਰਾਇਆ
ਨਵੀਂ ਦਿੱਲੀ: ਭਾਰਤ ਦੀ ਦਿਵਿਆ ਸੁੱਬਾਰਾਜੂ ਥਾਈਗੋਲ ਅਤੇ ਸਰਬਜੋਤ ਸਿੰਘ ਦੀ ਜੋੜੀ ਤੀਜੀ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੀ। ਉਨ੍ਹਾਂ ਨੇ ਅਜ਼ਰਬਾਈਜਾਨ ਦੇ ਬਾਕੂ ਵਿਚ ਅੰਤਰਰਾਸ਼ਟਰੀ ਸ਼ੂਟਿੰਗ ਫੈਡਰੇਸ਼ਨ (ISSF) ਵਿਸ਼ਵ ਕੱਪ ਵਿਚ 10 ਮੀਟਰ ਏਅਰ ਪਿਸਟਲ ਦੇ ਮਿਸ਼ਰਤ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਜਿੱਤਿਆ।
ਇਹ ਵੀ ਪੜ੍ਹੋ: ਟੈਂਡਰ ਘੁਟਾਲਾ ਮਾਮਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਨੂੰ ਮਿਲੀ ਜ਼ਮਾਨਤ
ਮੁਕਾਬਲੇ ਦੇ ਦੂਜੇ ਦਿਨ 55 ਟੀਮਾਂ ਨੇ ਕੁਆਲੀਫਿਕੇਸ਼ਨ ਰਾਊਂਡ ਵਿਚ 581 ਦੇ ਸਕੋਰ ਨਾਲ ਟਾਪ ਕੀਤਾ ਅਤੇ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਥਾਂ ਬਣਾਈ। ਭਾਰਤੀ ਜੋੜੀ ਨੇ ਸਰਬੀਆਈ ਜੋੜੀ ਜੋਰਾਨਾ ਅਰੁਨੋਵਿਚ ਅਤੇ ਦਾਮਿਰ ਮਿਕੇਚ ਨੂੰ 16-14 ਨਾਲ ਹਰਾਇਆ।
ਇਹ ਵੀ ਪੜ੍ਹੋ: ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਨਾਈਜੀਰੀਅਨ ਨਾਗਰਿਕ ਨੂੰ 12 ਸਾਲ ਦੀ ਸਖ਼ਤ ਕੈਦ
ਇਸ ਤੋਂ ਪਹਿਲਾਂ ਕਾਹਿਰਾ ਅਤੇ ਭੋਪਾਲ ਵਿਚ ਹੋਏ ਦੋ ਵਿਸ਼ਵ ਕੱਪਾਂ ਵਿਚ ਭਾਰਤੀ ਜੋੜੀ ਪੰਜਵੇਂ ਸਥਾਨ ’ਤੇ ਰਹੀ। ਸਰਬਜੋਤ ਦਾ ਇਹ ਲਗਾਤਾਰ ਦੂਜਾ ਸੋਨ ਤਮਗ਼ਾ ਹੈ। ਉਸ ਨੇ ਮਾਰਚ ਵਿਚ ਭੋਪਾਲ ਵਿਚ ਵਿਅਕਤੀਗਤ ਏਅਰ ਪਿਸਟਲ ਵਿਚ ਸਫ਼ਲਤਾ ਹਾਸਲ ਕੀਤੀ ਸੀ।